ਵਿਧਾਇਕ ਡਾ. ਹਰਜੋਤ ਕਮਲ ਨੇ ਆਪਣੀ ਹੀ ਸਰਕਾਰ ਦੇ ਕੈਬਨਿਟ ਫੈਸਲਿਆਂ ਤੇ ਉਠਾਏ ਸਵਾਲ,ਵਿਧਾਇਕਾਂ ਦੇ ਬੱਚਿਆਂ ਦੀ ਬਜਾਏ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਮਾਰਿਆ 'ਹਾਅ ਦਾ ਨਾਅਰਾ'

ਮੋਗਾ,19 ਜੂਨ (ਜਸ਼ਨ): ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਇਕ ਵੀਡੀਓ ਜਾਰੀ ਕਰਦਿਆਂ, ਆਪਣੀ ਹੀ ਸਰਕਾਰ  ਦੇ ਕੈਬਨਿਟ ਫੈਸਲਿਆਂ ਤੇ ਸਵਾਲ ਉਠਾਉਂਦਿਆਂ, ਵਿਧਾਇਕਾਂ ਦੇ ਬੱਚਿਆਂ ਦੀ ਬਜਾਏ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ  'ਹਾਅ ਦਾ ਨਾਅਰਾ' ਮਾਰਦਿਆਂ, ਮੁਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੈਬਨਿਟ ਦੇ ਇਸ ਫੈਸਲੇ ਨੂੰ ਵਾਪਿਸ ਲੈ ਕੇ, ਇਹ ਨੌਕਰੀਆਂ ਪੰਜਾਬ ਦੇ ਹੱਕਦਾਰ ਨੌਜਵਾਨਾਂ ਨੂੰ ਦਿਤੀਆਂ ਜਾਣ ।  --- ਵੀਡੀਓ ਦੇਖਣ  ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ –