ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸੀ. ਬੀ. ਐਸ. ਈ. ਪ੍ਰੀਖਿਆ 2022 ਦੀ ਨਵੀਂ ਮੁਲਾਂਕਣ ਨੀਤੀ ਸਬੰਧੀ ਸੈਮੀਨਾਰ ਲਗਾਇਆ

ਮੋਗਾ,7 ਜੁਲਾਈ (ਜਸ਼ਨ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਵੱਲੋਂ ਸੀ. ਬੀ. ਐਸ. ਈ. ਪ੍ਰੀਖਿਆ 2022 ਲਈ ਮੁਲਾਂਕਣ ਯੋਜਨਾ ਸਬੰਧੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਵਿਚ ਮੈਡਮ ਸਤਵਿੰਦਰ ਕੌਰ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਗਲੇ ਸਾਲ ਹੋਣ ਵਾਲੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਸੀ. ਬੀ. ਐਸ. ਈ. ਵੱਲੋਂ ਆਏ ਵਿਸ਼ੇਸ਼ ਮੁਲਾਂਕਣ ਯੋਜਨਾ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਵਸਥਾ ਵਿੱਚ ਵਿਦਿਅਕ ਸੈਸ਼ਨ ਨੂੰ ਦੋ ਟਰਮਾਂ ਵਿੱਚ ਵੰਡਿਆ ਗਿਆ ਹੈ। ਦੋਨੋਂ ਟਰਮ ਵਿੱਚ 50%-50% ਸਿਲੇਬਸ ਕਰਵਾਇਆ ਜਾਵੇਗਾ। ਵਿਦਿਆਰਥੀਆਂ ਲਈ ਹਰ ਗਤੀਵਿਧੀ ਵਿੱਚ ਭਾਗ ਲੈਣਾ ਲਾਜ਼ਮੀ ਹੋਵੇਗਾ। ਬੋਰਡ ਨੇ 2021-22 ਵਿਦਿਅਕ ਸੈਸ਼ਨ ਲਈ ਅੰਦਰੂਨੀ ਅਸੈਸਮੈਂਟ ਤੇ ਪ੍ਰੋਜੈਕਟ ਵਰਕ ਨੂੰ ਜਿਆਦਾ ਭਰੋਸੇਯੋਗ ਤੇ ਵਾਜਬ ਬਨਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰਮ ਇੱਕ ਦੀ ਪ੍ਰੀਖਿਆ ਨਵੰਬਰ - ਦਸੰਬਰ 2021 ਚ ਕਰਵਾਈ ਜਾਵੇਗੀ ਜਦਕਿ ਟਰਮ ਦੂਜੀ ਦੀ ਪ੍ਰੀਖਿਆ ਮਾਰਚ - ਅਪ੍ਰੈਲ 2022 ਚ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮਹਾਂਮਾਰੀ ਦੌਰਾਨ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਪ੍ਰਿੰਸੀਪਲ ਮੈਡਮ ਵੱਲੋਂ ਆਨ-ਲਾਈਨ ਸੈਸ਼ਨ ਵੀ ਦਿੱਤਾ ਜਾਵੇਗਾ। ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਭਵਿੱਖ ਵਿੱਚ ਸਥਿਤੀ ਠੀਕ ਹੋਣ ਤੇ ਮਾਪਿਆਂ ਲਈ ਵੀ ਇਸ ਨਵੇਂ ਮੁਲਾਂਕਣ ਯੋਜਨਾ 2022 ਸਬੰਧੀ ਸਕੂਲ ਵਿੱਚ ਸੈਮੀਨਾਰ ਲਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਅਤੇ ਮਾਪਿਆਂ ਨੂੰ 2022 ਦੀ ਪ੍ਰੀਖਿਆ ਲਈ ਮੁਲਾਂਕਣ ਯੋਜਨਾ ਦੀ ਪੂਰੀ ਜਾਣਕਾਰੀ ਮਿਲ ਸਕੇ। ਇਸ ਮੌਕੇ ਕੋਵਿਡ 19 ਪ੍ਰਤੀ ਸਾਵਧਾਨੀਆ ਦਾ ਖਾਸ ਧਿਆਨ ਰੱਖਿਆ ਜਾਵੇਗਾ। ਪ੍ਰਿੰਸੀਪਲ ਮੈਡਮ ਨੇ ਇਸ ਨਵੀਂ ਮੁਲਾਂਕਣ ਨੀਤੀ 2021-2022 ਦੇ ਬਾਰੇ ਸਕੂਲ ਦੀ ਮੈਨੇਜਮੇਂਟ ਨੂੰ ਵੀ ਜਾਣਕਾਰੀ ਦਿੱਤੀ। ਸਾਰੇ ਹੀ ਅਧਿਆਪਕਾਂ ਨੇ ਮੈਡਮ ਦਾ ਬਹੁਤ ਧੰਨਵਾਦ ਕੀਤਾ।