ਸਿਵਲ ਹਸਪਤਾਲ ਢੁੱਡੀਕੇ ਦੇ ਸਟਾਫ ਵੱਲੋਂ ਉਡਣੇ ਸਿੱਖ ਮਿਲਖਾ ਸਿੰਘ ਨੂੰ ਸ਼ਰਧਾਂਜਲੀ

ਢੁੱਡੀਕੇ (ਮੋਗਾ) 19 ਜੂਨ: (ਜਸ਼ਨ):ਦੁਨੀਆਂ ਭਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅਥਲੀਟ ਮਿਲਖਾ ਸਿੰਘ ਦੀ ਕਰੋਨਾ ਬਿਮਾਰੀ ਨਾਲ ਹੋਈ ਬੇਵਕਤੀ ਮੌਤ ਤੇ ਸਿਵਲ ਹਸਪਤਾਲ ਢੁੱਡੀਕੇ ਦੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ।ਉਡਣੇ ਸਿੱਖ ਦੇ ਨਾਮ ਨਾਲ ਜਾਣੀ ਜਾਂਦੀ ਮਹਾਨ ਸ਼ਖਸੀਅਤ ਮਿਲਖਾ ਸਿੰਘ ਦੀ ਆਤਮਿਕ ਸ਼ਾਤੀ ਲਈ ਸਮੂਹ ਸਟਾਫ ਵੱਲੋਂ ਇੱਕ ਮਿੰਟ ਦਾ ਮੌਨ ਰੱਖਣ ਉਪਰੰਤ ਸੀਨੀਅਰ ਮੈਡੀਕਲ ਅਫਸਰ ਡਾ. ਨੀਲਮ ਭਾਟੀਆ ਨੇ ਮਿਲਖਾ ਸਿੰਘ ਵੱਲੋਂ ਕਹੇ ਆਪਣੇ ਹੀ ਲਫਜਾਂ ਨੂੰ ਕਹਿਕੇ ਸ਼ਰਧਾਂਜਲੀ ਦਿੱਤੀ।
ਉਹਨਾਂ ਕਿਹਾ ਕਿ ਮਿਲਖਾ ਸਿੰਘ ਨੇ ਖੂਬਸੂਰਤ ਸਬਦਾਂ ਵਿੱਚ ਕਿਹਾ ਸੀ ਕਿ ‘ਜਿੰਦਗੀ ਸ਼ਾਇਦ ਧਰਤੀ ਉਪਰ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖ ਤਾਰਿਆਂ ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਆ ਰਹੀ ਇਸ ਖੇਡ ਵਿੱਚ ਮਨੁੱਖ ਬਸ ਇੱਕ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਦਿਲ ਦੀ ਇੱਕ ਇੱਕ ਧੜਕਣ ਵਿੱਚ ੳੜਕਾਂ ਦੀ ਤਾਕਤ, ਫੁਰਤੀ ਤੇ ਸੰਭਨਾਵਾਂ ਹਨ। ਕੁਦਰਤ ਦੇ ਇਸ ਭੇਦ ਨੂੰ ਮਨ ਵਿੱਚ ਵਸਾਉਣ ਵਾਲਾ ਵਿਅਕਤੀ ਜਰੂਰੀ ਨਹੀਂ ਕਿ ਮਿਲਖਾ ਸਿੰਘ ਹੋਵੇ, ਕੋਈ ਹੋਰ ਵੀ ਹੋ ਸਕਦਾ ਹੈ। ਜਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ ਤੇ ਨਾ ਹੀ ਇਹ ਮੇਰੇ ਨਾਲ ਖਤਮ ਹੋਣੀ ਹੈ। ਮੈਂ ਤਾਂ ਸਿਰਫ ਇੱਕ ਸਦੀ ਦਾ ਕੁਝ ਹਿੱਸਾ ਇਸਦੇ ਵਿਸ਼ਾਲ ਸਟੇਡੀਅਮ ਵਿੱਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ ਹਾਂ ਤੇ ਕਿਸੇ ਦਿਨ ਹੋਰਨਾਂ ਖਿਡਾਰੀਆਂ ਨੂੰ ਕੰਮਾਂ ਕਾਰਾਂ ਵਿੱਚ ਰੁਝੇ ਹੋਏ ਛੱਡਕੇ ਮਲਕੜੇ ਜਿਹੇ ਇਸ ਸਟੇਡੀਅਮ ਵਿੱਚੋਂ ਨਿਕਲ ਜਾਵਾਂਗਾ’
ਇਸ ਸਰਧਾਂਜਲੀ ਇੱਕਤਰਤਾ ਵਿੱਚ ਡਾ. ਸ਼ਾਕਸੀ ਬਾਂਸਲ, ਲਖਵਿੰਦਰ ਸਿੰਘ ਬੀਈਈ, ਰਾਜ ਕੁਮਾਰ ਫਾਰਮੇਸੀ ਅਫਸਰ, ਡਾ. ਨੇਹਾ ਸਿੰਗਲਾ, ਗੁਰਮੀਤ ਸਿੰਘ ਫਾਰਮੇਸੀ ਅਫਸਰ, ਪਰਮਜੀਤ ਸਿੰਘ ਐਮ.ਐਲ.ਟੀ., ਪਰਮਵੀਰ ਸਿੰਘ ਅਪਥਾਲਮਿਕ ਅਫਸਰ, ਸੁਖਵਿੰਦਰ ਕੌਰ ਨਰਸਿੰਗ ਸਿਸਟਰ, ਜਗਜੀਤ ਕੌਰ ਐਲ.ਐਚ.ਵੀ., ਜਸਵਿੰਦਰ ਕੌਰ ਐਮ.ਐਲ.ਟੀ., ਜਗਤਾਰ ਸਿੰਘ ਐਮ.ਐਲ.ਟੀ., ਸੁਖਜੀਤ ਕੌਰ ਸਟਾਫ ਨਰਸ, ਅੰਜਲੀ ਭਾਟੀਆ ਰੇਡੀੳਗਰਾਫਰ, ਵਿਸ਼ਵ ਪ੍ਰਭਜੋਤ ਕੌਰ ਫਾਰਮੇਸੀ ਅਫਸਰ, ਸਿਵ ਬਹਾਦੁਰ ਫਾਰਮੇਸੀ ਅਫਸਰ, ਅਮਨਦੀਪ ਕੌਰ ਓਟ ਕੌਂਸਲਰ, ਸੁਖਵੀਰ ਕੌਰ ਕੰਮਪਿਊਟਰ ਅਪਰੇਟਰ, ਸਿਮਰਜੋਤ ਸਿੰਘ ਆਦਿ ਹਾਜਿਰ ਸਨ ।


