ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਹਰ ਵਰਗ ਨੂੰ ਵੱਡੀਆਂ ਆਸਾਂ: ਠਾਣਾ ਸਿੰਘ ਜੌਹਲ

ਮੋਗਾ, 19 ਜੁਲਾਈ (ਜਸ਼ਨ):‘ਇਮਾਨਦਾਰ ਅਤੇ ਦੂਰਅੰਦੇਸ਼ ਆਗੂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਦੀ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਹੋਣ ਨਾਲ ਜਿੱਥੇ ਕਾਂਗਰਸੀ ਖੇਮਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਹੀ ਹੈ ਉੱਥੇ ਵਰਕਰਾਂ ਦੇ ਚਿਹਰਿਆਂ ’ਤੇ ਨਵੇਂ ਉਤਸ਼ਾਹ ਦੀ ਝਲਕ ਵੀ ਦੇਖੀ ਰਾ ਜਹੀ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਦਬੰਗ ਆਗੂ ਠਾਣਾ ਸਿੰਘ ਜੌਹਲ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਠਾਣਾ ਜੌਹਲ ਨੇ ਆਖਿਆ ਕਿ ਸਿੱਧੂ ਨੇ ਨਾ ਸਿਰਫ਼ ਲੋਕ ਸਭਾ ਚੋਣਾਂ ਜਿੱਤੀਆਂ ਬਲਕਿ ਉਹਨਾਂ ਵਿਧਾਨ ਸਭਾ ਚੋਣਾਂ ਜਿੱਤਣ ਉਪਰੰਤ ਕੈਬਨਿਟ ਮੰਤਰੀ ਵਜੋਂਂ ਆਪਣੇ ਮੰਤਰਾਲੇ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਐਡਵਰਟਾਈਜ਼ਮੈਂਟ ਇਕੱਤਰ ਕਰਨ ਦੇ ਪਿਛਲੇ ਸਾਰੇ ਰਿਕਾਰਡ ਮਾਤ ਕੀਤੇ। ਠਾਣਾ ਜੌਹਲ ਨੇ ਕਿਹਾ ਕਿ ਕਿਸਾਨੀ ’ਤੇ ਪਕੜ ਰੱਖਣ ਵਾਲੇ ਸਿੱਧੂ ਤੋਂ ਕਿਸਾਨਾਂ ਨੂੰ ਭਰਪੂਰ ਆਸਾਂ ਹਨ ਕਿਉਂਕਿ ਸਿੱਧੂ ਵੱਲੋਂ ਕਿਸਾਨਾਂ ਨੂੰ ਐੱਮ ਐੱਸ ਪੀ ਦੇਣ ਦੇ ਨਾਲ ਨਾਲ ਦਾਲਾਂ ਅਤੇ ਤੇਲ ਵਾਲੀਆਂ ਫਸਲਾਂ ਬੀਜਣ ਲਈ ਸਰਕਾਰੀ ਹੱਲਸ਼ੇਰੀ ਦੇਣ ਦੇ ਨੁਕਤੇ ਨਾਲ ਕਿਸਾਨ ਪੈਰਾਂ ਸਿਰ ਹੋ ਜਾਣਗੇ। ਠਾਣਾ ਜੌਹਲ ਨੇ ਆਖਿਆ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਵਸੋਂ ਵਿਚ ਵੀ ਹਰਮਨਪਿਆਰੇ ਅਤੇ ਲੋਕਾਂ ਦੀ ਨਬਜ਼ ਪਚਿਾਨਣ ਵਾਲੇ ਨਵਜੋਤ ਸਿੱਧੂ ਦੀ ਆਮਦ ਨਾਲ ਇਹ ਤੈਅ ਹੈ ਕਿ ਉਹਨਾਂ ਦੇ ਪੱਥ ਪ੍ਰਦਰਸ਼ਨ ਵਿਚ ਕਾਂਗਰਸ 2022 ਦੀ ਚੋਣਾਂ ਵਿਚ ਹੂੰਝਾਫੇਰ ਜਿੱਤ ਹਾਸਲ ਕਰੇਗੀ।


