ਚੇਅਰਮੈਂਨ ਸ਼੍ਰੀ ਵਿਨੋਦ ਬਾਂਸਲ ਨੇ ਮੋਗਾ ਦੇ ਸ਼ਹੀਦੀ ਪਾਰਕ ‘ਚ ਚੱਲ ਰਹੀ ‘ਸੀਤਾ ਮਾਤਾ ਕੀ ਰਸੋਈ’ ਦੀ ਪੁਨਰ ਸ਼ਰੂਆਤ ਦਾ ਕੀਤਾ ਉਦਘਾਟਨ

* ਲੋੜਵੰਦਾਂ, ਕਿਰਤੀਆਂ ਅਤੇ ਕਾਮਿਆਂ ਲਈ 10 ਰੁਪਏ ਵਿਚ ਭਰ ਪੇਟ ਭੋਜਨ ਮੁਹੱਈਆ ਕਰਵਾਉਣਾ ਸੰਸਥਾ ਦਾ ਪਰਉਪਕਾਰੀ ਕਾਰਜ : ਚੇਅਰਮੈਨ ਵਿਨੋਦ ਬਾਂਸਲ 
ਮੋਗਾ, 7 ਜੂਨ (ਜਸ਼ਨ): ਸ਼ਹਿਰ ਵਾਸੀਆਂ ਨੂੰ ਵਧੀਆ ਅਤੇ ਸਸਤਾ ਭੋਜਨ ਮੁਹੱਈਆ ਕਰਵਾਉਣ ਲਈ ਮੋਗਾ ਦੇ ਸ਼ਹੀਦੀ ਪਾਰਕ ‘ਚ ਚੱਲ ਰਹੀ ‘ਸੀਤਾ ਮਾਤਾ ਕੀ ਰਸੋਈ’  ਕਰੋਨਾ ਕਾਲ ਤੋਂ ਬਾਅਦ ਅੱਜ ਆਮ ਲੋਕਾਂ ਲਈ ਦਬਾਰਾ ਸ਼ੁਰੂ ਕਰ ਦਿੱਤੀ ਗਈ। ‘ਸੀਤਾ ਮਾਤਾ ਕੀ ਰਸੋਈ’ ਦੀ ਪੁਨਰ ਸ਼ੁਰੂਆਤ ’ਤੇ ਨਿਸ਼ਕਾਮ ਸੇਵਾ ਲੰਗਰ ਕਮੇਟੀ ਸੰਸਥਾ ਦੇ ਸੱਦੇ ਤੇ ਮੋਗਾ ਇੰਪਰੂਵਮੈਂਟ ਟਰੱਸਟ ਚੇਅਰਮੈਂਨ ਸ਼੍ਰੀ ਵਿਨੋਦ ਬਾਂਸਲ ਉਚੇਚੇ ਤੌਰ ’ਤੇ ਪਹੰੁਚੇ ਅਤੇ ਉਹਨਾਂ ਨੇ ਇਸ ਰਸੋਈ ਵਿਚ ਤਿਆਰ ਭੋਜਨ ਦੀ ਰਸਮੀਂ ਸ਼ੁਰੂਆਤ ਕਰਵਾਈ। ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਨਿਸ਼ਕਾਮ ਸੇਵਾ ਲੰਗਰ ਕਮੇਟੀ ( ਰਜਿ, ) ਮੋਗਾ ਵੱਲੋਂ ਮੋਗਾ ਦੇ ਸ਼ਹੀਦੀ ਪਾਰਕ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹਾਲ ‘ਚ ਜੈ ਸ਼੍ਰੀ ਰਾਮ ਪਰਮ ਪੁਜੀਯ ਭਗਤ ਹੰਸ ਰਾਜ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਅਤੇ ਸ਼੍ਰੀ ਕਿ੍ਰਸ਼ਨ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਚੱਲ ਰਹੀ ‘ਸੀਤਾ ਮਾਤਾ ਕੀ ਰਸੋਈ’  ਲੋੜਵੰਦਾਂ, ਕਿਰਤੀਆਂ ਅਤੇ ਕਾਮਿਆਂ ਲਈ ਵਰਦਾਨ ਹੈ, ਜਿੱਥੇ  ਉਹ 10 ਰੁਪਏ ਵਿਚ ਭਰ ਪੇਟ ਭੋਜਨ ਖਾ ਸਕਦੇ ਹਨ । ਚੇਅਰਮੈਨ ਬਾਂਸਲ ਨੇ ਆਖਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਜਦੋਂ ਲਾਕਡਾਊਨ ਹੋਇਆ ਸੀ ਉਸ ਸਮੇਂ ਸਰਕਾਰੀ ਹਦਾਇਤਾਂ ਮੁਤਾਬਕ ਇਸ ਰਸੋਈ ਨੂੰ ਬੰਦ ਕਰਨਾ ਪਿਆ ਸੀ ਪਰ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਅੱਜ ਵਿਸ਼ਵ ਫੂਡ ਸੇਫ਼ਟੀ ਦਿਵਸ ’ਤੇ ਇਸ ਰਸੋਈ ਦੀ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਇੱਥੋਂ ਲੋਕ ਪੌਸ਼ਟਿਕ ਖੁਰਾਕ ਲੈ ਸਕਿਆ ਕਰਨਗੇ। ਉਹਨਾਂ ਆਖਿਆ ਕਿ ਇੱਥੇ ਕਾਮੇਂ ਮਹਿਜ਼ 10 ਰੁਪਏ ਵਿਚ ਖਾਣਾ ਖਾ ਕੇ ਸਮੇਂ ਦੀ ਬੱਚਤ ਕਰਕੇ ਆਪਣੇ ਕੰਮਾਂ ’ਤੇ ਜਾ ਸਕਿਆ ਕਰਨਗੇ। 
ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਨਾਲ ਸ. ਦਵਿੰਦਰਪਾਲ ਸਿੰਘ ਰਿੰਪੀ , ਗੌਰਵ ਬੱਬਾ ਡਾਇਰੈਕਟਰ ਪੰਜਾਬ ਐਗਰੋ ਐਕਸਪੋਰਟ ਪੰਜਾਬ ਸਰਕਾਰ , ਸਾਬਕਾ ਯੂਥ ਕਾਂਗਰਸ ਪ੍ਰਧਾਨ ਮੋਗਾ ਰਮਨ ਮੱਕੜ, ਟਿੰਕੂ ਚੌਧਰੀ, ਪ੍ਰਦੀਪ ਬਾਂਸਲ , ਪ੍ਰਣਵ ਬਾਂਸਲ,  ਰਾਕੇਸ਼ ਸਿਤਾਰਾ , ਧੀਰਜ ਸ਼ਰਮਾ ਧੀਰਾ ਨੇ ਵੀ ਨਿਸ਼ਕਾਮ ਸੇਵਾ ਲੰਗਰ ਕਮੇਟੀ ਸੰਸਥਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ, ਸ਼੍ਰੀ ਦਵਿੰਦਰ ਸਿੰਗਲਾ , ਬਲਰਾਜ ਮਿੱਤਲ ( ਗੋਰਾ ) ਦਵਿੰਦਰ ਅਰੋੜਾ , ਡਾਕਟਰ ਵਿਮਲ ਕੰਬੋਜ , ਡਾ. ਮਨਮੋਹਨ ਸਿੰਘ ਅਤੇ ਮੁਕੇਸ਼ ਆਦਿ ਨੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਦਾ ‘ਸੀਤਾ ਮਾਤਾ ਕੀ ਰਸੋਈ’ ਦੇ ਰੀ ਓਪਨਿੰਗ ਸਮਾਗਮ ’ਤੇ ਆਉਣ ਲਈ ਧੰਨਵਾਦ ਕੀਤਾ ਅਤੇ ਬਾਂਸਲ ਸਾਬ੍ਹ ਵਲੋਂ ਮੋਗਾ ਇੰਪਰੂਵਮੈਂਟ ਟਰੱਸਟ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਪ੍ਰੋਜੈਕਟਾਂ ਨੂੰ ਜੰਗੀ ’ਤੇ ਪੱਧਰ ’ਤੇ ਚੱਲਾਉਣ ਦੀ ਸ਼ਲਾਘਾ ਵੀ ਕੀਤੀ ।