ਸੇਵਾ ਮੁਕਤ ਮੁੱਖ ਅਧਿਆਪਕ ਸੁਰਜੀਤ ਸਿੰਘ ਗਿੱਲ ਫਤਿਹਗੜ੍ਹ ਕੋਰੋਟਾਣਾਂ ਦੇ ਸੁਰਗਵਾਸ ਹੋਣ ’ਤੇ ਅਧਿਆਪਕ ਜਥੇਬੰਦੀਆਂ ਨੇ ਕੀਤਾ ਦੁੱਖ ਦਾ ਇਜ਼ਹਾਰ

ਮੋਗਾ, 5 ਜੂਨ (ਜਸ਼ਨ): ਸਿੱਖਿਆ ਦੇ ਖੇਤਰ ਵਿੱਚ ਹਲਕਾ ਧਰਮਕੋਟ ਅਤੇ ਕੋਟ ਈਸੇ ਖਾਂ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਸੇਵਾ ਮੁਕਤ ਅਧਿਆਪਕਾਂ ਨੇ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਤੋਂ ਸੇਵਾ ਮੁਕਤ ਹੋਏ ਮੁੱਖ ਅਧਿਆਪਕ ਸੁਰਜੀਤ ਸਿੰਘ ਗਿੱਲ ਫਤਿਹਗੜ੍ਹ ਕੋਰੋਟਾਣਾਂ ਦੇ ਸੁਰਗਵਾਸ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਹੁਣ ਕੈਨੇਡਾ ਦੇ ਸਰੀ ਇਲਾਕੇ ‘ਚ ਆਪਣੇ ਸਪੁੱਤਰ ਗੁਰਪ੍ਰੀਤ ਸਿੰਘ ਗਿੱਲ ਕੋਲ ਰਹਿ ਰਹੇ ਸਨ ਜਿੱਥੇ ਉਹ ਸੰਖੇਪ ਬੀਮਾਰੀ ਉਪਰੰਤ ਇਸੋ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏੇ। ਇਸ ਦੁੱਖ ਦੀ ਘੜੀ ਵਿਚ ਭਜਨ ਸਿੰਘ ਤੂਰ ,ਰਜਿੰਦਰ ਸਿੰਘ ,ਰੇਸਮ ਸਿੰਘ ,ਲੇਖਕ ਸੁਰਜੀਤ ਚੰਦਰ ਚੁੱਘਾ ਕਲਾਂ, ਓਮ ਪ੍ਰਕਾਸ ਭੰਡਾਰੀ ਸਾਬਕਾ ਬਲਾਕ ਸਿੱਖਿਆ ਅਫਸਰ, ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ , ਮਾਸਟਰ ਬਚਨ ਸਿੰਘ । ਅਮਰ ਸਿੰਘ ਕਿੰਗਰਾ , ਮਨਮੇਹਰ ਸਿੰਘ ਸੱਗੂ ਕੈਨੇਡਾ, ਨਰਿੰਦਰ ਭੰਡਾਰੀ , ਸੁਸ਼ੀਲ ਕੁਮਾਰ, ਮਾਸਟਰ ਸਰਦੂਲ ਸਿੰਘ, ਮਦਨ ਮੋਹਨ ਗੋਇਲ ਆਦਿ ਨੇ ਸੁਰਜੀਤ ਸਿੰਘ ਗਿੱਲ ਨੂੰ ਨਿੱਘੀ ਸਰਧਾਂਜਲੀ ਭੇਟ ਕੀਤੀ। ਉਹਨਾਂ ਕਿਹਾ ਕਿ ਸ. ਗਿੱਲ ਵੱਲੋਂ ਲੰਬਾ ਸਮਾਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਪਰਿਵਾਰਕ ਮੈਂਬਰਾਂ ਪਤਨੀ ਅਮਰ ਕੌਰ ਗਿੱਲ ਸੇਵਾ ਮੁਕਤ ਅਧਿਆਪਕਾਂ ਸਪੁੱਤਰ ਗੁਰਪ੍ਰੀਤ ਸਿੰਘ ਗਿੱਲ, ਹਰਪ੍ਰੀਤ ਭੋਲਾ ਅਤੇ ਸਮੁੱਚੇ ਗਿੱਲ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਅਤੇ ਵਿੱਛੜੀ ਰੂਹ ਨੂੰ ਸਾਂਤੀ ਲਈ ਅਰਦਾਸ ਕੀਤੀ ।