‘ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 6148 ਵਿਅਕਤੀਆਂ ਦੀਆਂ ਕਰੋਨਾ ਸੰਕਰਮਣ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਕਰੋਨਾ ਖਿਲਾਫ਼ ਵਧੇਰੇ ਗੰਭੀਰ ਹੋਣ ਦੀ ਲੋੜ : ਨਵੀਨ ਸਿੰਗਲਾ

Tags: 

ਮੋਗਾ,10 ਜੂਨ (ਜਸ਼ਨ):   ‘ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 6148 ਵਿਅਕਤੀਆਂ ਦੀ ਕਰੋਨਾ ਸੰਕਰਮਣ ਕਾਰਨ ਹੋਈ ਮੌਤ ਦੇਸ਼ ਵਿਚ ਹੁਣ ਤੱਕ ਇਕੋ ਦਿਨ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ ਇਸ ਕਰਕੇ ਇਸ ਦੁਖਦਾਈ ਘਟਨਾਕ੍ਰਮ ਨੂੰ ਧਿਆਨ ਵਿਚ ਰੱਖਦਿਆਂ ਆਮ ਲੋਕਾਂ ਨੂੰ ਕਰੋਨਾ ਖਿਲਾਫ਼ ਪਹਿਲਾਂ ਨਾਲੋਂ ਵੀ ਵਧੇਰੇ ਗੰਭੀਰ ਹੋਣ ਦੀ ਲੋੜ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਰਜਿ: ਦੇ ਪ੍ਰਧਾਨ ਨਵੀਨ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਮਾਜ ਸੇਵੀ ਨਵੀਨ ਸਿੰਗਲਾ ਨੇ ਆਖਿਆ ਕਿ ਦੇਸ਼ ਵਿਚ ਹੁਣ ਤੱਕ 59 ਹਜ਼ਾਰ 676 ਵਿਅਕਤੀ ਕਰੋਨਾ ਕਾਰਨ ਜਾਨਾਂ ਗਵਾਅ ਚੁੱਕੇ ਹਨ ਇਸ ਕਰਕੇ ਕਰੋਨਾ ਨੂੰ ਹਲਕੇ ਵਿਚ ਲੈਣ ਵਾਲੇ ਵਿਅਕਤੀਆਂ ਨੂੰ ਸਮਝਣ ਦੀ ਲੋੜ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ’ਤੇ ਅਮਲ ਸਦਕਾ ਹੀ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ । ਨਵੀਨ ਸਿੰਗਲਾ ਨੇ ਆਖਿਆ ਕਿ ਪੰਜਾਬ ਨੂੰ ਮਾਣ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਫਰੰਟ ’ਤੇ ਪੰਜਾਬੀਆਂ ਦੀ ਅਗਵਾਈ ਕਰਦਿਆਂ ਪੰਜਾਬ ਨੂੰ ਸੁਰੱਖਿਅਤ ਰੱਖਣ ਵਿਚ ਕਾਮਯਾਬ ਹੋਏ ਹਨ । ਉਹਨਾਂ ਕਿਹਾ ਕਿ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਕੈਪਟਨ ਸਾਬ੍ਹ ਵੱਲੋਂ ਸਾਰੇ ਦੇਸ਼ ਤੋਂ ਪਹਿਲਾਂ ਕਰਫਿਊ ਲਗਾ ਕੇ ਕਰੋਨਾ ਦੀ ਚੇਨ ਨੂੰ ਤੋੜਿਆ ਤੇ ਫੇਰ ਘਰਾਂ ਵਿਚ ਰਾਸ਼ਨ ਪਹੰੁਚਾ ਕੇ ਕਿਸੇ ਵੀ ਵਿਅਕਤੀ ਭੁੱਖਾ ਨਹੀਂ ਸੌਣ ਦਿੱਤਾ। ਨਵੀਨ ਸਿੰਗਲਾ ਨੇ ਆਖਿਆ ਕਿ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਵੀ ਪਹਿਲੀ ਲਹਿਰ ਦੌਰਾਨ ਵੈਂਟੀਲੇਟਰਾਂ ਅਤੇ ਮੌਨਿਟਰਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਟੀਮ ਹਰਜੋਤ ਰਾਹੀਂ ਘਰ ਘਰ ਰਾਸ਼ਨ ਪਹੁੰਚਾਇਆ ਗਿਆ ਤੇ ਹੁਣ ਜਦੋਂ ਸਾਰਾ ਦੇਸ਼ ਆਕਸੀਜ਼ਨ ਲਈ ਤ੍ਰਾਹ ਤ੍ਰਾਹ ਕਰ ਰਿਹਾ ਸੀ ਤਾਂ ਉਹਨਾਂ ਸੂਬੇ ਵਿਚ ਸਭ ਤੋਂ ਪਹਿਲਾ ਆਕਸੀਜ਼ਨ ਬੈਂਕ ਸਥਾਪਿਤ ਕਰਕੇ ਘਰ ਘਰ ਆਕਸੀਜ਼ਨ ਕਨਸਨਟਰੇਟਰ ਮੁਹੱਈਆ ਕਰਨ ਦੀ ਪਹਿਲ ਕੀਤੀ । ਉਹਨਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਦੀ ਅਗਵਾਈ ਵਿਚ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਵੱਲੋਂ ਛਪਵਾਏ ਜਾਗਰੂਕਤਾ ਫਲੈਕਸ ਅਤੇ ਪੋਸਟਰ ਜਨਤਕ ਥਾਵਾਂ ’ਤੇ ਲਗਾ ਕੇ ਲੋਕਾਂ ਨੂੰ ਕਰੋਨਾ ਸੰਕਰਮਣ ਖਿਲਾਫ਼ ਸੁਚੇਤ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਦੇਸ਼ ਜਿੱਤੇਗਾ ਅਤੇ ਕਰੋਨਾ ਹਾਰੇਗਾ।