ਯੰਗਰ ਸੋਸ਼ਲ ਐਂਡ ਵੈੱਲਫੇਅਰ ਕਲੱਬ ਵੱਲੋਂ ਲਗਾਏ ਕਰੋਨਾ ਵੈਕਸੀਨੇਸ਼ਨ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਲੋਕਾਂ ਨੂੰ ਵੈਕਸੀਨੇਸ਼ਨ ਲਈ ਕੀਤਾ ਪ੍ਰੇਰਿਤ

Tags: 

ਮੋਗਾ,6 ਜੂਨ (ਜਸ਼ਨ):   ਮੋਗਾ ਹਲਕੇ ਵਿਚ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਜੱਗੀ ਪੱਧਰ ’ਤੇ ਚੱਲ ਰਹੀ ਏ। ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਲਾਲ ਚੰਦ ਧਰਮਸ਼ਾਲਾ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ‘ਚ ਪਹੰੁਚ ਕੇ 18 ਤੋਂ 45 ਸਾਲ ਦੇ ਵੈਕਸੀਨੇਟ ਹੋਣ ਆਏ ਲੋਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ।  ਯੰਗਰ ਸੋਸ਼ਲ ਐਂਡ ਵੈੱਲਫੇਅਰ ਕਲੱਬ ਦੇ ਚੇਅਰਮੈਨ ਸੌਰਵ ਸ਼ਰਮਾ ਅਤੇ ਪ੍ਰਧਾਨ ਅਭੇ ਮਿੱਤਲ ਦੀ ਅਗਵਾਈ ਵਿਚ ਲਗਾਏ ਇਸ ਟੀਕਾਕਰਨ ਕੈਂਪ ਦੌਰਾਨ  ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਵੀਨ ਸਿੰਗਲਾ, ਗੌਰਵ ਗਰਗ,ਗੁਰਮਿੰਦਰਜੀਤ ਸਿੰਘ ਬਬਲੂ ਸਾਬਕਾ ਕੌਂਸਲਰ,ਚੇਅਰਮੈਨ ਦੀਸ਼ਾ ਬਰਾੜ,  ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ, ਦੀਪਕ ਭੱਲਾ ਤੋਂ ਇਲਾਵਾ ਕਲੱਬ ਦੇ ਵਾਈਸ ਪ੍ਰਧਾਨ ਹਰਸ਼ੁਲ ਪਲਤਾ, ਸਕੱਤਰ ਅਰੁਨ ਗਰਗ, ਵਾਈਸ ਸਕੱਤਰ ਹਿਮਾਂਸ਼ੂ, ਕੈਸ਼ੀਅਰ ਰਾਹੁਲ ਗਰਗ, ਰਿਸ਼ੀ ਸੂਦ, ਅਨਮੋਲ ਅਗਰਵਾਲ, ਅਮਿੱਤ ਬਾਂਸਲ,ਅਨਮੋਲ ਅਰੋੜਾ,  ਰਮਨ ਕੁਮਾਰ ਚਾਨੀ, ਅਮਿੱਤ, ਕਨਿਸ਼ ਕੌਸ਼ਲ, ਅਨਿਰੁੱਧ, ਰਾਜਨ ਸੂਦ, ਜਤਿਨ ਕੁਮਾਰ, ਚਾਹਤ, ਮੋਹਿਤ ਕੌੜਾ, ਵਿਕਾਸ ਕੱਕੜ, ਅਰੁਨ ਗੁਪਤਾ, ਤਰੁਨ ਸੂਦ, ਨਿਤੀਸ਼ ਗਰਗ ਅਤੇ ਰਿਸ਼ੀ ਸੂਦ(ਸਾਰੇ ਮੈਂਬਰ) ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕੋਈ ਵਿਅਕਤੀ ਵੈਕਸੀਨੇਸ਼ਨ ਤੋਂ ਵਾਂਝਾ ਨਾ ਰਹੇ ਤਾਂ ਕਿ 100 ਪ੍ਰਤੀਸ਼ਤ ਵੈਕਸੀਨੇਸ਼ਨ ਦਾ ਟੀਚਾ ਪੂਰਾ ਕਰਕੇ, ਸੁਰੱਖਿਅਤ ਪੰਜਾਬ ਮਿਸ਼ਨ ਨੂੰ ਪੂਰਾ ਕੀਤਾ ਜਾ ਸਕੇ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਰੋਨਾ ਮਹਾਂਮਾਰੀ ਨੇ ਜਿੱਥੇ ਕਾਰੋਬਾਰੀਆਂ ਨੂੰ ਭਾਰੀ ਸੱਟ ਮਾਰੀ ਹੈ ਉੱਥੇ ਦੇਸ਼ ਦਾ ਹਰ ਵਰਗ ਇਸ ਤੋਂ ਪ੍ਰਭਾਵਿਤ ਹੋਇਆ ਹੈ। ਉਹਨਾਂ ਆਖਿਆ ਕਿ ਨਾਗਰਿਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਟੀਕਾਕਰਨ ਮੁਹਿੰਮ ਨੂੰ ਸਫ਼ਲ ਕਰਨ ‘ਚ ਸਿਹਤ ਵਿਭਾਗ ਦਾ ਸਹਿਯੋਗ ਕਰਨ ।