ਕਿਰਤੀ ਕਿਸਾਨ ਯੂਨੀਅਨ ਵੱਲੋਂ ਸੁਖਬੀਰ ਬਾਦਲ ਦਾ ਜਬਰਦਸਤ ਘਿਰਾਉ ਹੋਇਆ,ਦੋ ਔਰਤਾਂ ਸਟੇਜ ਤੇ ਪਹੁੰਚ ਕੇ ਮੁਰਦਾ ਬਾਦ ਦੇ ਨਾਹਰੇ ਲਾਏ

ਬਾਘਾਪੁਰਾਣਾ 27 ਅਗਸਤ (ਰਾਜਿੰਦਰ ਸਿੰਘ ਕੋਟਲਾ)ਸੋ੍ਮਣੀ ਅਕਾਲੀ ਦਲ ਵੱਲੋਂ ਅੱਜ ਬਾਘਾਪੁਰਾਣਾ ਵਿਖੇ ਚੋਣ ਰੈਲੀ ਕੀਤੀ ਗਈ ਸੀ। ਜਿਸ ਦਾ ਕਿਰਤੀ ਕਿਸਾਨ  ਯੂਨੀਅਨ, ਕਰਾਂਤੀਕਾਰੀ ਯੂਨੀਅਨ,ਅਤੇ ਵੱਲੋਂ ਜਬਰਦਸਤ ਵਿਰੋਧ ਕੀਤਾਸੋ੍ਮਣੀ ਅਕਾਲੀ ਅੰਮਿ੍ਤਸਰ ਗਿਆ। ਮੋਗਾ-ਕੋਟਕਪੂਰਾ ਰੋਡ 'ਤੇ ਅਕਾਲੀ ਦਲ ਦੀਆਂ ਕਈ ਗੱਡੀਆਂ ਨੂੰ ਵਾਪਿਸ ਮੁੜਨ ਲਈ ਮਜਬੂਰ ਕੀਤਾ। ਸੁਖਬੀਰ ਬਾਦਲ ਇਸ ਘਿਰਾਉ ਕਰਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿੱਚੋਂ ਦੀ ਪੰਡਾਲ ਵਿੱਚ ਪਹੁੰਚਿਆ। ਕਿਰਤੀ ਕਿਸਾਨ ਯੂਨੀਅਨ ਨੇ ਪੁਲਿਸ ਵੱਲੋਂ ਲਗਾਏ ਗਏ ਕਈ ਬੈਰੀਕੇਡ ਤੋੜ ਸੁੱਟੇ। ਅਤੇ ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਆਗੂ ਜਗਵਿੰਦਰ ਕੌਰ ਅਤੇ ਸਾਥਣਾ ਅਕਾਲੀ ਦਲ ਦੀ ਸਟੇਜ ਕੋਲ ਪਹੁੰਚਣ ਵਿੱਚ ਕਾਮਯਾਬ ਹੋਈਆਂ। ਸਟੇਜ 'ਤੇ ਤੀਰਥ ਮਾਹਲੇ ਦੇ ਭਾਸ਼ਣ ਦੌਰਾਨ ਔਰਤਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਗੁੰਡਿਆਂ ਨੇ ਔਰਤਾਂ ਤੋਂ ਝੰਡੇ ਖੋਹ ਕੇ, ਖਿੱਚ ਧੂਹ ਕੀਤੀ। ਅਕਾਲੀ ਦਲ ਨੇ ਸਟੇਜ ਤੋਂ ਐਲਾਨ ਕਰਕੇ ਐਸ ਉ ਆਈ ਦੇ ਗੁੰਡਿਆਂ ਨੂੰ ਡਾਂਗਾਂ ਚੁੱਕ ਕੇ ਕਿਸਾਨਾਂ ਦੇ ਗਲ ਪੈਣ ਲਈ ਕਿਹਾ ਗਿਆ। ਜਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਦਾ ਐਲਾਨ ਹੈ ਕਿ ਜਿੰਨਾਂ ਸਮਾਂ ਮੋਰਚਾ ਚੱਲ ਰਿਹਾ ਹੈ ਉਨਾਂ ਸਮਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨ ਜਦ ਅਨਾਜ ਮੰਡੀ ਵਿੱਚ ਅਕਾਲੀ ਦਲ ਦੀ ਚੋਣ ਰੈਲੀ ਦਾ ਵਿਰੋਧ ਕਰਨ ਪੁੱਜੇ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ, ਕਿਸਾਨਾਂ ਦੇ ਕੱਪੜੇ ਪਾੜੇ, ਔਰਤਾਂ ਨਾਲ ਖਿਚ ਧੂਹ ਕੀਤੀ। ਪਰ ਕਿਸਾਨਾਂ ਨੇ ਕਈ ਬੈਰੀਕੇਡ ਤੋੜ ਕੇ ਅਨਾਜ ਮੰਡੀ ਦਾ ਗੇਟ ਸ਼ਾਮ ਤੱਕ ਘੇਰੀ ਰੱਖਿਆ। ਇਸ ਮੌਕੇ ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਥਾਣੇ ਲਿਜਾਣ ਲੱਗੀ ਤਾਂ ਕਿਸਾਨਾਂ ਨੇ ਪੁਲਿਸ ਦੀ ਗੱਡੀ ਘੇਰੀ ਰੱਖੀ ਅਤੇ ਉਸ ਬੱਸ ਦੇ ਅੱਗੇ ਕਿਸਾਨ ਆਗੂ  ਲੰਮੇ ਪੈ ਗਏ।ਕਿਸਾਨਾਂ ਮੰਗ ਕੀਤੀ  ਜਿੰਨਾ  ਚਿਰ ਸਾਡੇ ਗ੍ਰਿਫਤਾਰ ਆਗੂ ਰਿਹਾਅ ਨਹੀਂ ਕਰਦੇ ਉਨ੍ਹਾਂ ਚਿਰ ਪੁਲਿਸ ਬੱਸ ਦਾ ਘਿਰਾਓ ਜਾਰੀ ਰਹੇਗਾ।ਅੰਤ ਪੁਲਿਸ ਨੂੰ ਸਾਰੇ ਕਿਸਾਨ ਛੱਡਣੇ ਪਏ, ਫੇਰ ਪੁਲਿਸ ਦਾ ਘਿਰਾਉ ਸਮਾਪਤ ਹੋਇਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ , ਸੋ੍ਮਣੀ ਅਕਾਲੀ ਅੰਮਿ੍ਤਸਰ ਦੇ ਆਗੂ ਰਣਜੀਤ ਸਿੰਘ ਵਾਂਦਰ, ਬਲਰਾਜ ਸਿੰਘ ਬਾਦਲ,ਬਾਬਾ ਬਲਕਾਰ ਸਿੰਘ ਘੋਲੀਆ,ਬਲਾਕ ਨਿਹਾਲ ਸਿੰਘ ਵਾਲਾ ਦੇ ਆਗੂ ਨਾਜਰ ਸਿੰਘ ਅਤੇ ਜਗਰੂਪ ਸਿੰਘ, ਮੋਗਾ ਬਲਾਕ-2 ਦੇ ਆਗੂ ਨਾਹਰ ਸਿੰਘ, ਜਸਵੰਤ ਸਿੰਘ ਅਤੇ ਸੁਖਦੇਵ ਸਿੰਘ, ਸ਼ਿੰਦਰਪਾਲ ਕੌਰ ਰੋਡੇ, ਬਲਾਕ ਸਕੱਤਰ ਜਸਮੇਲ ਸਿੰਘ ਗੋਰਾ , ਮਨਜੀਤ ਕੌਰ, ਕੁਲਜੀਤ ਕੌਰ, ਗੁਰਪ੍ਰੀਤ ਕੌਰ ਵੈਰੋਕੇ, ਨੇ ਸੰਬੋਧਨ ਕੀਤਾ। ਇਸ ਮੌਕੇ ਗਰਿਫਤਾਰ ਕੀਤੇ ਹੋਏ ਆਗੂਆਂ ਵਿੱਚ ਜਗਵਿੰਦਰ ਕੌਰ ਰਾਜਿਆਣਾ, ਔਰਤ ਵਿੰਗ,ਗੁਰਪ੍ਰੀਤ ਕੌਰ ਵੈਰੋ ਕੇ, ਪਿਰਤਪਾਲ ਮੱਲੇਆਣਾ, ਅਮਰਤਪਾਲ ਰੋਡੇ, ਮਜਦੂਰ ਆਗੂ ਮੰਗਾ ਸਿੰਘ ਵੈਰੋਕੇ, ਧੰਨਾ ਸਿੰਘ ਕੋਟਲਾ, ਜਗਸੀਰ ਰਾਜਿਆਣਾਲਖਵੀਰ ਸਿੰਘ ਹਰੀਏਵਾਲਾ, ਨਵਜੋਤ ਕੋਟਲਾ ਮੇਹਰ ਸਿੰਘ ਵਾਲਾ,ਮਨਪਰੀਤ ਕੋਟਲਾ ਮੇਹਰ ਸਿੰਘ,ਹਰਜਿੰਦਰ ਰੋਡੇ,ਲਵਪਰੀਤ ਘੱਲ ਕਲਾਂ,ਤੀਰਥਵਿੰਦਰ ਘੱਲ ਕਲਾਂ,ਕੁਲਦੀਪ ਰੋਡੇ ਜਸਕਰਨ ਰੋਡੇ,ਯਾਦਵਿੰਦਰ ਰੋਡੇ,ਸ਼ਿੰਦਰ ਮੱਲੇਆਣਾ ,ਜਗਸੀਰ ਰੋਡੇ,ਕੁਲਦੀਪ ਫੌਜੀ ਕੋਟਲਾ ਮੇਹਰ ਸਿੰਘ ਵਾਲਾ,ਅਮਰਜੀਤ ਰੋਡੇ ਸਵਰਣਜੀਤ ਰੋਡੇ ਗੁਰਚਰਨ ਸਿੰਘ ਰੋਡੇ ਸ਼ਾਮਲ ਸਨ । ਜਿਨ੍ਹਾਂ ਨੂੰ ਬਾਅਦ ਵਿਚ ਜੱਥੇਬੰਦੀ ਦੇ ਦਬਾਅ ਸਦਕਾ ਰਿਹਾਅ ਕੀਤਾ ਗਿਆ।