ਸਟੇਟ ਐਵਾਰਡੀ ਅਧਿਆਪਕ ਤੇਜਿੰਦਰ ਸਿੰਘ ਜਸ਼ਨ ਨੇ ਲੈਕਚਰਾਰ ਵਜੋਂ ਤਰੱਕੀ ਹੋਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰਾਣਾ ਵਿਖੇ ਅਹੁਦਾ ਸੰਭਾਲਿਆ

ਮੋਗਾ, 6 ਜੁਲਾਈ (ਜਸ਼ਨ): ਸਟੇਟ ਐਵਾਰਡੀ ਅਧਿਆਪਕ ਤੇਜਿੰਦਰ ਸਿੰਘ ਜਸ਼ਨ ਨੇ ਲੈਕਚਰਾਰ ਵਜੋਂ ਤਰੱਕੀ ਹੋਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰਾਣਾ ਵਿਖੇ ਅਹੁਦਾ ਸੰਭਾਲ ਲਿਆ। ਡਿਪਟੀ ਡੀ ਈ ਓ ਐਲੀ: ਸ਼੍ਰੀਮਤੀ ਗੁਰਪ੍ਰੀਤ ਕੌਰ ਅਤੇ ਜ਼ਿਲ੍ਹਾ ਮੈਂਟਰ ਕੁਲਦੀਪ ਸਿੰਘ ਕਪੂਰੇ ਦੀ ਰਹਿਨੁਮਾਈ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤੇਜਿੰਦਰ ਸਿੰਘ ਜਸ਼ਨ ਨੇ ਲੈਕਚਰਾਰ ਦੇ ਨਾਲ ਨਾਲ ਸਕੂਲ ਦੇ ਇੰਚਾਰਜ ਿਪੰਸੀਪਲ ਵਜੋਂ ਵੀ ਅਹੁਦਾ ਸੰਭਾਲਿਆ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਡੀ ਈ ਓ ਐਲੀ: ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਆਖਿਆ ਕਿ ਤੇਜਿੰਦਰ ਸਿੰਘ ਦੇ 34 ਸਾਲ ਦੇ ਅਧਿਆਪਨ ਦੇ ਤਜ਼ਰਬੇ ਅਤੇ ਸਮਾਜ ਸੇਵਾ ਵਾਲੇ ਸੁਭਾਅ ਦਾ ਖੁਖਰਾਣਾ ਸਕੂਲ ਨੂੰ ਵਡੇਰਾ ਲਾਭ ਹੋਵੇਗਾ। ਇਸ ਮੌਕੇ ਜ਼ਿਲ੍ਹਾ ਮੈਂਟਰ ਕੁਲਦੀਪ ਸਿੰਘ ਕਪੂਰੇ ਨੇ ਆਖਿਆ ਕਿ ਇਨਸਰਵਿਸ ਟਰੇਨਿੰਗ ਸੈਮੀਨਾਰਾਂ ਦੌਰਾਨ ਸੈਮਨੈਰੀਅਨਜ਼ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕਰਨ ਵਾਲੇ ਤੇਜਿੰਦਰ ਸਿੰਘ ਬਤੌਰ ਲੈਕਚਰਾਰ 11ਵੀਂ ਅਤੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਸਿਰਜਣ ਲਈ ਪੱਥ ਪ੍ਰਦਰਸ਼ਕ ਸਿੱਧ ਹੋਣਗੇ । ਇਸ ਮੌਕੇ ਅਧਿਆਪਕ ਸੁਰਿੰਦਰ ਸਿੰਘ, ਸੰਤੋਖ ਰਾਮ ਅਤੇ ਗੁਰਲਾਲ ਸਿੰਘ ਨੇ ਆਖਿਆ ਕਿ ਤੇਜਿੰਦਰ ਸਿੰਘ ਦੇ ਸਕੂਲ ਵਿਚ ਆਉਣ ਨਾਲ ਅਧਿਆਪਕਾਂ ਦੀ ਕਮੀ ਵੀ ਪੂਰੀ ਹੋਈ ਹੈ।
ਇਸ ਮੌਕੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਆਖਿਆ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਅਧਿਆਪਕਾਂ ਨੂੰ ਪਦਉਨੱਤ ਕਰਕੇ ਲੈਕਚਰਾਰ ਨਿਯੁਕਤ ਕੀਤਾ ਹੈ । ਉਹਨਾਂ ਕਿਹਾ ਕਿ ਉਹ ਸਮਰਪਣ ਦੀ ਭਾਵਨਾ ਨਾਲ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਖੁਖਰਾਣਾ ਸਕੂਲ ਨੂੰ ਸਮਾਰਟ ਸਕੂਲ ਵਿਚ ਤਬਦੀਲ ਕਰਨ ਵਾਸਤੇ ਸਮੁੱਚੇ ਸਟਾਫ਼ ਦਾ ਸਹਿਯੋਗ ਲੈਂਦਿਆਂ ਤਨਦੇਹੀ ਨਾਲ ਆਪਣੇ ਫਰਜ਼ ਨਿਭਾਉਣਗੇ ।
ਇਸ ਮੌਕੇ ਸੁਰਿੰਦਰ ਸਿੰਘ, ਸੰਤੋਖ ਰਾਮ, ਬੀ ਐੱਮ ਅਮਨਦੀਪ ਸਿੰਘ, ਗੁਰਲਾਲ ਸਿੰਘ, ਸਿਮਰਨਜੀਤ ਸਿੰਘ, ਅਮਨਦੀਪ ਕੌਰ, ਹੇਮਇੰਦਰ ਸਿੰਘ, ਹਰਵਿੰਦਰ ਸਿੰਘ, ਵਿਕਾਸ ਸ਼ਰਮਾ, ਬਲਵਿੰਦਰ ਸਿੰਘ, ਮਨਜੀਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।


