ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵਿੱਢੀ ਵਿਕਾਸ ਦੀ ਨਵੀਂ ਲਹਿਰ ਨਾਲ ਲੰਢੇਕੇ ਦੀ ਬਦਲੇਗੀ ਨਕਸ਼ ਨੁਹਾਰ
ਮੋਗਾ, 10 ਜੁਲਾਈ (ਜਸ਼ਨ): :ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਵਿਚ ਵਿੱਢੀ ਨਵੀਂ ਵਿਕਾਸ ਦੀ ਲਹਿਰ ਨਾਲ ਲੰਢੇਕੇ ਦੀ ਨਕਸ਼ ਨੁਹਾਰ ਬਦਲਦੀ ਦਿਖਾਈ ਦੇ ਰਹੀ ਹੈ। ਅੱਜ ਮੋਗਾ ਕਾਰਪੋਰੇਸ਼ਨ ਦੇ ਹਿੱਸੇ ਵਾਰਡ ਨੰਬਰ 50 ਵਿਚ ਅੱਠ ਵੱਖ ਵੱਖ ਪ੍ਰੌਜੈਕਟਾਂ ਦੀ ਆਰੰਭਤਾ ਕਰਵਾਉਂਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਵਿਕਾਸ ਦਾ ਨਵਾਂ ਇਤਿਹਾਸ ਸਿਰਜਿਆ।
ਵਾਰਡ ਨੰਬਰ 50 ਵਿਚ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਦੀ ਅਗਵਾਈ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਨਿੱਜੀ ਤੌਰ ’ਤੇ ਪਿੰਡ ਲੰਢੇਕੇ ਪਹੁੰਚ ਕੇ ਵੱਖ ਵੱਖ ਗਲੀਆਂ ਦੇ ਇੰਟਰਲਾਕਿੰਗ ਪ੍ਰੌਜੈਕਟਾਂ ਅਤੇ ਸੜਕਾਂ ’ਤੇ ਪ੍ਰੀਮਿਕਸ ਪਾਉਣ ਦੀ ਰਸਮੀਂ ਤੌਰ ’ਤੇ ਆਰੰਭਤਾ ਕਰਵਾਈ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੇਸ਼ੱਕ ਉਹਨਾਂ ਨੇ ਮੋਗਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨਾਲੀਆਂ ਦੇ ਨਵਨਿਰਮਾਣ ਦਾ ਕਾਰਜ ਪੂਰਨ ਕਰ ਲਿਆ ਹੈ ਪਰ ਨਵੇਂ ਇਲਾਕਿਆਂ ਵਿਚ ਵੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਿਗਮ ਹਾਊਸ ਦੀ ਟੀਮ ਤੇਜ਼ ਚਾਲੇ ਕਾਰਜਸ਼ੀਲ ਹੈ ਇਸ ਕਰਕੇ ਆਪਣੇ ਲੋਕਾਂ ਦੇ ਸਹਿਯੋਗ ਨਾਲ ਉਹ ਆਪਣਾ ਵਿਧਾਇਕ ਹੋਣ ਦਾ ਫਰਜ਼ ਅਦਾ ਕਰਨ ਅਤੇ ਆਪਣੇ ਸੁਫ਼ਨਿਆਂ ਦੇ ਸੋਹਣੇ ਮੋਗੇ ਦੀ ਤਾਮੀਰ ਕਰਨ ਦੇ ਸਮਰੱਥ ਹੋ ਸਕੇ ਹਨ।
ਇਹ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਿਗਮ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਪਿੰਡ ਲੰਢੇਕੇ ਖਾਸਕਰ ਵਾਰਡ ਨੰਬਰ 50 ਦੇ ਵਿਕਾਸ ਦੀ ਵਿਧਾਇਕ ਡਾ: ਹਰਜੋਤ ਕਮਲ ਨੇ ਹਰ ਪੱਧਰ ’ਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਛੇਤੀ ਹੀ ਉਹ ਵਾਰਡ ਨੰਬਰ 50 ਨੂੰ ਮੋਗਾ ਦੇ ਸਭ ਤੋਂ ਉੱਤਮ ਵਾਰਡ ਵਜੋਂ ਵਿਕਸਤ ਕਰਨ ਦੇ ਸਮਰੱਥ ਹੋ ਸਕਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਛਿੰਦਰ ਸਿੰਘ ਮੈਂਬਰ, ਪਵਿੱਤਰ ਸਿੰਘ ਪ੍ਰਧਾਨ , ਸੀਰਾ ਲੰਢੇਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਦੀਸ਼ਾ ਬਰਾੜ, ਯੂਥ ਪ੍ਰਧਾਨ ਵਿਕਰਮਜੀਤ ਪੱਤੋ, ਕਰਨ ਭਾਟੀਆ ਪ੍ਰਧਾਨ ਪ੍ਰਧਾਨ ਐੱਨ ਐੱਸ ਯੂ ਆਈ , ਪਰਮਜੀਤ ਸਿੰਘ ਵਾਈਸ ਪ੍ਰਧਾਨ ਐੱਨ ਐੱਸ ਯੂ ਆਈ,ਬਲਜੀਤ ਸਿੰਘ ਸੰਦਲੀ, ਜਗਦੀਪ ਭੋਲਾ, ਗੁਰਜੀਤ ਸਿੰਘ ਗਿੱਲ, ਤਰਸੇਮ ਸਿੰਘ ਗਿੱਲ, ਸੁਖਚੈਨ ਸਿੰਘ ਗਿੱਲ, ਨਿਰਮਲ ਸਿੰਘ ਗਿੱਲ, ਮਹਿੰਦਰ ਸਿੰਘ ਮੈਂਬਰ, ਨਛੱਤਰ ਸਿੰਘ ਮੈਂਬਰ, ਪਿ੍ਰਤਪਾਲ ਸਿੰਘ, ਗੁਰਦੇਵ ਸਿੰਘ ਪਟਵਾਰੀ, ਅਮਿ੍ਰਤਸਪਾਲ ਸਿੰਘ, ਗੁਰਪ੍ਰੀਤ ਸਿੰਘ, ਸੁੱਖ ਗਿੱਲ, ਹਰਦੀਪ ਗਿੱਲ, ਪ੍ਰਭ ਗਿੱਲ, ਗੁੱਗੂ ਗਿੱਲ ਆਦਿ ਹਾਜ਼ਰ ਸਨ।