ਨਵਜੋਤ ਸਿੱਧੂ ਨੂੰ ਕਾਂਗਰਸ ਦੇ ਪ੍ਰਧਾਨ ਥਾਪੇ ਜਾਣ ’ਤੇ ਸ. ਦਵਿੰਦਰਪਾਲ ਸਿੰਘ ਰਿੰਪੀ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ,ਕਿਹਾ,‘ ਸਿੱਧੂ ਸਾਬ੍ਹ ਵਰਗੇ ਉਤਸ਼ਾਹੀ ਆਗੂਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ’

ਮੋਗਾ, 19 ਜੁਲਾਈ (ਜਸ਼ਨ): ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸਨਜ ਐਸੋਸੀਏਸਨ ਦੇ ਸੀਨੀਅਰ ਵਾਈਸ ਪ੍ਰਧਾਨ ਸ. ਦਵਿੰਦਰਪਾਲ ਸਿੰਘ ਰਿੰਪੀ ਨੇ,  ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਪ੍ਰਧਾਨ ਥਾਪੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸ੍ਰ. ਸਿੱਧੂ ਪੜ੍ਹੇ ਲਿਖੇ ਅਤੇ ਸੂਝਵਾਨ ਆਗੂ ਹਨ ਅਤੇ ਸੂਬੇ ਦੇ ਮੱਸਲਿਆਂ ਅਤੇ ਸੂਬਾ ਵਾਸੀਆਂ ਦੀਆਂ ਮੁਸ਼ਕਿਲਾਂ ਤੋਂ ਉਹ ਭਲੀ ਭਾਂਤ ਜਾਣੂੰ ਹਨ, ਇਸ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਨਣ ਉਪਰੰਤ ਉਹ ਸੂਬੇ  ਨੂੰ ਸਹੀ ਦਿਸ਼ਾ ਦੇਣਗੇ। ਰਿੰਪੀ ਨੇ ਆਖਿਆ ਕਿ ਸ. ਨਵਜੋਤ ਸਿੰਘ ਸਿੱਧੂ ਦੇ ਸੁਹਿਰਦ ਯਤਨਾਂ ਸਦਕਾ ਕਰਤਾਰਪੁਰ ਲਾਂਘਾ ਖੁਲ੍ਹਿਆ ਸੀ ਅਤੇ ਸਮੁੱਚੇ ਭਾਈਚਾਰੇ ਨੇ ਉਹਨਾਂ ਦੀ ਇਸ ਪਹਿਕਦਮੀਂ ’ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਸੀ । ਉਹਨਾਂ ਆਖਿਆ ਕਿ ਨਵਜੋਤ ਸਿੱਧੂ ਉਤਸ਼ਾਹੀ ਆਗੂ ਹਨ ਅਤੇ ਉਹ ਆਪਣੀ ਵਿਲੱਖਣ ਕਾਰਜਸ਼ੈਲੀ ਨਾਲ ਪੰਜਾਬ ਦੇ ਲੋਕਾਂ ਦੀ ਉਮੀਦਾਂ ’ਤੇ ਬਿਲਕੁੱਲ ਖਰੇ ਉਤਰਨਗੇ। ਰਿੰਪੀ ਨੇ ਆਖਿਆ ਕਿ ਹੁਣ ਵੀ ਉਹਨਾਂ ਨੂੰ ਆਸ ਹੈ ਕਿ ਕਾਂਗਰਸ ਦੇ ਪ੍ਰਧਾਨ ਬਣ ਕੇ ਸ. ਸਿੱਧੂ ਆਮ ਲੋਕਾਂ ਦੀ ਸਮੱਸਿਆਵਾਂ, ਕਾਰੋਬਾਰੀਆਂ ਦੀਆਂ ਮੁਸ਼ਕਿਲਾਂ, ਆਰਥਿਕ ਮੰਦੀ ਦੇ ਦੌਰ ’ਤੋਂ ਗੁਜ਼ਰ ਰਹੇ ਪ੍ਰਾਇਵੇਟ ਅਨਏਡਿਡ ਕਾਲਜਾਂ ਦੀਆਂ ਸਮੱਸਿਆਵਾਂ, ਕਿਸਾਨੀਂ ਨਾਲ ਜੁੜੇ ਮਸਲਿਆਂ ਅਤੇ  ਸੂਬੇ ਦੀ ਨੌਜਵਾਨੀ ਨੂੰ ਸਾਂਭਣ ਦੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਵਧੀਆ ਮਾਹੌਲ ਸਿਰਜਣਗੇ।