ਦਸ਼ਮੇਸ਼ ਵੈੱਲਫੇਅਰ ਕਲੱਬ ਮੋਗਾ ਨੇ ਦਸ਼ਮੇਸ਼ ਪਾਰਕ ਵਿਚ ਦਿਲ ਦੇ ਰੋਗਾਂ ਦਾ ਫਰੀ ਚੈੱਕਅਪ ਕੈਂਪ ਲਗਾਇਆ

ਮੋਗਾ, 18 ਜੁਲਾਈ (ਜਸ਼ਨ): ਦਸ਼ਮੇਸ਼ ਵੈੱਲਫੇਅਰ ਕਲੱਬ ਮੋਗਾ ਵੱਲੋਂ ਦਸ਼ਮੇਸ਼ ਪਾਰਕ ਵਿਚ ਦਿਲ ਦੇ ਰੋਗਾਂ ਦਾ ਫਰੀ ਚੈੱਕਅਪ ਕੈਂਪ ਲਗਾਇਆ ਗਿਆ । ਇਸ ਦੌਰਾਨ ਹਾਰਟ ਸਪੈਸ਼ਲਿਸਟ ਦੀਪਕ ਗਰਗ ਦੀ ਅਗਵਾਈ ਵਿਚ ਪੂਰੀ ਟੀਮ ਨੇ 200 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਕਲੱਬ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਐੱਸ ਐੱਸ ਬੇਦੀ ਨੇ ਦੱਸਿਆ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿਚ ਹੋਰ ਮੈਡੀਕਲ ਕੈਂਪ , ਯੋਗਾ ਕੈਂਪ ਅਤੇ ਨਸ਼ਿਆਂ ਖਿਲਾਫ਼ ਸੈਮੀਨਾਰ ਲਗਾਏ ਜਾਣਗੇ। ਇਸ ਮੌਕੇ ਸਾਬਕਾ ਕੌਂਸਲਰ ਦੀਪਇੰਦਰ ਸਿੰਘ ਸੰਧੂ ਨੇ ਆਖਿਆ ਕਿ ਕਲੱਬ ਦਾ ਇਹ ਨਿਵੇਕਲਾ ਯਤਨ ਨਿਸ਼ਚੈ ਹੀ ਲੋਕਾਂ ਦੀ ਸਿਹਤਯਾਬੀ ਲਈ ਨਿਗਰ ਕਦਮ ਸਾਬਤ ਹੋਵੇਗਾ। ਇਸ ਮੌਕੇ ਹਰਜੀਤ ਸਿੰਘ ਐਡਵੋਕੇਟ, ਜਗਤਾਰ ਸਿੰਘ ਸੇਖੋਂ , ਬੂਟਾ ਸਿੰਘ ਔਲਖ, ਪਰਮਜੀਤ ਸੈਣੀ, ਇਕਬਾਲ ਸਿੰਘ, ਰੌਸ਼ਨ ਲਾਲ ਸ਼ਰਮਾ, ਰਛਪਾਲ ਸਿੰਘ, ਨਛੱਤਰ ਸਿੰਘ, ਸੁਖਵੰਤ ਸਿੰਘ ਢਿੱਲੋਂ , ਗੁਰਨੇਕ ਸਿੰਘ ਕੋਟਲਾ, ਜਰਨੈਲ ਸੰਧੂ, ਡਾ: ਅਮਰਜੀਤ ਸਿੰਘ, ਿਸ਼ਨ ਕੁਮਾਰ, ਅਮਰੀਕ ਸਿੰਘ ਵਿਰਕ, ਭਰਪੂਰ ਸਿੰਘ, ਦਿਲਬਾਗ ਸਿੰਘ, ਰਾਕੇਸ਼ ਕੁਮਾਰ ਮੁਖੀਜਾ, ਆਦਿ ਹਾਜ਼ਰ ਸਨ।


