ਨਵਜੋਤ ਸਿੰਘ ਸਿੱਧੂ ਨੇ ਵਰਕਰਾਂ ਦਾ ਮਾਣ ਵਧਾਇਆ : ਕਾਕਾ ਲੰਢੇਕੇ,ਸਾਹਿਲ ਅਰੋੜਾ ,ਵਿਜੈ ਖੁਰਾਣਾ ,ਸ਼ਿੰਦਾ ਬਰਾੜ

ਮੋਗਾ, 3 ਅਗਸਤ (ਜਸ਼ਨ): :ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ ਦੇ ਮੱਦੇ ਨਜ਼ਰ ਵਰਕਰਾਂ ਵਿਚ ਬੇਹੱਦ ਉਤਸ਼ਾਹ ਹੈ ਕਿਉਂਕਿ ਸ੍ਰੀ ਸਿੱਧੂ ਨੇ ਪ੍ਰਧਾਨ ਬਣਦਿਆਂ ਹੀ ਵਰਕਰਾਂ ਨੂੰ ਜਿਨਾਂ ਮਾਣ ਦਿੱਤਾ ਹੈ ਉਹ ਸ਼ਾਇਦ ਹੀ ਕਦੇ ਕਿਸੇ  ਪਾਰਟੀ ਦੇ ਪ੍ਰਧਾਨ ਨੇ ਦਿੱਤਾ ਹੋਵੇ, ਇਸੇ ਕਰਕੇ ਹਰ ਵਰਕਰ ਦੇ ਦਿਲ ਵਿਚ ਆਪਣੇ ਮਹਿਬੂਬ  ਆਗੂ ਦੇ ਵਿਚਾਰ ਸੁਨਣ ਅਤੇ ਉਹਨਾਂ ਨੂੰ ਮਿਲਣ ਦਾ ਚਾਅ  ਹੈ ਅਤੇ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਵਿਚ ਵੱਡੇ ਪੱਧਰ ਤੇ ਵਰਕਰ ਸਿੱਧੂ ਦਾ ਨਿੱਘਾ ਸਵਾਗਤ ਕਰਨਗੇ  । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਜਸਵਿੰਦਰ ਸਿੰਘ ਕਾਕਾ ਲੰਢੇਕੇ,ਸਾਹਿਲ ਅਰੋੜਾ ,ਵਿਜੈ ਖੁਰਾਣਾ ,ਸ਼ਿੰਦਾ ਬਰਾੜ ਅਤੇ ਕੁਲਵਿੰਦਰ ਸਿੰਘ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕੀਤਾ । ਉਹਨਾਂ ਆਖਿਆ ਕਿ  ਸ. ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਨਣ ਉਪਰੰਤ ਉਹਨਾਂ ਵਲੋਂ ਪਹਿਲੀ ਜਨਤਕ ਮੀਟਿੰਗ  5 ਅਗਸਤ ਦਿਨ ਵੀਰਵਾਰ ਨੂੰ ਮੋਗਾ ਦੇ ਲੋਕਾਂ ਨੂੰ ਆਪਣਾ ਸੁਨੇਹਾ ਦੇਣ ਲਈ ਸਵੇਰੇ 10 ਵਜੇ ਪਰਾਈਮ ਫਾਰਮ ਵਿਚ ਰੱਖਣ ਤੇ ਸਮੂਹ ਵਰਕਰ ਬਾਗੋ ਬਾਗ  ਹਨ ।