ਹੇਮਕੁੰਟ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ100 ਫੀਸਦੀ
ਮੋਗਾ,30 ਜੁਲਾਈ (ਜਸ਼ਨ): ਸੀ.ਬੀ.ਐੱਸ.ਈ ਬੋਰਡ ਵੱਲੋਂ ਮਾਰਚ 2020 ਬਾਰ੍ਹਵੀਂ ਕਲਾਸ ਦੇ ਇਮਤਿਹਾਨ ਵਿੱਚ ਹੇਮਕੁੰਟ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਕਮਾਰਸ ਗਰੁੱਪ ਵਿੱਚੋਂ ਮਨਪ੍ਰੀਤ ਕੌਰ ਤੂਰ ਪੁੱਤਰੀ ਹਰਦੇਵ ਸਿੰਘ ਪਿੰਡ ਭਿੰਡਰ ਖੁਰਦ ਨੇ 95.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਗੁਰਜੀਤ ਕੌਰ ਪੁੱਤਰੀ ਸੁਬੇਗ ਸਿੰਘ ਪਿੰਡ ਅਟਾਰੀ ਨੇ 92.2 % ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਹਰਲੀਨ ਕੌਰ ਪੁੱਤਰੀ ਰਜਿੰਦਰ ਸਿੰਘ ਪਿੰਡ ਮੱਖੂ ਨੇ 92% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਸਾਇੰਸ ਗਰੁੱਪ ਵਿੱਚੋਂ ਲਖਬੀਰ ਕੌਰ ਪੁੱਤਰੀ ਗੁਰਦਿਆਲ ਸਿੰਘ ਪਿੰਡ ਮੱਖੂ ਨੇ 94.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ,ਅਵਨੀਤ ਕੌਰ ਪੁੱਤਰੀ ਬਲਜੀਤ ਸਿੰਘ ਪਿੰਡ ਬੋਘੋਵਾਲੇ ਨੇ 93% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ,ਸਮ੍ਰਿਤੀ ਪੁੱਤਰੀ ਜਸਵਿੰਦਰ ਕੌਰ ਪਿੰਡ ਧਰਮਕੋਟ 92.4% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ , ਸੁਖਮਨਬੀਰ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਪਿੰਡ ਗਾਦਰੀ ਵਾਲਾ ਨੇ 92% ਅੰਕ ਪ੍ਰਾਪਤ ਕਰਕੇ ਚੋਥਾ ਸਥਾਨ ਪ੍ਰਾਪਤ ਕੀਤਾ ।ਸਾਇੰਸ ਗਰੁੱਪ ਵਿੱਚ ਸਾਰੇ ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ ।ਆਰਟਸ ਗਰੁੱਪ ਵਿੱਚੋਂ ਜਸ਼ਨਦੀਪ ਕੌਰ ਪੁੱਤਰੀ ਰਣਜੀਤ ਸਿੰਘ ਪਿੰਡ ਰੰਡਿਆਲਾ ਨੇ 88.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ,ਜਸ਼ਨਦੀਪ ਸਿੰਘ ਪੁੱਤਰ ਗੁਰਭਿੰਦਰ ਸਿੰਘ ਪਿੰਡ ਨਿਜ਼ਾਮਦੀਨ ਵਾਲਾ ਨੇ 84.6% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੁਖਮਨਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ ਪਿੰਡ ਜ਼ੀਰਾ ਨੇ 82.4% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਮਨਇੰਦਰਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਪਿੰਡ ਵਾੜਾ ਪੋਹ ਵਿੰਡ ਨੇ 77% ਅੰਕ ਪ੍ਰਾਪਤ ਕੀਤੇ।ਇਸ ਸਾਲ 36 ਵਿਦਿਆਰਥੀਆਂ ਨੇ 80% ਤੋਂ ਵੱਧ 23 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ 70 ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਬਾਕੀ ਪਾਸ ਹੋਏ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇ । ਇਸ ਸ਼ਨਾਦਾਰ ਨਤੀਜੇ ਤੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਸਮੂਹ ਸਟਾਫ ਨੰੁੂ ਵਧਾਈਆਂ ਦਿੱਤੀਆਂ ਅਤੇ ਇਸ ਦਾ ਸਿਹਰਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਜਾਦਾ ਹੈ ।