ਨਵਦੀਪ ਸੰਘਾ ਨੇ ਗਤੀਵਿਧੀਆਂ ਤੇਜ ਕਰਦੇ ਹੋਏ ਜਿਲ੍ਹੇ ਵਿੱਚ ਖੋਲਿਆ ਮੋਗਾ ਹਲਕੇ ਦਾ ਪਹਿਲਾ ਦਫਤਰ

 ਮੋਗਾ,16 ਜੂਨ (ਜਸ਼ਨ): ਹਲਕਾ ਇੰਚਾਰਜ ਨਵਦੀਪ ਸੰਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਦਿਖਾਇਆ ਹੈ ਤੇ ਹਲਕਾ ਇੰਚਾਰਜ ਲਗਾਇਆ ਹੈ ਮੈਂ ਇਸ ਜੁੰਮੇਵਾਰੀ ਤੇ ਖਰਾ ਤੁਹਾਡੇ ਸਾਰਿਆ ਦੇ ਸਹਿਯੋਗ ਨਾਲ ਖਰਾ ਉਤਰਾਗਾ। ਇਸ ਦਫਤਰ ਖੋਲਣ ਦਾ ਮੱਕਸਦ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਾ ਹੈ। ਇਸ ਸਮੇਂ ਪ੍ਰਮਾਤਮਾ ਦਾ ਅਸਿਸਵਾਦ ਲੈਂਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਉਪਰੰਤ ਦਫਤਰ ਦਾ ਉਦਘਾਟਨ ਛੋਟੀਆਂ ਬੱਚੀਆਂ ਤੋਂ ਕਰਵਾਇਆ ਗਿਆ। ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੋ ਬੱਚਿਆਂ ਨੂੰ ਚੰਗੀ ਸਿੱਖਿਆ, ਸਹਿਤ ਸਹੂਲਤਾਂ ਦੇਣ ਲਈ ਤਤਵਰ ਰਹੀ ਹੈ।ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ MLA ਮਨਜੀਤ ਸਿੰਘ ਬਿਲਾਸਪੁਰ, ਹਰਮਨਜੀਤ ਸਿੰਘ ਬਰਾੜ(ਜਿਲ੍ਹਾ ਪ੍ਰਧਾਨ), ਅਮਨ ਰਖਰਾ (ਮੀਡੀਆ ਇੰਚਾਰਜ), ਤੇਜਿੰਦਰ ਬਰਾੜ (ਖਜਾਨਚੀ), ਹਰਮੇਲ ਸਿੰਘ, ਵਿਕਰਮਜੀਤ ਘਾਤੀ (MC), ਬਲਜੀਤ ਸਿੰਘ ਚਾਨੀ(MC), ਸਰਬਜੀਤ ਕੌਰ (MC), ਕਿਰਨ ਹੁੰਦਲ(MC), ਮਨਪ੍ਰੀਤ ਰਿੰਕੂ (ਬੀ. ਸੀ. ਵਿੰਗ ਪ੍ਰਧਾਨ ਮੋਗਾ), ਗੋਲਡੀ (ਬੀ. ਸੀ. ਵਿੰਗ ਪ੍ਰਧਾਨ ਪੰਜਾਬ), ਡੇਵਿਡ ਮਸੀਹ, ਨਰੇਸ਼ ਚਾਵਲਾ, ਜਗਦੀਸ਼ ਸ਼ਰਮਾ, ਵਿਜੈ ਤਿਵਾੜੀ, ਦੀਪ ਦਾਰਪੁਰ, ਸ਼ੇਰੀ ਗਿੱਲ, ਨਛੱਤਰ ਸਿੰਘ, ਸੰਜੀਵ ਕੋਸ਼ਰ, ਜਸਵਿੰਦਰ ਸਿੰਘ, ਲਾਡੀ ਢੋਸ, ਅਤੇ MC ਇਲੈਕਸ਼ਨ ਲੜ ਚੁੱਕੇ 'ਆਪ' ਤੋਂ ਸਾਰੇ ਉਮੀਦਵਾਰ ਅਤੇ ਵਲੰਟੀਅਰ ਮਜੂਦ ਸਨ।