ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗੋਪਾਲ ਗਊਸ਼ਾਲਾ ਮੋਗਾ ਨੂੰ ਮਾਡਲ ਗਊਸ਼ਾਲਾ ਵਜੋਂ ਐਲਾਨਦਿਆਂ ਭੇਜਿਆ ਪ੍ਰਸੰਸਾ ਪੱਤਰ

ਮੋਗਾ, 19 ਜੁਲਾਈ (ਜਸ਼ਨ): ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ 13 ਜੁਲਾਈ ਨੂੰ ਰਾਜ ਪੱਧਰ ਦਾ ਗਊ ਸ਼ਲਾਘਾ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਪੰਜਾਬ ਰਾਜ ਵਿਚ ਵਧੀਆ ਸੇਵਾ ਸੰਭਾਲ ਦਾ ਕੰਮ ਕਰ ਰਹੀਆਂ ਗਊਸ਼ਾਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਮੋਗਾ ਦੀ ਗੋਪਾਲ ਗਊਸ਼ਾਲਾ ਨੂੰ ਵਧੀਆ ਸੇਵਾ (ਮਾਡਲ ਗਊਸ਼ਾਲਾ) ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕੱਲ ਸ਼ਾਮ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਵੱਲੋਂ ਇਹ ਸਨਮਾਨ ਪੱਤਰ ਸਰਟੀਫਿਕੇਟ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਚਮਨ ਲਾਲ ਗੋਇਲ ਅਤੇ ਮੈਂਬਰਾਂ ਨੂੰ ਦਿੱਤਾ ਗਿਆ। ਡਾ: ਹਰਵੀਨ ਕੌਰ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨੇ ਤੋਂ ਹੀ ਇਥੇ ਚਾਰਜ ਸੰਭਾਲਿਆ ਹੈ ਅਤੇ ਗੋਪਾਲ ਗਊਸ਼ਾਲਾ ਦੇ ਵਧੀਆ ਪ੍ਰਬੰਧਾਂ ਅਤੇ ਸੇਵਾ ਨੂੰ ਦੇਖਦੇ ਹੋਏ ਇੱਥੇ ਵਿਸ਼ੇਸ਼ ਤੌਰ ’ਤੇ ਨਸਲ ਸੁਧਾਰ ਪ੍ਰੋਗਰਾਮ ਚਲਾਇਆ ਜਾਵੇਗਾ । ਇਸ ਮੌਕੇ ’ਤੇ ਸਵਾਮੀ ਕਮਲ ਪੁਰੀ ਜੀਰੇ ਵਾਲੇ, ਸਮਾਜ ਸੇਵੀ ਐੱਸ ਕੇ ਬਾਂਸਲ, ਡਾਇਰੈਕਟਰ ਸੁਰੇਸ਼ ਕੁਮਾਰ, ਮਾਨਕ ਸ਼ਾਹ ਸਮੇਤ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਵਾਮੀ ਕਮਲ ਪੁਰੀ ਨੇ ਆਖਿਆ ਕਿ ਇਸ ਗਊਸ਼ਾਲਾ ਦੀ ਸਥਾਪਨਾ ਉਹਨਾਂ ਦੇ ਦਾਦਾ ਗੁਰੂ ਸਵਾਮੀ ਸ਼ੰਕਰਾਪੁਰੀ ਜੀ ਵੱਲੋਂ ਅੱਜ ਤੋਂ ਤਕਰੀਬਨ 90 ਸਾਲ ਪਹਿਲਾਂ ਕੀਤੀ ਗਈ ਸੀ ਜੋ ਕਿ ਅੱਜ ਇਕ ਮਾਡਲ ਗਊਸ਼ਾਲਾ ਦੇ ਰੂਪ ਵਿਚ 800 ਦੇ ਕਰੀਬ ਗਊਆਂ ਦੀੇ ਸੇਵਾ ਕਰ ਰਹੀ ਹੈ ਅਤੇ ਆਰਗੈਨਿਕ ਪ੍ਰੋਡਕਟਸ ਗੰਡੋਇਆਂ ਦੀ ਖਾਦ , ਸਪਰੇ, ਧੂਫ਼ ਆਦਿ ਬਣਾਈ ਜਾ ਰਹੀ ਹੈ।


