ਵਿਦੇਸ਼ ਜਾਣ ਵਾਲਿਆਂ ਨੂੰ ਦੂਤਘਰਾਂ ਵਿਚ ਵੈਕਸੀਨੇਟ ਹੋਣ ਦੀ ਬਜਾਏ ਲੱਗੀ ਵੈਕਸੀਨੇਸ਼ਨ ਦੀ ਕੰਪਨੀ ਪੁੱਛਣਾ ਬੇਬੁਨਿਆਦ : ਦੇਵਪ੍ਰਿਆ ਤਿਆਗੀ

ਮੋਗਾ,6 ਜੂਨ (ਜਸ਼ਨ): ‘ਮੌਜੂਦਾ ਦੌਰ ਵਿਚ ਕਰੋਨਾ ਦੇ ਬਚਾਅ ਤੋਂ ਸਮੁੱਚੇ ਦੇਸ਼ ਵਿਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਅਤੇ ਦੇਸ਼ ਦੇ ਸਾਰੇ ਨਾਗਰਿਕ ਆਪੋ ਆਪਣੀ ਵਾਰੀ ’ਤੇ ਟੀਕਾਕਰਨ ਕਰਵਾਉਣ ਲਈ ਅੱਗੇ ਆ ਰਹੇ  ਨੇ ਪਰ ਵਿਦੇਸ਼ ਜਾਣ ਵਾਲਿਆਂ ਲਈ ਕੋਵਿਡ ਵੈਕਸੀਨੇਸ਼ਨ ਮੁੰਕਮਲ ਹੋਣ ਉਪਰੰਤ ਮਿਲਣ ਵਾਲੇ ਸਰਟੀਫਿਕੇਟ ’ਤੇ ਅੰਬੈਂਸੀਆਂ ਵੱਲੋਂ ਕੀਤੀ ਜਾ ਰਹੀ ਕਿੰਤੂ ਪਰੰਤੂ ਚਿੰਤਾ ਦਾ ਵਿਸ਼ਾ ਹੈ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਬਰਸੀਜ਼ ਸਟੱਡੀਜ਼ ਦੇ ਮਾਲਵਾ ਇੰਚਾਰਜ ਅਤੇ ਕਾਰਜਕਾਰੀ ਦੇਵਪ੍ਰਿਆ ਤਿਆਗੀ ਨੇ ਕੀਤਾ । ਉਹਨਾਂ ਕਿਹਾ ਕਿ ਕੋਵਾਵੈਕਸੀਨ ਨੂੰ ਸਿਰਫ਼ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹੈ ਕਿਉਂਕਿ ਇਹ ਸ਼ੁੱਧ ਰੂਪ ਵਿਚ ਭਾਰਤੀ ਕੰਪਨੀ ‘ਭਾਰਤ ਬਾਇਓਟੈਕ ਵੱਲੋਂ ਬਣਾਈ ਗਈ ਹੈ। ਤਿਆਗੀ ਨੇ ਕਿਹਾ ਕਿ ਉਹਨਾਂ ਦਾ ਸਾਰੇ ਦੇਸ਼ਾਂ ਦੇ ਦੂਤਘਰਾਂ ਤੋਂ ਮੰਗ ਹੈ ਕਿ ਉਹ ਵਿਦੇਸ਼ ਜਾਣ ਵਾਲਿਆਂ ਤੋਂ ਸਿਰਫ਼ ਇਹ ਸੁਨਿਸ਼ਚਿਤ ਕਰਨ ਕਿ ਉਹਨਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੋਇਆ ਹੈ , ਨਾ ਕਿ ਕਿਹੜੀ ਕੰਪਨੀ ਦੀ ਵੈਕਸੀਨੇਸ਼ਨ ਲੱਗੀ ਹੈ ਇਸ ’ਤੇ ਕਿੰਤੂ ਪਰੰਤੂ ਕਰਨ। ਤਿਆਗੀ ਨੇ ਆਖਿਆ ਕਿ ਸਾਰੀਆਂ ਵੈਕਸੀਨਾਂ ਡਬਲਿਊ ਐੱਚ ਓ ਅਤੇ ਸਰਕਾਰ ਵੱਲੋਂ ਅਪਰੂਵਲ ਤੋਂ ਬਾਅਦ ਹੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਦੀ ਤਾਰੀਕ ਵਿਚ ਵਿਦਿਆਰਥੀਆਂ ‘ਚ ਵੱਡਾ ਭਰਮ ਭੁਲੇਖਾ ਪਾਇਆ ਜਾ ਰਿਹੈ ਕਿ ਕਿਹੜੀ ਵੈਕਸੀਨ ਵਿਦੇਸ਼ ਜਾਣ ਵਾਲਿਆਂ ਲਈ ਮਾਨਤਾ ਪ੍ਰਾਪਤ ਹੈ । ਉਹਨਾਂ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿਚ ਵੱਖਰੀਆਂ ਵੱਖਰੀਆਂ ਉਲੱਬਤਤਾ ਮੁਤਾਬਕ ਵੈਕਸੀਨ ਲਗਾਈਆਂ ਜਾ ਰਹੀਆਂ ਨੇ। ਉਹਨਾ ਆਖਿਆ ਕਿ ਸਰਕਾਰ ਵੱਲੋਂ ਤਜ਼ਬੀਦਤ ਵੈਕਸੀਨਾਂ ਦਾ ਮੰਤਵ ਕਰੋਨਾ ਤੋਂ ਬਚਾਅ ਕਰਨਾ ਹੈ । 
ਦੇਵਪ੍ਰਿਆ ਤਿਆਗੀ  ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਕਰੋਨਾ ਵੈਕਸੀਨ ਸਬੰਧੀ ਇਹਨਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਅਤੇ ਸਾਰੇ ਦੂਤਘਰਾਂ ਨੂੰ ਸਹੀ ਦਿਸ਼ਾ ਨਿਰਦੇਸ਼ ਜਾਰੀ ਕਰਨ ਤਾਂ ਵੀਜ਼ਾ ਐਪਲੀਕੇਸ਼ਨਾਂ ’ਤੇ ਗੌਰ ਕਰਨ ਵੇਲੇ ਸਿਰਫ਼ ਬਿਨੇਕਰਤਾ ਦੀ ਵੈਕਸੀਨੇਟ ਹੋਣ ਵਾਲੇ ਸਰਟੀਫਿਕੇਟ ਦੀ ਚੈਕਿੰਗ ਕੀਤੀ ਜਾਵੇ ਨਾ ਕਿ ਲੋਕਾਂ ਨੂੰ ਵੈਕਸੀਨੇਸ਼ਨ ਦੀ ਕੰਪਨੀ ਪੁੱਛੀ ਜਾਵੇ । ਉਹਨਾਂ ਕਿਹਾ ਅਬੈਂਸੀਆਂ ਵੱਲੋਂ ਵਿਦੇਸ਼ ਜਾਣ ਵਾਲਿਆਂ ਦੀ ਖੱਜਲ ਖੁਆਰੀ ਬੰਦ ਹੋਣੀ ਚਾਹੀਦੀ ਹੈ।