ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਗੱਲ ਪੰਜਾਬ ਦੀ ਮੁਹਿੰਮ ਤਹਿਤ ਬਾਘਾਪੁਰਾਣਾ 'ਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
* ਜੱਥੇਦਾਰ ਤੀਰਥ ਸਿੰਘ ਮਾਹਲਾ ਨੂੰ ਉਮੀਦਵਾਰ ਐਲਾਨਿਆ
ਬਾਘਾਪੁਰਾਣਾ, 27 ਅਗਸਤ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ‘ਗੱਲ ਪੰਜਾਬ ਦੀ ਮੁਹਿੰਮ ਤਹਿਤ‘ 100 ਵਿਧਾਨ ਸਭਾ ਹਲਕਿਆਂ ‘ਚ ਰੈਲੀਆਂ ਤਹਿਤ ਅੱਜ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਵਿਖੇ ਬਾਘਾਪੁਰਾਣਾ ਦੀ ਵੱਡੀ ਅਨਾਜ ਮੰਡੀ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।
ਇਸ ਮੌਕੇ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਪਿੱਠ ਥਾਪੜਦਿਆਂ ਕਿਹਾ ਕਿ ਇੱਕਠ ਪੱਖੋਂ ਬਾਘਾਪੁਰਾਣਾ ਰੈਲੀ ਦਾ ਇੱਕਠ ਰਿਕਾਰਡ ਤੋੜ ਹੈ ਅਤੇ ਇਕੱਠ ਦਸ ਰਿਹਾ ਹੈ ਕਿ ਲੋਕਾਂ ਨੇ ਬਾਘਾਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਜਿੰਨ੍ਹੀਆਂ ਵੀ ਕਿਸਾਨ ਪੱਖੀ ਸਕੀਮਾਂ ਚੱਲੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਚੱਲੀਆਂ ਜਿਵੇਂ ਸ਼ਹਿਰੀ ਅਤੇ ਦਿਹਾਤੀ ਖੇਤਰਾਂ ‘ਚ ਨਵੀਆਂ ਅਨਾਜ ਮੰਡੀਆਂ ਬਣੀਆਂ ,ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਮੁਆਫ,ਹਰ ਪਿੰਡ ‘ਚ ਸੇਵਾ ਕੇਂਦਰ,ਆਟਾ ਦਾਲ ਸਕੀਮ,ਬਿਜਲੀ ਯੂਨਿਟ ਮੁਆਫ,ਪੱਕੇ ਖਾਲੇ,ਪਿੰਡਾਂ ਨੂੰ 24ਘੰਟੇ ਬਿਜਲੀ ਸਪਲਾਈ ਆਦਿ ਅਨੇਕਾਂ ਹੀ ਸਹੂਲਤਾਂ ਹਨ ਜੋ ਸਰਫ ਤੇ ਸਿਰਫ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸ਼ੁਰੂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕ ਸਹੂਲਤਾਂ ਤਾਂ ਕੀ ਦੇਣੀਆਂ ਸੀ ਉਲਟਾ ਅਕਾਲੀ ਦਲ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ 13 ਨੁਕਾਤੀ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਉਸ ਨੂੰ ਸਰਕਾਰ ਬਣਨ ਤੇ ਇਨਬਿਨ ਲਾਗੂ ਕੀਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੀਆਂ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਬਾਘਾਪੁਰਾਣਾ ਸੀਟ ਤੋਂ ਜੱਥੇਦਾਰ ਤੀਰਥ ਸਿੰਘ ਮਾਹਲਾ ਨੂੰ ਅਕਾਲੀ ਦਲ-ਬਸਪਾ ਦਾ ਉਮੀਦਵਾਰ ਵੀ ਐਲਾਨਿਆ ਜਿਸ ਦਾ ਤਾੜੀਆਂ ਦੀ ਗੂੰਝ ਨਾਲ ਸਵਾਗਤ ਹੋਇਆ ਤੇ ਸੁਖਬੀਰ ਸਿੰਘ ਬਾਦਲ ਅਤੇ ਜੱਥੇਦਾਰ ਤੀਰਥ ਸਿੰਘ ਮਾਹਲਾ ਜਿੰਦਾਬਾਦ ਦੇ ਨਾਅਰੇ ਲੱਗੇ। ਸੀਨਅਰ ਅਕਾਲੀ ਆਗੂ ਬਾਲਕਿ੍ਸ਼ਨ ਬਾਲੀ,ਸਵ: ਸਾਧੂ ਸਿੰਘ ਐਮ ਐਲ ਏ ਦੇ ਸਪੁੱਤਰ ਜਗਤਾਰ ਸਿੰਘ ਰਾਜੇਆਣਾ,ਸੀਨੀਅਰ ਆਗੂ ਸੁਖਵਿੰਦਰ ਸਿੰਘ ਕੋਟਲਾ,ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ,ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁੱਟੋ,ਸ਼ਹਿਰੀ ਪ੍ਰਧਾਨ ਪਵਨ ਢੰਡ,ਸ਼੍ਰੋਮਣੀ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ ਆਦਿ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਬਾਦਲ ਹੀ ਇੱਕ ਖੇਤਰੀ ਪਾਰਟੀ ਹੈ ਇਸ ਲਈ ਪੰਜਾਬ ਦਾ ਭਲਾ ਅਕਾਲੀ ਦਲ ਬਾਦਲ ਦੇ ਹੱਥ ਹੀ ਹੈ। ਆਪ ਅਤੇ ਕਾਂਗਰਸ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ। ਅੰਤ ‘ਚ ਜੱਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਤੇ ਬਾਘਾਪੁਰਾਣਾ ਵਿਖੇ ਆਉਣ ‘ਤੇ ਅਤੇ ਉਨ੍ਹਾਂ ‘ਤੇ ਵਿਸਵਾਸ਼ ਪ੍ਰਗਟਾਉਣ ਲਈ ਧੰਨਵਾਦ ਕੀਤਾ ਅਤੇ ਰੈਲੀ ‘ਚ ਆਈਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਜੋ ਕਿ ਇਕੱ ਸੱਦੇ ‘ਤੇ ਆਏ। ਰੈਲੀ ਤੋਂ ਬਾਅਦ ਜੱਥੇਦਾਰ ਤੀਰਥ ਸਿੰਘ ਦੇ ਜੱਦੀ ਪਿਡ ਮਾਹਲਾ ਕਲਾਂ ਵਿਖੇ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ। ਮਾਹਲਾ ਕਲਾਂ ਦੀ ਮੀਟਿੰਗ ਤੋਂ ਬਾਅਦ ਡੀਐਮ ਪੈਲੇਸ ਮੁਦੱਕੀ ਰੋਡ ਵਿਖੇ ਵਕੀਲ ਭਾਈਚਾਰੇ ਨਾਲ ਖੁਲੀਆਂ ਵਿਚਾਰਾਂ ਕੀਤੀਆਂ। ਵਕੀਲਾਂ ਨਾਲ ਮੀਟੰਗ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਹਿੰਦੂ ਲੀਡਰ ਬਾਲਕਿ੍ਸ਼ਨ ਬਾਲੀ ਦੇ ਘਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਬਾਅਦ ‘ਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਮੱਥਾ ਟੇਕਿਆ ਜਿੱਥੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਜਵੰਤ ਸਿੰਘ ਮਾਹਲਾ,ਸਰਪੰੰਚ ਗੁਰਜੀਤ ਸਿੰਘ ਕੋਟਲਾ,ਹਰਿੰਦਰਪਾਲ ਸਿੰਘ ਪਾਲੀ ਸਰਕਲ ਪ੍ਰਧਾਨ ਦਿਹਾਤੀ ਬੀ ਸੀ ਵਿੰਗ, ਸਰਬਜੀਤ ਸਿੰਘ, ਸੁਖਹਰਪ੍ਰੀਤ ਸਿੰਘ ਰੋਡੇਜਗਮੋਹਨ ਸਿੰਘ ਜੈ ਸਿੰਘ ਵਾਲਾ,ਹਰਮੇਲ ਸਿੰਘ ਮੌੜ, ਐਸ ਓ ਆਈ ਦੇ ਹਲਕਾ ਇੰਚਾਰਜ ਇੰਦਰਜੀਤ ਸਿੰਘ ਲੰਗੇਆਣਾ, ਜਰਨੈਲ ਸਿੰਘ, ਗੁਰਜੀਤ ਸਿੰਘ, ਬਲਤੇਜ ਸਿੰਘ ਲੰਗੇਆਣਾ ਸਰਕਲ ਪ੍ਰਧਾਨ, ਪਵਨ ਗੋਇਲ, ਰਣਜੀਤ ਝੀਤੇ, ਪਵਿੱਤਰ ਸਿੱਧੂ ਹਲਕਾ ਇੰਚਾਰਜ ਆਈ ਟੀ ਵਿੰਗ, ਬਲਵੀਰ ਸਿੰਘ ਭੰਗੂ, ਜੱਸ ਹਰੀਏਵਾਲਾ, ਜਿੱਤੂ ਬਰਾਡ, ਚੈਰੀ ਭਾਟੀਆ,ਇੰਦਰਜੀਤ ਸਿੰਘ ਲੰਗੇਆਣਾ,ਅਮਰਜੀਤ ਸਿੰਘ ਸਾਬਕਾ ਚੇਅਰਮੈਨ,ਹਰਬੰਸ ਸਿੰਘ ਵਾਰਡ ਨੰਬਰ ਤਿੰਨ ਦੇ ਇੰਚਾਰਜ, ਆਤਮਾ ਸਿੰਘ ਬਰਾੜ, ਨੰਦ ਸਿੰਘ ਐਮ ਸੀ,ਪਿਰਥੀ ਸਿੰਘ ਐਮ ਸੀ,ਜਗਰੂਪ ਸਿੰਘ ਪਰਧਾਨ ਲੰਗੇਆਣਾ, ਦਵਿੰਦਰ ਕੁਮਾਰ ਚੀਕਾ, ਰਾਕੇਸ਼ ਕੁਮਾਰ ਤੋਤਾ, ਸੁਰਿੰਦਰ ਬਾਂਸਲ, ਪਵਨ ਅਰੋੜਾ, ਬਿੱਟਾ ਜਿੰਦਲ, ਨਿਖਿਲ ਬਾਂਸਲ, ਸ਼ਿਵਮ ਕੁਮਾਰ, ਸੁੱਖਪ੍ਰੀਤ ਫੁੂਲੇਵਾਲੀਆ, ਅਰਸ਼ਦੀਪ ਮਾਣ, ਅਮਨ ਬਰਾਡ, ਇੰਦਰਜੀਤ ਲੰਡੇ, ਰਣਜੀਤ ਸਿੰਘ, ਸੋਨੀ ਨਾਥੇਵਾਲਾ, ਕੁਲਵਿੰਦਰ ਸਿੰਘ ਮਨੀ ਆਦਿ ਭਾਰੀ ਗਿਣਤੀ ਵਿੱਚ ਵਰਕਰ ਵੀ ਹਾਜਰ ਸਨ।