ਮੋਗਾ ‘ਚ ਕੱਢੀ ਗਈ ਵਿਸ਼ਾਲ ਜਗਨਨਾਥ ਰੱਥ ਯਾਤਰਾ ‘ਚ ਵਿਧਾਇਕ ਡਾ: ਹਰਜੋਤ ਕਮਲ, ਮੇਅਰ ਨੀਤਿਕਾ ਭੱਲਾ, ਸੀ: ਡਿ: ਮੇਅਰ ਪ੍ਰਵੀਨ ਪੀਨਾ,ਪ੍ਰਧਾਨ ਨਵੀਨ ਸਿੰਗਲਾ ਅਤੇ ਕੌਂਸਲਰ ਗੌਰਵ ਗੁੱਡੂ ਨੇ ਕੀਤੀ ਸ਼ਿਰਕਤ

*ਇਸਕਾਨ ਪ੍ਰਚਾਰ ਸੰਮਤੀ ਮੋਗਾ ਵਲੋਂ ਕੱਢੀ ਰੱਥ ਯਾਤਰਾ ਦੀ ਸਫਲਤਾ ‘ਚ ਸ਼ਾਮਲ ਸ਼ਰਧਾਲੂਆਂ ਦਾ ਦੇਵਪਿ੍ਰਆ ਤਿਆਗੀ ਨੇ ਕੀਤਾ ਧੰਨਵਾਦ 

ਮੋਗਾ, 19 ਜੁਲਾਈ (ਜਸ਼ਨ): ਮੋਗਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਸਕਾਨ ਪ੍ਰਚਾਰ ਸੰਮਤੀ ਮੋਗਾ ਵਲੋਂ ਸੰਮਤੀ ਦੇ ਚੇਅਰਮੈਨ ਦੇਵ ਪਿਆ ਤਿਆਗੀ ਅਤੇ ਉਨ੍ਹਾਂ ਦੀ ਟੀਮ ‘ਚ ਨਵਦੀਪ ਗੁਪਤਾ, ਅਜੇ ਕਾਂਸਲ, ਰਜਨੀਸ ਕੁਮਾਰ, ਨਵੀਨ ਸਿੰਗਲਾ ਦੀ ਅਗਵਾਈ ਵਿਚ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ । ਸੋਭਾ ਯਾਤਰਾ ਦੀ ਆਰੰਭਤਾ ਡਿਪਟੀ ਕਮਿਸਨਰ ਸੰਦੀਪ ਹੰਸ, ਹਲਕਾ ਵਿਧਾਇਕ ਹਰਜੋਤ ਕਮਲ ਵਲੋਂ ਕੀਤੀ ਗਈ, ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਸ਼ਖਸੀਅਤਾਂ ਮੇਅਰ ਨੀਤਿਕਾ ਭੱਲਾ,  ਵਿਨੇ ਸ਼ਰਮਾ, ਬਰਜਿੰਦਰ ਸਿੰਘ ਮੱਖਣ ਬਰਾੜ, ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ, ਕੌਂਸਲਰ ਗੌਰਵ ਗੁੱਡੂ ਗੁਪਤਾ, ਸੀ. ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਕੌਂਸਲਰ ਮਨਜੀਤ ਸਿੰਘ ਮਾਨ, ਸਮਾਜ ਸੇਵੀ ਭਾਵਨਾ ਬਾਂਸਲ, ਮਨਜੀਤ ਧੰਮੂ ਕੌਂਸਲਰ, ਸੋਨੀ ਮੰਗਲਾ, ਗੁਰਮਿੰਦਰਜੀਤ ਸਿੰਘ ਬਬਲੂ ਸਾਬਕਾ ਕੌਂਸਲਰ, ਐਡਵੋਕੇਟ ਪ੍ਰਦੀਪ ਭਾਰਤੀ, ਰਜਨੀਸ਼ ਰਾਜਾ ਆਦਿ ਨੇ ਰੱਥ ਯਾਤਰਾ ‘ਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।

ਰੱਥ ਯਾਤਰਾ ਸਥਾਨਕ ਸ਼ਹਿਰ ਦੇ ਥਾਣਾ ਸਿਟੀ ਮੋਗਾ ਦੀ ਬੈਕ ਸਾਈਡ ਬਣੇ ਪਾਰਕ ਤੋਂ ਸ਼ੁਰੂ ਹੋ ਕੇ ਗੀਤਾ ਭਵਨ ਜਾ ਕੇ ਦੇਰ ਸਾਮ ਸਮਾਪਤ ਹੋਈ । ਰਥ ਯਾਤਰਾ ਦੌਰਾਨ ਸਹਿਰ ਵਾਸੀਆਂ ਵਿਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਅਤੇ ਸਹਿਰ ਨੂੰ ਫੁੱਲ ਮਲਾਵਾਂ ਤੇ ਰੰਗੋਲੀਆਂ ਨਾਲ ਸਜਾਉਣ ਦੇ ਨਾਲ ਨਾਲ ਥਾਂ ਥਾਂ ‘ਤੇ ਹਰ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ . ਜਗਨ ਨਾਥ ਰਥ ਯਾਤਰਾ ਦੀ ਆਰੰਭਤਾ ਵੇਲੇ ਪੂਰੀ ਵਿਧੀ ਵਿਧਾਨ ਨਾਲ ਸਪੈਸਲ ਵਿਸੇਸ ਤੌਰ ‘ਤੇ ਬੁਲਾਏ ਗਏ ਪੰਡਿਤ ਪ੍ਰੋਹਤਾ ਵਲੋਂ ਭਗਵਾਨ ਜਗਨ ਨਾਥ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਪਾਲਕੀ ਸਜਾਉਣ ਦੇ ਨਾਲ ਨਾਲ ਭਗਵਾਨ ਜਗਨ ਨਾਥ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਸੀ ਜੋ ਵੇਚਣਯੋਗ ਸੀ . ਜਗਨ ਨਾਥ ਯਾਤਰਾ ਦੇ ਨਾਲ ਨਾਲ ਭਗਵਾਨ ਜਗਨਨਾਥ ਦੀ ਜੈ ਜੈ ਕਾਰ ਨਾਅਰੇ ਸੰਗਤਾਂ ਵਲੋਂ ਗਜਾਏ ਗਏ ਅਤੇ ਸੰਗਤਾਂ ਨੇ ਪੈਦਲ ਹੀ ਇਸ ਸੋਭਾ ਯਾਤਰਾ ਵਿਚ ਹਾਜਰੀ ਭਰੀ । ਇਸ ਮੌਕੇ ਇਸਕਾਨ ਪ੍ਰਚਾਰ ਸੰਮਤੀ ਦੇ ਚੇਅਰਮੈਨ ਦੇਵ ਪ੍ਰੀਆ ਤਿਆਗੀ ਨੇ ਕਿਹਾ ਕਿ ਜਗਨ ਨਾਥ ਰਥ ਯਾਤਰਾ ਜੋ ਪਹਿਲਾਂ ਕਈ ਸਾਲ ਪਹਿਲਾਂ ਵੱਡੇ ਸਹਿਰ ਵਿਚ ਨਿਕਲਦੀ ਸੀ ਪਰ ਹੁਣ ਮੋਗਾ ਸਹਿਰ ਨੂੰ ਵੀ ਪਹਿਲੀ ਵਾਰ ਰਥ ਯਾਤਰਾ ਕੱਢ ਕੇ ਮਾਣ ਮਿਲਿਆ ਹੈ ਅਤੇ ਇਹ ਯਾਤਰਾ ਹਰ ਸਾਲ ਨਿਰੰਤਰ ਤੌਰ ‘ਤੇ ਕੱਢੀ ਜਾਇਆ ਕਰੇਗੀ . ਇਸ ਮੌਕੇ ਵਿਧਾਇਕ ਹਰਜੋਤ ਕਮਲ, ਮੇਅਰ ਨੀਤਿਕਾ ਭੱਲਾ ਨੇ ਇਸਕਾਨ ਪ੍ਰਚਾਰ ਸੰਮਤੀ ਦੇ ਸਾਰੇ ਪ੍ਰਬੰਧਕਾ ਨੂੰ ਇਸ ਸੋਭਾ ਯਾਤਰਾ ਦੀ ਵਧਾਈ ਦਿੱਤੀ ।