ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੀ ਆਮਦ ਸਬੰਧੀ ਫਲੈਕਸ ਕੀਤੇ ਜਾਰੀ
ਮੋਗਾ, 4 ਅਗਸਤ (ਜਸ਼ਨ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ ਦੇ ਮੱਦੇਨਜ਼ਰ ਵਿਧਾਇਕ ਡਾ: ਹਰਜੋਤ ਕਮਲ ਦੀ ਕਮਾਂਡ ਹੇਠ ‘ਟੀਮ ਹਰਜੋਤ’ ਵੱਲੋਂ ਪੂਰੀ ਸਰਗਰਮੀ ਨਾਲ 5 ਅਗਸਤ ਦੀ ਵਰਕਰ ਮੀਟਿੰਗ ਲਈ ਸਾਰੇ ਪ੍ਰਬੰਧਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਅੱਜ ਵਿਧਾਇਕ ਦੇ ਦਫਤਰ ਵਿਚੋਂ ਵੱਖ ਵੱਖ ਫਲੈਕਸਾਂ ਅਤੇ ਸਟਿੱਕਰ ਜਾਰੀ ਕਰਨ ਮੌਕੇ ਆਖਿਆ ਕਿ ਕਾਂਗਰਸੀ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਵਿਚ ਵੀ ਸਿੱਧੂ ਦੀ ਆਮਦ ਲਈ ਵਿਸ਼ੇਸ਼ ਚਾਅ ਨਜ਼ਰੀਂ ਪੈ ਰਿਹਾ ਹੈ ਕਿਉਂਕਿ ਸ੍ਰੀ ਸਿੱਧੂ ਨੇ ਪ੍ਰਧਾਨ ਬਣਦਿਆਂ ਹੀ ਪੰਜਾਬ ਦੀ ਤਰੱਕੀ ਲਈ ਨਵਾਂ ਰੋਡਮੈਪ ਤੈਅ ਕਰਨ ਦੇ ਸੰਕੇਤ ਦਿੱਤੇ ਹਨ ਅਤੇ ਵਰਕਰਾਂ ਨੂੰ ਮਾਣ ਦਿੰਦਿਆਂ ਉਹਨਾਂ ਦੇ ਦਿਲਾਂ ਵਿਚ ਆਪਣੀ ਪੱਕੀ ਥਾਂ ਬਣਾ ਲਈ ਹੈ। ਇਸ ਮੌਕੇ ਸੀਰਾ ਚਕਰ ਨਾਲ ਸਰਪੰਚ ਤਰਸੇਮ ਸਿੰਘ ਖੋਸਾ ਪਾਂਡੋ, ਗੁੱਲੂ ਆਹਲੂਵਾਲੀਆ, ਸੰਨੀ ਤੁਲੀ, ਲੱਕੀ ਸਰਾਂ, ਬਿੰਦਰ ਸਿੰਘ ਪੰਚਾਇਤ ਮੈਂਬਰ, ਕਿੰਦਰ ਡਗਰੂ ਬਲਾਕ ਪ੍ਰਧਾਨ, ਮੇਲਾ ਸਿੰਘ ਡਗਰੂ