ਚੇਅਰਮੈਨ ਵਿਨੋਦ ਬਾਂਸਲ ਨੇ ਵਣ ਮਹਾਂ ਉਤਸਵ ਮੌਕੇ, ਲਾਲ ਬਹਾਦਰ ਸ਼ਾਸਤਰੀ ਕੰਪਲੈਕਸ ਦਫਤਰ ਰੋਡ ’ਤੇ ਲਗਵਾਏ ਪੌਦੇ

ਮੋਗਾ, 25 ਅਗਸਤ (ਜਸ਼ਨ): ‘ ਵਿਸ਼ਵੀਕਰਨ ਦੇ ਦੌਰ ਵਿਚ ਜਿਵੇਂ ਜਿਵੇਂ ਮਨੁੱਖ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਿਹੈ ਉਵੇਂ ਹੀ ਉਹ ਜਾਣੇ ਅਣਜਾਣੇ ਵਿਚ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਪ੍ਰਦੂਸ਼ਣ ਤੋਂ ਅਵੇਸਲਾ ਹੋ ਗਿਆ ਹੈ , ਪਰ ਪਿਛਲੇ ਕੁਝ ਸਮੇਂ ਤੋਂ ਵਿਗਿਆਨੀਆਂ ਵੱਲੋਂ ਦੁਨੀਆਂ ਨੂੰ ਆਲਮੀਂ ਤਪਸ਼ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਵਣ ਮਹਾਂ ਉਤਸਵ ਮੌਕੇ ਲਾਲ ਬਹਾਦਰ ਸ਼ਾਸਤਰੀ ਕੰਪਲੈਕਸ ਦਫਤਰ ਰੋਡ ’ਤੇ ਪੌਦੇ ਲਗਾਉਣ ਮੌਕੇ ਕੀਤਾ। ਚੇਅਰਮੈਨ ਬਾਂਸਲ ਨੇ ਆਖਿਆ ਕਿ ਫੋਰ ਲੇਨ ਬਨਣ ਨਾਲ ਜਿੱਥੇ ਦਰਖਤਾਂ ਦੀ ਕਟਾਈ ਕਰਨੀ ਪਈ ਉੱਥੇ ਆਬਾਦੀ ਦੇ ਵੱਧਣ ਨਾਲ ਗਰੀਨ ਜ਼ੋਨ ਹੌਲੀ ਹੌਲੀ ਘੱਟਦਾ ਜਾ ਰਿਹਾ ਹੈ । ਉਹਨਾਂ ਆਖਿਆ ਕਿ ਗਰੀਨ ਬੈਲਟ ਨੂੰ ਦੁਬਾਰਾ ਤੋਂ ਸਿਰਜਣ ਲਈ ਸਾਨੂੰ ਖਾਲ੍ਹੀ ਥਾਵਾਂ ਲੱਭ ਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਹਨਾਂ ਆਖਿਆ ਕਿ ਇਸੇ ਮੰਤਵ ਨੂੰ ਪੂਰਾ ਕਰਨ ਲਈ ਇੰਪਰੂਵਮੈਂਟ ਟਰੱਸਟ ਦੇ ਅਧਿਕਾਰਤ ਖੇਤਰ ਵਿਚ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਵਾਤਾਵਰਨ ਸ਼ੁੱਧਤਾ ਲਈ 500 ਬੂਟੇ ਹੋਰ ਲਗਾਏ ਜਾ ਰਹੇ ਹਨ। ਇਸ ਮੌਕੇ ਐਡਵੋਕੇਟ ਆਸ਼ੀਸ਼ ਗਰੋਵਰ,ਐਡਵੋਕੇਟ ਅਜੀਤ ਵਰਮਾ,ਐਡਵੋਕੇਟ ਕਮਲ ਕਿਸ਼ੋਰ, ਰਾਕੇਸ਼ ਕੁਮਾਰ ( ਨੈਸਲੇ ) ਬੁਲੰਦ ਆਵਾਜ਼ ਦੇ ਮਾਲਿਕ ਮੁਨੀਸ਼ ਸ਼ਰਮਾ ,ਭਜਨ ਗਾਇਕ ਚੰਚਲ ਜੀ, ਸੋਨੂ ਸ਼ਰਮਾ, ਸੰਨੀ ਢਿਲੋਂ ,ਬਲਵੰਤ ਰਾਏ ਪੰਮਾ, ਮਾਸਟਰ ਹਰਭਜਨ ਸਿੰਘ, ਮਦਨ ਲਾਲ ਕਾਕਾ ( ਸੋਫਿਆਂ ਵਾਲੇ ) ਰਾਜੇਸ਼ ਕੁਮਾਰ , ਰਾਕੇਸ਼ ਸਿਤਾਰਾ , ਪਰਮਿੰਦਰ ਗਿੱਲ ( ਫੌਜੀ ) ਗੁਰਵਿੰਦਰ ਸਿੰਘ,ਹਰਪ੍ਰੀਤ ਸਿੰਘ ਸੰਧੂ ਕਾਰਜ ਸਾਧਕ ਅਫਸਰ, ਨਛੱਤਰ ਸਿੰਘ ਸੁਪਰਡੈਂਟ, ਤਰਸੇਮ ਲਾਲ ਜੇ.ਈ,ਵਰਿੰਦਰਪਾਲ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ।


