ਮੋਗਾ ਹਲਕੇ ਦੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕੀਤੀਆਂ ਜਾ ਰਹੀਆਂ ਨੇ ‘ਲੋਕ ਮਿਲਣੀਆਂ’

*ਪਿੰਡ ਘੱਲਕਲਾਂ ਵਿਚ ਧਰਮਸ਼ਾਲਾ ਅੰਦਰ ਨਵਾਂ ਬੋਰ ਕਰਵਾਉਣ ਅਤੇ ਜਿੰਮ ਦਾ ਕੀਤਾ ਐਲਾਨ
ਮੋਗਾ, 28 ਅਗਸਤ (ਜਸ਼ਨ): ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਸਰਕਾਰ ਦੇ ਮਾਡਲ ਪਿੰਡ ਪ੍ਰੌਜੈਕਟ ਨੂੰ ਜ਼ਮੀਨੀ ਪੱਧਰ ’ਤੇ ਸਿਰਜ ਕੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਆਧੁਨਿਕ ਤਕਨਾਲੌਜੀ ਦਾ ਲਾਹਾ ਦੇਣ ਦੇ ਮਕਸਦ ਨਾਲ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਪਿੰਡਾਂ ਦਾ ਨਿਰੰਤਰ ਦੌਰਾ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਪਿੰਡ ਮਾਡਲ ਪਿੰਡ ਵਜੋਂ ਵਿਕਸਤ ਹੋਣ ਤੋਂ ਵਾਝਾਂ ਨਾ ਰਹ । ਇਸੇ ਲੜੀ ਤਹਿਤ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਘੱਲਕਲਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨਾਲ ਲੰਬੀ ਵਿਚਾਰ ਚਰਚਾ ਕੀਤੀ। ਇਸ ਮੌਕੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲਕਲਾਂ ਦੀ ਅਗਵਾਈ ਵਿਚ  ਪਿੰਡ ਵਾਸੀਆਂ ਨੇ ਪਿੰਡ ਵਿਚ ਮੌਜੂਦ ਧਰਮਸ਼ਾਲਾ ਦੀ ਰਿਪੇਅਰ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਨਾਲ  ਧਰਮਸ਼ਾਲਾ ‘ਚ ਨਵਾਂ ਬੋਰ ਕਰਵਾਉਣ ਦੀ ਮੰਗ ਵੀ ਕੀਤੀ ਤਾਂ ਕਿ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹਈਆ ਕਰਵਾਇਆ ਜਾ ਸਕੇ। ਇਸ ਮੌਕੇ ਉਹਨਾਂ ਨੌਜਵਾਨਾਂ ਲਈ ਜ਼ਿਮ ਦੇ ਸਮਾਨ ਦੀ ਵੀ ਮੰਗ ਰੱਖੀ ਤਾਂ ਕਿ ਨੌਜਵਾਨ ਨਸ਼ਿਆਂ ਦੀ ਭੈੜੀ ਵਾਦੀ ਤੋਂ ਬੱਚ ਕੇ ਖੇਡਾਂ ਵੱਲ ਪੇ੍ਰਰਿਤ ਹੋਣ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਤੁਰੰਤ ਸਾਰੀਆਂ ਮੰਗਾਂ ਮੰਨਣ ਅਤੇ ਵਿਕਾਸ ਕਾਰਜ ਆਉਣ ਵਾਲੇ ਦਿਨਾਂ ਵਿਚ ਆਰੰਭ ਕਰਵਾਉਣ ਦਾ ਐਲਾਨ ਕੀਤਾ। ਉਹਨਾਂ ਆਖਿਆ ਕਿ ਮੋਗਾ ਹਲਕੇ ਦਾ ਹਰ ਵਾਸੀ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ ਅਤੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਵਾਸਤੇ ਹਰ ਵੇਲੇ ਹਾਜ਼ਰ ਹਨ। ਇਸ ਮੌਕੇ ਸ. ਚਰਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਜਾਟ ਮਹਾਂ ਸਭਾ, ਸੀਰਾ ਚਕਰ, ਚੇਅਰਮੈਨ ਦੀਸ਼ਾ ਬਰਾੜ, ਜਸਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਕੁਲਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਕਰਜਮੀਤ ਸਿੰਘ ਕੰਮਾਂ, ਹਰਬੰਸ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਸੁਖਚੈਨ ਸਿੰਘ, ਭਿੰਦਰਜੀਤ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ, ਗੁਰਮੇਲ ਸਿੰਘ, ਜਸਵੀਰ ਕੌਰ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਵਰਿੰਦਰ ਕੁਮਾਰ , ਜਸਦੀਪ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਪ੍ਰਭਲ ਭੱਲਾ ਚੇਅਰਮੈਨ ਸ਼ੋਸ਼ਲ ਮੀਡੀਆ ਬਲਾਕ 2  ਆਦਿ ਹਾਜ਼ਰ ਸਨ।