ਅਜੀਤ ਵਰਮਾ ਐਡਵੋਕੇਟ, ਲੀਗਲ ਵਿਭਾਗ ਪੰਜਾਬ ਦੇ ਚੇਅਰਮੈਨ ਨਿਯੁਕਤ

ਮੋਗਾ, 6 ਜੁਲਾਈ (ਜਸ਼ਨ)--ਸਾਈਬਰ ਕ੍ਰਾਈਮ ਅਤੇ ਹਿਊਮਨ ਰਾਈਟਸ ਫੈਡਰੇਸ਼ਨ ਨੇ ਅਜੀਤ ਵਰਮਾ ਐਡਵੋਕੇਟ ਨੂੰ ਲੀਗਲ ਵਿਭਾਗ ਪੰਜਾਬ ਚੇਅਰਮੈਨ ਨਿਯੁਕਤ ਕੀਤਾ  ਗਿਆ ਹੈ  l  ਸਾਈਬਰ ਕ੍ਰਾਈਮ ਅਤੇ  ਹਿਊਮਨ ਰਾਈਟਸ ਫੈਡਰੇਸ਼ਨ ਦੀ ਇੱਕ ਖਾਸ ਮੀਟਿੰਗ ਪੰਜਾਬ ਡਾਇਰੈਕਟਰ ਜਗਜੀਤ ਸਿੰਘ ਅਤੇ ਉਪ ਡਾਇਰੈਕਟਰ ਸੁਖਜੀਤ ਸਿੰਘ ਸਰਾਂ ਦੀ ਰਹਿਨੁਮਾਈ ਹੇਠ ਹੋਈ l ਮੀਟਿੰਗ ਦੌਰਾਨ ਅਜੀਤ ਵਰਮਾ ਐਡਵੋਕੇਟ ਦੀ ਫੈਡਰੇਸ਼ਨ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ  ਉਨ੍ਹਾਂ ਨੂੰ ਫੈਡਰੇਸ਼ਨ ਵੱਲੋਂ ਪ੍ਰਮੋਟ ਕਰਦੇ ਹੋਏ ਲੀਗਲ ਵਿਭਾਗ  ਦੇ ਪੰਜਾਬ ਚੇਅਰਮੈਨ ਬਣਾਇਆ ਗਿਆ l ਇਸ ਮੌਕੇ ਸਾਈਬਰ ਕ੍ਰਾਈਮ ਅਤੇ ਹਿਊਮਨ ਰਾਈਟਸ  ਫੈਡਰੇਸ਼ਨ ਵਲੋਂ ਮੋਗੇ ਸਹਿਰ ਦੇ ਉਘੇ ਸਮਾਜ ਸੇਵੀ ਸੰਜੀਵ ਬਠਲਾ ਨੂੰ ਫੈਡਰੇਸ਼ਨ ਵਿੱਚ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਫੈਡਰੇਸ਼ਨ ਵਿੱਚ ਬਤੌਰ ਕਾਰਜਕਾਰੀ ਮੈਂਬਰ ਬਣਾਇਆ ਗਿਆ l ਅਜੀਤ ਵਰਮਾ ਐਡਵੋਕੇਟ ਅਤੇ ਸੰਜੀਵ ਬਠਲਾ ਨੇ ਕਿਹਾ ਉਨ੍ਹਾਂ ਨੂੰ ਜੋ ਫੈਡਰੇਸ਼ਨ ਵਲੋਂ ਮਾਨ ਦਿੱਤਾ ਗਿਆ ਹੈ ਉਸ ਲਈ ਉਹ ਤਹਿ ਦਿਲੋਂ ਧੰਨਵਾਦੀ ਹਨ ਅਤੇ ਜੋ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ l ਇਸ ਮੌਕੇ ਆਸ਼ੀਸ਼ ਗਰੋਵਰ ਐਡਵੋਕੇਟ, ਤੇਜਿੰਦਰ ਕੁਮਾਰ ਐਡਵੋਕੇਟ, ਕੰਵਰ ਸਿੰਘ ਐਡਵੋਕੇਟ, ਜਗਜੀਤ ਸਿੰਘ ਜੀਤਾ  ਜਨਰਲ ਸਕੱਤਰ, ਆਦਿ ਹਾਜਰ ਸਨ l