ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ ਦੇ ਪ੍ਰਧਾਨ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਵਾਤਾਵਰਨ ਦਿਵਸ ਮੌਕੇ ਕਰਿਸ਼ਨਾ ਅਸਟੇਟ ‘ਚ ਲਗਵਾਏ ਪੌਦੇ

Tags: 

******* ਰੁੱਖਾਂ ਦੀ ਅਹਿਮੀਅਤ ਸਮਝਣਾ ਸਮੇਂ ਦੀ ਲੋੜ: ਪ੍ਰਧਾਨ ਗੌਰਵ ਗੁੱਡੂ ਗੁਪਤਾ ******
ਮੋਗਾ, 6 ਜੂਨ (): ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ(ਰਜਿ:) ਵੱਲੋਂ ਸੁਸਾਇਟੀ ਦੇ ਪ੍ਰਧਾਨ ਕੌਂਸਲਰ ਗੌਰਵ ਗੁੱਡੂ ਗੁਪਤਾ ਦੀ ਅਗਵਾਈ ਵਿਚ ਵਾਤਾਵਰਨ ਦਿਵਸ ਮੌਕੇ ਕਰਿਸ਼ਨਾ ਅਸਟੇਟ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਐਡਵੋਕੇਟ ਅਨੀਸ਼ ਕਾਂਤ,ਤੇਜਿੰਦਰ ਸਿੰਘ, ਪ੍ਰਦੀਪ ਬਜਾਜ, ਟਿੰਕੂ ਬਜਾਜ, ਕੁਲਦੀਪ ਰਾਏ, ਟੋਨੀ ਕਥੂਰੀਆ, ਕਮਲ ਅਰੋੜਾ, ਰਜਿੰਦਰ ਕੁਮਾਰ,ਗੌਰਵ ਗੁਪਤਾ ਅਤੇ ਸ਼ਾਮ ਵਰਮਾ ਤੋਂ ਇਲਾਵਾ ਕਲੋਨੀ ਦੇ ਵਾਸੀ ਹਾਜ਼ਰ ਸਨ। ਇਸ ਮੌਕੇ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਆਖਿਆ ਕਿ ਸਾਡਾ ਅਤੇ ਰੁੱਖਾਂ ਦਾ ਬੇਹੱਦ ਗੂੁੜ੍ਹਾ ਰਿਸ਼ਤਾ ਹੈ । ਉਹਨਾਂ ਆਖਿਆ ਕਿ ਰੁੱਖ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਾਥ ਨਿਭਾਉਂਦੇ ਹਨ ਇਸ ਕਰਕੇ ਸਾਨੂੰ ਹਰ ਖੁਸ਼ੀ ਗਮੀਂ ਅਤੇ ਖਾਸ ਮੌਕਿਆਂ ’ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਸੰਕਰਮਣ ਮਹਾਂਮਾਰੀ ਦੌਰਾਨ, ਕਰੋਨਾ ਪੀੜਤ ਪਰਿਵਾਰ, ਆਕਸੀਜ਼ਨ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਏ, ਜਿਸ ਨੂੰ ਇਸ ਸਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਵਜੋਂ ਦੇਖਿਆ ਜਾਵੇਗਾ।  ਉਹਨਾਂ ਆਖਿਆ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ।  ਉਹਨਾਂ ਆਖਿਆ ਕਿ ਬਤੌਰ ਕੌਂਸਲਰ ਉਹ ਆਪਣੇ ਵਾਰਡ ਦੀ ਬਿਹਤਰੀ ਲਈ ਹਰ ਤਰਾਂ ਦੀ ਮੁਹਿੰਮ ਨੂੰ ਜੰਗੀ ਪੱਧਰ ’ਤੇ ਸ਼ੁਰੂ ਕਰਨਗੇ ਤਾਂ ਕਿ ਉਹ ਵਾਰਡਵਾਸੀਆਂ ਨਾਲ ਕੀਤੇ ਵਾਅਦੇ ਨੂੰ ਵਫ਼ਾ ਕਰ ਸਕਣ।