ਪ੍ਰੇਮ ਹਸਪਤਾਲ ਮੋਗਾ ਵੱਲੋਂ ਗੋਡੇ ਅਤੇ ਚੂਲੇ ਬਦਲਣ ਦਾ ਵਿਸ਼ਾਲ ਕੈਂਪ 1 ਸਤੰਬਰ ਤੋਂ 30 ਸਤੰਬਰ ਤੱਕ: ਡਾ: ਪਰੇਮ ਸਿੰਘ

ਮੋਗਾ, 31 ਅਗਸਤ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਮੋਗਾ ‘ਚ ਲੰਬੇ ਸਮੇਂ ਤੋਂ ਡਾਕਟਰੀ ਸੇਵਾਵਾਂ ਦੇ ਰਹੇ ਹੱਡੀਆਂ ਦੇ ਮਾਹਰ ਡਾ: ਪ੍ਰੇਮ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਪ੍ਰੇਮ ਹਸਪਤਾਲ ਮੋਗਾ ਵੱਲੋਂ ਗੋਡੇ ਅਤੇ ਚੂਲੇ ਬਦਲਣ ਦਾ ਵਿਸ਼ਾਲ ਕੈਂਪ 1 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ। 
ਇਸ ਕੈਂਪ ਸਬੰਧੀ ਡਾ: ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਆਈ ਸੀ ਯੂ ਅਤੇ ਓਪਰੇਸ਼ਨ ਰੂਮ ਦੇ ਨਾਲ ਨਾਲ 20 ਸਾਲਾਂ ਤੋਂ ਜ਼ਿਆਦਾ ਤਜ਼ੁਰਬੇਕਾਰ ਸਟਾਫ਼ ਵੱਲੋਂ ਅਮੈਰੀਕਨ ਹਾਈ ਫਲੈਕਸ ਗੋਡਿਆਂ ਵਾਲੇ ਓਪਰੇਸ਼ਨ ਕੀਤੇ ਜਾਣਗੇ ਜਿਸ ਨਾਲ ਮਰੀਜ਼ ਠੀਕ ਹੋਣ ਉਪਰੰਤ ਪੂਰੀ ਤਰਾਂ ਚੌਂਕੜੀ ਮਾਰ ਕੇ ਬੈਠ ਸਕੇਗਾ। ਉਹਨਾਂ ਦੱਸਿਆ ਕਿ ਇਸ ਮਹੀਨੇ ਦੇ ਅਰਸੇ ਦੌਰਾਨ ਦਿਮਾਗੀ , ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਰਾਧਿਕਾ ਐੱਮ ਸਿੰਘ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ: ਐੱਮ ਵਾਈ ਨਾਇਕ ਵੀ ਆਪਣੀਆਂ ਸੇਵਾਵਾਂ ਰਾਹੀਂ ਲੋਕਾਂ ਦੀ ਸੇਵਾ ਕਰਨਗੇ। ਉਹਨਾਂ ਆਖਿਆ ਕਿ ਇਕ ਮਹੀਨੇ ਦੇ ਕੈਂਪ ਦੌਰਾਨ ਮਰੀਜ਼ ਦੇਖਣ ਦੀ ਫੀਸ, ਐਕਸਰੇ , ਲੈਬ ਟੈਸਟ, ਈ ਸੀ ਜੀ ਅਤੇ ਦਵਾਈਆਂ ਦੇ ਬਿੱਲਾਂ ਵਿਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਉਹਨਾਂ ਮੋਗਾ ਜ਼ਿਲ੍ਹੇ ਅਤੇ ਆਸ ਪਾਸ ਦੇ ਇਲਾਕਾ ਵਾਸੀਆਂ ਨੂੰ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ।