ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇਲ, ਗੈਸ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ

Tags: 

ਮੋਗਾ 8 ਜੁਲਾਈ (ਜਸ਼ਨ):  ਸੰਯੁਕਤ ਕਿਸਾਨ ਮੋਰਚੇ ਵੱਲੋਂ  ਤੇਲ, ਗੈਸ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦੇ ਵਿਰੋਧ ਵਿੱਚ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਅੱਜ ਮੋਗਾ ਫਿਰੋਜ਼ਪੁਰ ਰੋਡ ਉੱਤੇ ਪਿੰਡ ਖੁਖਰਾਣਾ- ਮਹੇਸਰੀ ਕੋਲ ਖੜੇ ਹੋ ਕੇ ਰੋਸ ਜਿਤਾਇਆ ਗਿਆ। ਪਿੰਡਾਂ ਦੇ ਲੋਕਾਂ ਨੇ ਆਪਣੇ ਟਰੈਕਟਰ, ਜੀਪਾਂ, ਮੋਟਰਸਾਈਕਲ ਰੋਡ ਉੱਤੇ ਖੜੇ ਕਰਕੇ ਅਤੇ ਸਿਲੰਡਰ, ਡਰੰਮ ਰੱਖ ਕੇ ਪ੍ਰਦਰਸ਼ਨ ਕੀਤਾ। ਕਿਸਾਨ ਜੱਥੇਬੰਦੀਆਂ ਵੱਲੋਂ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਪੰਮਾ, ਸੁਖਜੀਤ ਸਿੰਘ ਦਾਰਾਪੁਰ, ਨਾਹਰ ਸਿੰਘ ਮੰਗੇਵਾਲਾ, ਸੁਖਦੇਵ ਸਿੰਘ ਮੀਤ ਪ੍ਰਧਾਨ, ਗੁਰਨੇਕ ਸਿੰਘ ਦੌਲਤਪੁਰਾ, ਕੁਲਦੀਪ ਖੁਖਰਾਣਾ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦੇ ਕੇ, ਹਰ ਚੀਜ਼ ਦੀ ਮਹਿੰਗਾਈ ਵਧਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲੁਟੇਰੇ ਘਰਾਣਿਆਂ ਨੂੰ ਲੁੱਟ ਦੀ ਖੁੱਲ੍ਹ ਦੇਣ ਦੀ ਬਜਾਏ, ਸਰਕਾਰੀ ਸਸਤਾ ਤੇਲ, ਗੈਸ ਅਤੇ ਬਿਜਲੀ ਦੇਵੇ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਲੁੱਟ ਕਰਦੀਆਂ ਕੰਪਨੀਆਂ ਦਾ ਸਰਕਾਰੀਕਰਨ ਕੀਤਾ ਜਾਵੇ। ਅੱਜ ਪ੍ਰਦਰਸ਼ਨ ਦੌਰਾਨ ਇਹ ਵੀ ਸੱਦਾ ਦਿੱਤਾ ਕਿ 22 ਜੁਲਾਈ ਤੋਂ ਪਾਰਲੀਮੈਂਟ ਵੱਲ ਮਾਰਚ ਦੀ ਲੋਕ ਤਿਆਰੀ ਕਰਨ ਅਤੇ ਇਸ ਮਾਰਚ ਦੌਰਾਨ ਜੱਥਿਆਂ ਵਿੱਚ ਸ਼ਾਮਲ ਹੋਣ ਦੇ ਚਾਹਵਾਨਾਂ ਦੀਆਂ ਸੂਚੀਆਂ ਤਿਆਰ ਕਰਨ।
       ਇਸ ਮੌਕੇ ਚਮਕੌਰ ਸਿੰਘ ਝੰਡੇਆਣਾ, ਸ਼ੇਰ ਬਹਾਦਰ ਸਿੰਘ ਦੌਲਤਪੁਰਾ, ਗੁਰਪ੍ਰੀਤ ਸਿੰਘ ਫੌਜੀ, ਆਤਮਾ ਸਿੰਘ ਇਕਾਈ ਪ੍ਰਧਾਨ, ਬਲਦੇਵ ਸਿੰਘ ਦੇਬੀ, ਗੁਰਮੁੱਖ ਸਿੰਘ, ਲਾਭ ਸਿੰਘ ਲਾਭਾ, ਅਮਰਜੀਤ ਸਿੰਘ ਡਗਰੂ, ਰੇਸ਼ਮ ਸਿੰਘ, ਮੁਖਤਿਆਰ ਸਿੰਘ ਸੱਦਾ ਸਿੰਘ ਵਾਲਾ, ਗੁਰਦੌਰ ਸਿੰਘ ਮਹੇਸਰੀ, ਜਗਜੀਤ ਸਿੰਘ, ਲਖਵਿੰਦਰ ਸੰਧੂ, ਤੇਜ ਸਿੰਘ ਮਹੇਸਰੀ, ਚਮਕੌਰ ਸਿੰਘ, ਗੁਰਭੇਜ ਸਿੰਘ ਦੌਲਤਪੁਰਾ, ਜਗਜੀਤ ਸਿੰਘ, ਪ੍ਰੀਤਮ ਸਿੰਘ ਕਾਲੀਏਵਾਲਾ, ਕੇਵਲ ਸਿੰਘ, ਬਲਜੀਤ ਸਿੰਘ ਝੰਡੇਆਣਾ, ਕੁਲਦੀਪ ਸਿੰਘ ਕੈਸ਼ੀਅਰ, ਪਵਨਦੀਪ ਸਿੰਘ, ਗੁਰਮੀਤ ਸਿੰਘ, ਮਨਦੀਪ ਸਿੰਘ ਦਾਰਾਪੁਰ, ਬਿੰਦਰ ਸਿੰਘ ਨੰਬਰਦਾਰ, ਪ੍ਰਦੀਪ ਸਿੰਘ ਸਾਫੂਵਾਲਾ, ਗੁਰਭਿੰਦਰ ਸਿੰਘ ਕਾਹਨ ਸਿੰਘ ਵਾਲਾ, ਕਿੰਦਾ ਬਰਾੜ, ਸੁਖਦੇਵ ਸੁੱਖਾ, ਪਾਲਾ ਸਿੱਧੂ ਘੱਲਕਲਾਂ, ਬਾਵਾ ਸਿੰਘ ਕਾਹਨ ਸਿੰਘ ਵਾਲਾ, ਰੇਸ਼ਮ ਸਿੰਘ ਕਾਕੂ, ਮੋਹਨ ਸਿੰਘ, ਅਵਤਾਰ ਸਿੰਘ ਖੁਖਰਾਣਾ, ਬਾਬਾ ਹਰਦੀਪ ਸਿੰਘ, ਆਤਮਾ ਸਿੰਘ ਲਾਭਾ, ਤੇਜਿੰਦਰ ਸਿੰਘ ਡਗਰੂ, ਜਗਰੂਪ ਸਿੰਘ ਵਿਰਕ, ਚੰਦ ਸਿੰਘ ਲੌਂਗੋਦੇਵਾ, ਬਲਦੇਵ ਸਿੰਘ, ਜਿੰਦਰ ਸਿੰਘ, ਬਲਵਿੰਦਰ ਸਿੰਘ, ਕੇਹਰ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ ਬਘੇਲਾ ਅਤੇ ਸੁਖਜਿੰਦਰ ਮਹੇਸਰੀ ਆਦਿ ਹਾਜ਼ਰ ਸਨ। ਪ੍ਰਦਰਸ਼ਨ ਮੌਕੇ ਇਪਟਾ ਮੋਗਾ ਦੀ ਨਾਟਕ ਟੀਮ ਵੱਲੋਂ ਅਵਤਾਰ ਚੜਿੱਕ, ਜਸ ਰਿਆਜ਼, ਗੁਰਤੇਜ ਸਫ਼ਰ, ਜਿੰਦਰ ਚੜਿੱਕ, ਰਾਣਾ ਨਾਹਲ ਖੋਟੇ ਨੇ ਕਿਸਾਨੀ ਬਾਰੇ ਨਾਟਕ "ਡਰਨਾ" ਪੇਸ਼ ਕੀਤਾ।