ਵਾਈਸ ਪਿ੍ੰਸੀਪਲ ਮੈਡਮ ਦਵਿੰਦਰਜੀਤ ਕੌਰ ਦੀ ਸੇਵਾ-ਮੁਕਤੀ 'ਤੇ ਹੋਇਆ ਵਿਦਾਇਗੀ ਸਮਾਰੋਹ

ਮੋਗਾ, 6 ਜੁਲਾਈ (ਜਸ਼ਨ)--ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਥੇਦਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੀ ਧਰਮ-ਪਤਨੀ ਦਵਿੰਦਰਜੀਤ ਕੌਰ ਵਾਈਸ ਪਿ੍ੰਸੀਪਲ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ  ਤੋਂ ਸੇਵਾ ਮੁਕਤ ਜੋ ਗਏ ਨੇ  | ਵਾਈਸ ਪਿ੍ੰਸੀਪਲ ਮੈਡਮ ਦਵਿੰਦਰਜੀਤ ਕੌਰ ਦੀ ਸੇਵਾ-ਮੁਕਤੀ 'ਤੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਹੋਇਆ | ਇਸ ਮੌਕੇ ਦਵਿੰਦਰਜੀਤ ਕੌਰ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਪਿ੍ੰਸੀਪਲ ਸੁਰਿੰਦਰ ਕੌਰ ਗਿੱਲ ਨੇ ਦੱਸਿਆ ਕਿ ਮੈਡਮ ਦਵਿੰਦਰਜੀਤ ਨੇ  ਸਕੂਲ ਚ 24 ਸਾਲ ਵਿੱਦਿਅਕ ਸੇਵਾਵਾਂ ਅਰਪਣ ਕੀਤੀਆਂ | ਇਸ ਦੌਰਾਨ 2 ਸਾਲ ਬਤੌਰ ਵਾਈਸ ਪਿ੍ੰਸੀਪਲ ਵਜੋਂ ਜ਼ਿੰਮੇਵਾਰੀ ਨਿਭਾਈ | ਵਿਦਾਇਗੀ ਸਮਾਰੋਹ ਮੌਕੇ ਬੋਲਦਿਆਂ ਚੇਅਰਮੈਨ ਜਥੇਦਾਰ ਇੰਦਰਜੀਤ ਸਿੰਘ, ਪਿ੍ੰਸੀਪਲ ਪੂਰਨ ਸਿੰਘ ਸੰਧੂ, ਪਿ੍ੰਸੀਪਲ ਬਲਦੇਵ ਸਿੰਘ, ਪਿ੍ੰਸੀਪਲ ਬਚਿੱਤਰ ਸਿੰਘ, ਮਿਸਟਰ ਐਲੀਸਨ ਸਕੱਤਰ ਏਡਿਡ ਯੂਨੀਅਨ, ਸਟੇਜ ਸਕੱਤਰ ਕੁਲਵੰਤ ਸਿੰਘ ਕਲਸੀ ਵਾਈਸ ਪਿ੍ੰਸੀਪਲ ਨੇ ਦੱਸਿਆ ਕਿ ਦਵਿੰਦਰਜੀਤ ਕੌਰ ਨੇ ਪੰਜਾਬ ਸਕੂਲ ਏਡਿਡ ਟੀਚਰ ਯੂਨੀਅਨ ਦੇ ਸਰਗਰਮ ਮੈਂਬਰ ਰਹੇ 2006 ਵਿਚ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ 14 ਦਿਨ ਬੁੜੈਲ ਜੇਲ੍ਹ ਵਿਚ ਰਹੇ | ਉਨ੍ਹਾਂ ਨੌਕਰੀ ਦੌਰਾਨ ਧਾਰਮਿਕ, ਖੇਡ ਗਤੀਵਿਧੀਆਂ ਵਿਚ ਵੀ ਆਪਣੀਆਂ ਸੇਵਾਵਾਂ ਦੇ ਕੇ ਸਕੂਲ ਨੂੰ ਬੁਲੰਦੀਆਂ ਦੇ ਪਹੁੰਚਾਇਆ | ਵਾਈਸ ਪਿ੍ੰਸੀਪਲ ਦਵਿੰਦਰਜੀਤ ਕੌਰ ਨੇ ਸਕੂਲ ਦੇ ਗੁਰਦੁਆਰਾ ਸਾਹਿਬ ਲਈ ਸਾਊਾਡ ਸਿਸਟਮ ਭੇਟ ਕੀਤਾ | ਪਿ੍ੰਸੀਪਲ ਸੁਰਿੰਦਰ ਕੌਰ ਗਿੱਲ ਸਮੂਹ ਸਟਾਫ਼ ਸਮੇਤ ਜਸਵਿੰਦਰ ਕੌਰ ਸੱਗੂ, ਪ੍ਰਵੀਨ ਸ਼ਰਮਾ, ਗਮਦੂਰ ਸਿੰਘ, ਬਲਰਾਜ ਸਿੰਘ ਮਾਛੀਕੇ ਨੇ ਮੋਮੈਂਟੋ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਵਲੋਂ ਪਿ੍ੰਸੀਪਲ ਸੁਰਿੰਦਰ ਕੌਰ ਗਿੱਲ ਨੇ ਸ਼ਾਲ ਤੇ ਜਥੇਦਾਰ ਇੰਦਰਜੀਤ ਸਿੰਘ ਨੂੰ ਦਸਤਾਰ ਅਤੇ ਪੁੱਤਰੀ ਬਲਪ੍ਰੀਤ ਕੌਰ ਧਾਲੀਵਾਲ ਤਲਵੰਡੀ ਭੰਗੇਰੀਆ ਨੂੰ ਸਨਮਾਨਿਤ ਕੀਤਾ | ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਕਲਸੀ ਨੇ ਬਾਖ਼ੂਬੀ ਨਿਭਾਈ |