ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 50 ‘ਚ ਇੰਟਰਲਾਕ ਟਾਇਲਾਂ ਦੇ ਪ੍ਰੌਜੈਕਟ ਦੀ ਕਰਵਾਈ ਆਰੰਭਤਾ

* ****ਵਿਧਾਇਕ ਡਾ: ਹਰਜੋਤ ਕਮਲ ਨੇ ਮੋਗੇ ਹਲਕੇ , ਖਾਸਕਰ ਮੋਗਾ ਸ਼ਹਿਰ ਦਾ ਮੂੰਹ ਮੁਹਾਂਦਰਾ ਪੂਰੀ ਤਰਾਂ ਬਦਲਿਆ: ਜਸਵਿੰਦਰ ਸਿੰਘ ਕਾਕਾ ਲੰਢੇਕੇ *********
ਮੋਗਾ, 21 ਜੂਨ (ਜਸ਼ਨ):  ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਵਾਰਡ ਨੰਬਰ 50 ‘ਚ ਪੈਂਦੀ ਸਿੱਧੂ ਸਟਰੀਟ ‘ਚ ਇੰਟਰਲਾਕ ਟਾਇਲਾਂ ਲਗਵਾਉਣ ਦੇ ਕੰਮ ਦੀ ਆਰੰਭਤਾ ਕਰਵਾਉਣ ਲਈ ਖੁਦ ਵਿਧਾਇਕ ਡਾ: ਹਰਜੋਤ ਕਮਲ ਪਿੰਡ ਲੰਢੇਕੇ ਵਿਖੇ ਪੁੱਜੇ। ਵਾਰਡ ‘ਚ ਪਹੰੁਚਣ ’ਤੇ ਕੌਂਸਲਰ ਜਸਵਿੰਦਰ ਸਿੰਘ ਲੰਢੇਕੇ ਦੀ ਅਗਵਾਈ ‘ਚ ਵਾਰਡਵਾਸੀਆਂ ਅਤੇ ਪਤਵੰਤਿਆਂ ਨੇ ਵਿਧਾਇਕ ਡਾ. ਹਰਜੋਤ ਕਮਲ  ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਸ਼ਹਿਰੀ ਪ੍ਰਧਾਨ ਓਪਿੰਦਰਜੀਤ ਸਿੰਘ ਗਿੱਲ ਨੇ ਵਾਰਡ ਨੰਬਰ 50 ਦਾ ਵਿਕਾਸ ਕਰਵਾਉਣ ਅਤੇ ਸਿੱਧੂ ਸਟਰੀਟ ‘ਚ ਇੰਟਰਲਾਕ ਟਾਇਲਾਂ ਲਗਵਾਉਣ ਵਾਲੇ ਪ੍ਰੌਜੈਕਟ ਦੀ ਆਰੰਭਤਾ ਦੀ ਖੁਸ਼ੀ ਵਿਚ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। 
ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਕਾਰਜਸ਼ੈਲੀ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਪਹਿਲੀ ਵਾਰ ਵਿਧਾਇਕ ਬਣ ਕੇ ਮੋਗੇ ਹਲਕੇ ਅਤੇ ਖਾਸਕਰ ਮੋਗਾ ਸ਼ਹਿਰ ਦਾ ਮੂੰਹ ਮੁਹਾਂਦਰਾ ਬਦਲ ਦਿੱਤਾ ਹੈ। ਉਹਨਾਂ ਆਖਿਆ ਕਿ ਮੋਗਾ ਸ਼ਹਿਰ ਦੇ ਲੋਕਾਂ ਨੇ ਅਕਾਲੀਆਂ ਦੇ ਰਾਜ ਵਿਚ ਟੁੱਟੀਆਂ ਸੜਕਾਂ ਅਤੇ ਮਾੜੇ ਸੀਵਰੇਜ ਪ੍ਰਬੰਧਾਂ ਦੇ ਚੱਲਦਿਆਂ ਜੋ ਸੰਤਾਪ ਭੋਗਿਆ ਸੀ, ਉਸ ਤੋਂ ਸ਼ਹਿਰ ਵਾਸੀਆਂ ਨੂੰ ਹੁਣ ਨਿਜਾਤ ਮਿਲੀ ਹੈ। ਜਸਵਿੰਦਰ ਕਾਕਾ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕਾਂ ਦੇ ਦਿੱਲ ਜਿੱਤੇ ਹਨ ਅਤੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਝਵਾਨ ਅਤੇ ਪੜ੍ਹੇ ਲਿਖੇ ਆਗੂ ਡਾ: ਹਰਜੋਤ ਕਮਲ ਨੂੰ ਹੀ ਮੋਗੇ ਦੀ ਵਾਗਡੋਰ ਸੌਂਪਣਗੇ।   ਇਸ ਮੌਕੇ ਰੁਪਿੰਦਰ ਗਿੱਲ, ਚੇਅਰਮੈਨ ਸੀਰਾ ਲੰਢੇਕੇ, ਚੇਅਰਮੈਨ ਦੀਸ਼ਾ ਬਰਾੜ, ਰਵੀ ਪ੍ਰਧਾਨ ਨੈਸਲੇ,ਜਸਵਿੰਦਰ ਸਿੰਘ ਮੈਂਬਰ, ਇੰਦਰਪਾਲ ਸਿੰਘ, ਦਵਿੰਦਰਪਾਲ ਸਿੰਘ , ਸਾਧੂ ਸਿੰਘ, ਸੁੱਖਾ ਸਿੱਧੂ, ਬਿੱਲਾ ਗਿੱਲ, ਪਿ੍ਰਤਪਾਲ ਸਿੱਧੂ, ਬੰਟੀ, ਛਿੰਦਰ ਚੱਕਰ, ਕੁਲਦੀਪ ਸਿੰਘ, ਹਰਜੀਵਨ ਸਿੰਘ, ਸਾਹਿਬ ਸਿੰਘ  ਅਤੇ ਰਿੱਕੀ ਵਾਲੀਆ ਮੌਜੂਦ ਸਨ।