ਮੋਗਾ ’ਚ ਕਿਸਾਨਾਂ ’ਤੇ ਲਾਠੀਚਾਰਜ ਨੂੰ ਨਵਦੀਪ ਸੰਘਾ ਨੇ ਕਿਹਾ, ‘ਲੋਕਾਂ ਦੇ ਮੂਲ ਅਧਿਕਾਰ ’ਤੇ ਹਮਲਾ’

ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਗੱਲ ਪੰਜਾਬ ਦੀ' ਦਾ ਵਿਰੋਧ

ਮੋਗਾ, 2 ਸਤੰਬਰ (ਜਸ਼ਨ):  ਅੱਜ ਮੋਗਾ ਦਾਣਾ ਮੰਡੀ ਵਿੱਚ ਰੱਖੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਗੱਲ ਪੰਜਾਬ ਦੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਭਰਵਾਂ ਵਿਰੋਧ ਹੋਇਆ ਇਸ ਵਿਰੋਧ ਵਿੱਚ ਪੁਲੀਸ ਵੱਲੋਂ ਕਿਸਾਨ ਨੂੰ ਰੋਕਣ ਲਈ ਜਲ ਤੋਪਾਂ ਦਾ ਸਹਾਰਾ ਲਿਆ ਗਿਆ ਕਿਸਾਨਾਂ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ। ਮੈਂ ਨਵਦੀਪ ਸੰਘਾ ਹਲਕਾ ਇੰਚਾਰਜ ਅਤੇ ਬੁਲਾਰਾ ਆਮ ਆਦਮੀ ਪਾਰਟੀ ਹਲਕਾ ਮੋਗਾ ਪੁਰਜ਼ੋਰ ਇਸ ਲਾਠੀ ਚਾਰਜ ਦਾ ਵਿਰੋਧ ਕਰਦਾ ਹਾਂ। ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਰਾਜਨੀਤਿਕ ਪਾਰਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਰੈਲੀ ਜਾਂ ਵੱਡਾ ਇਕੱਠ ਨਾਂ ਕੀਤੀ ਜਾਵੇ। ਤਿੰਨ ਕਾਨੂੰਨਾਂ ਨੂੰ ਲੈਕੇ ਪਿੰਡਾਂ ਵਿੱਚ ਅਤੇ ਹਰ ਪੰਜਾਬੀ ਕਿਸਾਨ, ਖੇਤ ਮਜ਼ਦੂਰ, ਮਜ਼ਦੂਰ ਹਰ ਵਰਗ ਇਸ ਦਾ ਵਿਰੋਧ ਕਰ ਰਿਹਾ ਹੈ। ਅਜਿਹਾ ਵਿਰੋਧ ਉਸ ਵਿਰੋਧ ਨੂੰ ਨਜ਼ਰ ਅੰਦਾਜ ਕਰਕੇ ਰੈਲੀ ਕਰਨਾ ਹਾਲੇ ਚੋਣਾਂ ਨੀ ਬਹੁਤ ਸਮਾਂ ਪਿਆ ਹੈ ਲੋਕਾਂ ਦੇ ਅਤੇ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਅਕਾਲੀ ਦਲ ਦਾ ਕੋਈ ਹੋਰ ਲੀਡਰ ਇਹਨਾਂ ਨੂੰ ਕਿਸਾਨਾਂ ਦੇ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ, “ਕਿਸਾਨਾਂ ਖਿਲਾਫ਼ ਕੀਤੀ ਗਈ ਕਾਰਵਾਈ ਭਾਰਤੀਆਂ ਦੇ ਉਸ ਮੂਲ ਅਧਿਕਾਰ ’ਤੇ ਹਮਲਾ ਹੈ ਜੋ ਕਈ ਕੁਰਬਾਨੀਆਂ ਤੋਂ ਬਾਅਦ ਹਾਸਲ ਕੀਤਾ ਗਿਆ ਹੈ। ਇਹ ਸੰਵਿਧਾਨ ਦੀ ਭਾਵਨਾ ’ਤੇ ਵੀ ਸਿੱਧਾ ਹਮਲਾ ਹੈ।” ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਸਾਨਾਂ ਉੱਤੇ ਕੀਤੇ ਗਏ ਲਾਠੀ ਚਾਰਜ ਦੀ ਮੈਂ ਨਿੰਦਾ ਕਰਦਾ ਹਾਂ।