ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ
ਮੋਗਾ 31 ਜੁਲਾਈ (ਜਸ਼ਨ) :ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਾਵਣ ਮਹੀਨੇ ਦਾ ਤਿਉਹਾਰ ਤੀਆਂ ਪੂਰੇ ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਅਧਿਆਪਕ ਪੰਜਾਬੀ ਪਹਿਰਾਵੇ ਵਿਚ ਇੰਝ ਸੱਜ-ਧੱਜ ਕੇ ਆਏ ਜਿਵੇਂ ਪੁਰਾਣਾ ਸਭਿਆਚਾਰ ਦੋਬਾਰਾ ਜ਼ਿੰਦਾ ਹੋ ਗਿਆ ਹੋਵੇ। ਇਸ ਮੌਕੇ ਮਿਸ ਤੀਜ ਅਤੇ ਮਿੱਸਿਜ ਤੀਜ ਮੁਕਾਬਲੇ ਕਰਵਾਏ ਗਏ। ਜਿਸ ਵਿਚ ਮੈਡਮ ਯੂਰੀ ਚੋਪੜਾ ਸਾਇੰਸ ਅਧਿਆਪਕ ਮਿਸਿਜ ਤੀਜ ਚੁਣੀ ਗਈ। ਜੱਜਾਂ ਦੀ ਭੂਮਿਕਾ ਮੈਡਮ ਵਰਿੰਦਰ ਕੌਰ ਚੇਅਰਪਰਸਨ ਸੀ. ਡਬਲਿਊ ਸੀ. ਜ਼ਿਲ੍ਹਾ ਮੋਗਾ, ਪਰਮਜੀਤ ਕੌਰ ਡੀ ਸੀ ਪੀ ਓ ਬਾਲ ਸੁਰੱਖਿਆ ਅਫਸਰ ਨੇ ਨਿਭਾਈ। ਤੰਬੋਲੇ ਦੀ ਖੇਡ ਨੂੰ ਤੀਆਂ ਦੇ ਰੰਗ ਵਿੱਚ ਰੰਗਿਆ ਗਿਆ ਜਿਸ ਵਿਚ ਪਿ੍ਅੰਕਾ ਮੈਡਮ, ਜੋਤੀ ਮੈਡਮ, ਤੇ ਨੀਲਮ ਮੈਡਮ ਜੇਤੂ ਰਹੇ। ਸਕੂਲ ਦੇ ਅਧਿਆਪਕ ਡਿੰਪਲ ਮੈਡਮ ਅਤੇ ਮਨੀ ਮੈਡਲ ਨੇ ਸੋਲੋ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਅਧਿਆਪਕਾਂ ਲਈ ਕਈ ਮਨੋਰੰਜਨ ਭਰਪੂਰ ਖੇਡਾਂ ਕਰਵਾਈਆਂ ਗਈਆਂ। ਸਕੂਲ ਦੇ ਅੰਗਰੇਜ਼ੀ ਅਧਿਆਪਕ ਅੰਮ੍ਰਿਤਪਾਲ ਮੈਡਮ ਨੇ ਤੀਆਂ ਨਾਲ ਸਬੰਧਤ ਬਹੁਤ ਵੀ ਸੁਰੀਲਾ ਗੀਤ ਗਾਇਆ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸੁਮੀਤਪਾਲ ਕੌਰ ਨੇ ਬਾਖ਼ੂਬੀ ਨਿਭਾਈ। ਅਧਿਆਪਕਾਂ ਨੇ ਸਾਰੇ ਪ੍ਰੋਗਰਾਮ ਵਿੱਚ ਬਹੁਤ ਹੀ ਮਨੋਰੰਜਨ ਕੀਤਾ। ਇਸ ਮੌਕੇ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ, ਮੈਡਮ ਮੇਘਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।