ਚਰਨਜੀਤ ਸਿੰਘ ਨੇ ਬਤੌਰ ਮੰਡੀ ਸੁਪਰਵਾਈਜ਼ਰ ਅਹੁਦਾ ਸੰਭਾਲਿਆ, ਚੇਅਰਮੈਨ ਜਸਵਿੰਦਰ ਕੁੱਸਾ ਨੇ ਦਿੱਤਾ ਨਿਯੁਕਤੀ ਪੱਤਰ

ਮੋਗਾ, 28 ਅਗਸਤ (ਜਸ਼ਨ):  ਮਾਰਕੀਟ ਕਮੇਟੀ ਅਜੀਤਵਾਲ ‘ਚ ਆਕਸ਼ਨ ਰਿਕਾਰਡਰ ਵਜੋਂ ਸੇਵਾਵਾਂ ਨਿਭਾਅ ਰਹੇ ਚਰਨਜੀਤ ਸਿੰਘ ਨੂੰ ਪੰਜਾਬ ਮੰਡੀ ਬੋਰਡ ਨੇ ਤਰੱਕੀ ਦਿੰਦਿਆਂ ਮੰਡੀ ਸੁਪਰਵਾਈਜ਼ਰ ਨਿਯੁਕਤ ਕੀਤਾ ਹੈ । ਮਾਰਕੀਟ ਕਮੇਟੀ ਦਫਤਰ ਅਜੀਤਵਾਲ ‘ਚ ਸਮੂਹ ਸਟਾਫ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਸਵਿੰਦਰ ਸਿੰਘ ਕੁੱਸਾ ਨੇ ਚਰਨਜੀਤ ਸਿੰਘ ਦੀ ਹੋਈ ਇਸ ਤਰੱਕੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਸ. ਕੁੱਸਾ ਨੇ ਚਰਨਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਹਨਾਂ ਦੀ ਬਤੌਰ ਮੰਡੀ ਸੁਪਰਵਾਈਜ਼ਰ ਜੁਆਇਨਿੰਗ ਕਰਵਾਈ ਤੇ ਮੁਬਾਰਕਬਾਦ ਦੇਣ ਦੇ ਨਾਲ ਨਾਲ ਨਿਯੁਕਤੀ ਪੱਤਰ ਦਿੱਤਾ । ਇਸ ਮੌਕੇ ਹਰਜੀਤ ਸਿੰਘ ਖਹਿਰਾ ਸੈਕਟਰੀ ਮਾਰਕੀਟ ਕਮੇਟੀ  ,ਵਾਇਸ ਚੇਅਰਮੈਨ ਜਗਮੋਹਨ ਸਿੰਘ ਕੋਕਰੀ , ਆੜਤੀਆ ਜਗਜੀਤ ਸਿੰਘ ਦੌਧਰ , ਸਰਪੰਚ ਗੁਰਿੰੰਦਰਪਾਲ ਸਿੰਘ ਡਿੰਪੀ ਮਾਨ ਅਜੀਤਵਾਲ ,ਬਲਦੇਵ ਸਿੰਘ ਲੇਖਾਕਾਰ , ਹਰਜਿੰਦਰ ਸਿੰਘ ,ਸੁਖਦੇਵ ਸਿੰਘ ਕੋਕਰੀ  ਆਦਿ ਸਮੂਹ ਸਟਾਫ ਹਾਜ਼ਰ ਸਨ ।