ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਦੀ ਪ੍ਰੇਰਨਾ ਨਾਲ 23 ਵਿਅਕਤੀ ਹੋਏ ਕਾਂਗਰਸ ‘ਚ ਸ਼ਾਮਲ , ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਸਨਮਾਨਿਤ

ਮੋਗਾ, 18 ਜੁਲਾਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਮੋਗਾ ਹਲਕੇ ਦੇ ਹੋ ਰਹੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਧੜਾਧੜ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ । ਅੱਜ ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਦੀ ਪ੍ਰੇਰਨਾ ਸਦਕਾ 23 ਵਿਅਕਤੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਸ਼ਾਮਲ ਹੋਏ ਵਿਅਕਤੀਆਂ ਹਰਜਿੰਦਰ ਸਿੰਘ, ਪਰਮ ਗਾਬਾ,ਰਿਸ਼ੀ ਸ਼ਰਮਾ,ਰਾਹੁਲ ਵਰਮਾ, ਰਾਜਿਵ, ਰਜਨੀਸ਼ ਗੁਕਰੀਜਾ, ਮਨੀ ਜੈਨਾਥ, ਸਾਹਿਲ, ਚਰਨਵੀਰ, ਗੌਰਵ, ਗੁਰਮੇਲ ਪੱਤੀ, ਵਰਿੰਦਰ, ਗੁਰਦੇਵ, ਪਿੰਦੂ ਸਿੱਧੂ, ਸੱਤਪਾਲ, ਬੂਟਾ ਸਿੰਘ, ਮਲਕੀਤ ਪੱਤੀ, ਸ਼ੈਕੀ ਛਾਬੜਾ,ਮਨਪ੍ਰੀਤ ਸਿੰਘ, ਸੰਦੀਪ ਸਿੰਘ, ਸੰਨੀ ਭੱਟ,ਪ੍ਰਧਾਨ ਸਿੰਘ ਅਤੇ ਕਮਲ ਕਪੂਰ ਨੂੰ ਡਾ: ਹਰਜੋਤ ਕਮਲ ਨੇ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਪਾਰਟੀ ਵਿਚ ਜੀ ਆਇਆਂ ਆਖਿਆ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਕਾਂਗਰਸ ਪਾਰਟੀ ‘ਚ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ । ਉਹਨਾਂ ਆਖਿਆ ਕਿ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਉਹਨਾਂ ਪਾਰਟੀ ਲਈ ਸਮਰਪਣ ਨਾਲ ਕੰਮ ਕੀਤਾ ਅਤੇ ਲੋਕਾਂ ਨਾਲ ਮੋਹ ਦਾ ਰਿਸ਼ਤਾ ਬਣਾਉਣ ਦਾ ਜੋ ਉਹਨਾਂ ਨੇ ਯਤਨ ਕੀਤਾ ਉਸ ਦੇ ਇਵਜ਼ ‘ਚ ਲੋਕਾਂ ਨੇ ਆਪਣੇ ਹਲਕੇ ਦਾ ਵਿਧਾਇਕ ਚੁਣ ਕੇ ਮੇਰੀ ਸਾਫਗੋਈ ’ਤੇ ਮੋਹਰ ਲਗਾਈ । ਉਹਨਾਂ ਆਖਿਆ ਕਿ ਉਹਨਾਂ ਦੀ ਕਾਂਗਰਸ ਪਾਰਟੀ ਲਈ ਲੰਬਾ ਸਮਾਂ ਕੀਤੀ ਸੇਵਾ ਦਾ ਹਾਈ ਕਮਾਂਡ ਅਤੇ ਮੁੱਖ ਮੰਤਰੀ ਸਾਬ੍ਹ ਨੇ ਵੀ ਮੁੱਲ ਪਾਇਆ ਅਤੇ ਅੱਜ ਮੈਨੂੰ ਹਲਕੇ ਦੇ ਲੋਕਾਂ ਨੇ ਉਹ ਮਾਣ ਬਖਸ਼ਿਆ ਹੈ ਜਿਸ ਦਾ ਉਹਨਾਂ ਸੁਪਨਾ ਲਿਆ ਸੀ। ਉਹਨਾਂ ਆਖਿਆ ਕਿ ਮੈਂ ਆਪਣੇ ਮੋਗਾ ਹਲਕੇ ਦੇ ਵੱਡੇ ਪਰਿਵਾਰ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਜਿੱਥੇ ਸੰਭਵ ਕੋਸ਼ਿਸ ਕਰ ਰਿਹਾ ਹਾਂ ਉੱਥੇ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਰਾਟਾਂ ਨਾਲ ਸਕੂਲਾਂ ਦੀ ਨਕਸ਼ ਨੁਹਾਰ ਬਦਲੀ ਜਾ ਰਹੀ ਹੈ। ਉਹਨਾਂ ਅਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਪੰਜਾਬ ਦੇ ਸਾਰੇ ਇਨਫਰਾਸਟਰਕਚਰ ਨੂੰ ਦੁਬਾਰਾ ਦਰੁਸਤ ਕਰਨ ਲਈ ਲਗਭਗ ਪੰਜ ਸਾਲ ਲੱਗ ਗਏ । ਉਹਨਾਂ ਆਖਿਆ ਕਿ ਮੋਗਾ ਹਲਕੇ ਵਿਚ ਵੀ ਹੋਏ ਬੇਸ਼ੁਮਾਰ ਕੰਮਾਂ ਕਰਕੇ ਲੋਕ ਹੁਣ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਅਤੇ ਉਹ ਆਸ ਕਰਦੇ ਹਨ ਕਿ ਅੱਜ ਜਿਨੇ ਵੀ ਮੋਹਤਬਰ ਕਾਂਗਰਸ ਵਿਚ ਸ਼ਾਮਲ ਹੋਏ ਹਨ ਉਹ ‘ਟੀਮ ਹਰਜੋਤ’ ਨੂੰ ਹੋਰ ਮਜਬੂਤੀ ਨਾਲ ਕੰਮ ਕਰਨ ਲਈ ਆਪਣਾ ਯੋਗਦਾਨ ਪਾਉਣਗੇ। ਉਹਨਾਂ ਆਖਿਆ ਕਿ ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਨੇ ਵੀ ਲੰਬਾ ਸਮਾਂ ਪਾਰਟੀ ਲਈ ਕੰਮ ਕੀਤਾ ਅਤੇ ਉਹ ਪੂਰੀ ਹਿੰਮਤ ਨਾਲ ਜਿੱਥੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੰੁਚਾ ਰਹੇ ਹਨ ਉੱਥੇ ਕਾਂਗਰਸ ਦੀ ਮਜਬੂਤੀ ਲਈ ਜੁਝਾਰੂ ਵਰਕਰਾਂ ਦੀ ਟੀਮ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾ ਕੇ ਪਾਰਟੀ ਦੀ ਦਿ੍ਰੜਤਾ ਨਾਲ ਸੇਵਾ ਕਰ ਰਹੇ ਹਨ।


