ਸਾਲ 2022 ‘ਚ ਡਾ. ਹਰਜੋਤ ਕਮਲ ਦੇ ਸਿਰ ਹੀ ਸਜੇਗਾ ਵਿਧਾਇਕ ਦਾ ਤਾਜ:- ਕਾਂਗਰਸੀ ਆਗੂ ਅਜੀਤ ਵਰਮਾ ਐਡਵੋਕੇਟ, ਐਡੋਵਕੇਟ ਅਸ਼ੀਸ਼ ਗਰੋਵਰ

ਮੋਗਾ, 4 ਜੂਨ (ਜਸ਼ਨ) : ਕਾਂਗਰਸੀ ਆਗੂ ਐਡਵੋਕੇਟ ਅਜੀਤ ਵਰਮਾ  ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਡਾ. ਹਰਜੋਤ ਕਮਲ ਵਿਧਾਇਕ ਪੜ੍ਹੇ ਲਿਖੇ, ਹਰਮਨ ਪਿਆਰੇ ਅਤੇ ਸ਼ਾਂਤ ਸੁਭਾਅ ਦੇ ਇਨਸਾਨ ਹਨ  ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੋਗਾ ਸ਼ਹਿਰ ਦਾ ਵੱਧ ਚੜ੍ਹ ਕੇ ਵਿਕਾਸ ਕੀਤਾ ਹੈ । ਅਜੀਤ ਵਰਮਾ ਐਡਵੋਕੇਟ ਅਤੇ ਆਸ਼ੀਸ਼ ਗਰੋਵਰ ਐਡਵੋਕੇਟ ਨੇ ਆਖਿਆ ਕਿ ਡਾਕਟਰ ਸਾਬ੍ਹ ਨੇ ਮੋਗਾ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦ ਭਾਵ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੀਤਾ । ਉਹਨਾਂ ਆਖਿਆ ਕਿ ਮੋਗਾ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ, ਲਿੰਕ ਰੋਡ ਅਤੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਗਲੀਆਂ ‘ਚ ਇੰਟਰਲਾਕਿੰਗ ਟਾਇਲਾਂ ਲਗਵਾਉਣ ਅਤੇ ਸ਼ਹਿਰ ‘ਚ ਐਲ ਈ ਡੀ ਲਾਇਟਾਂ ਲਗਾ ਕੇ ਹਰ ਗਲੀ ਮੁਹੱਲੇ ਨੂੰ ਰੁਸ਼ਨਾਇਆ।  ਕਾਂਗਰਸੀ ਆਗੂ ਐਡਵੋਕੇਟ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਆਖਿਆ ਕਿ ਵਿਧਾਇਕ ਡਾ. ਹਰਜੋਤ ਕਮਲ ਨੇ ਸਿਵਿਲ ਹਸਪਤਾਲ ‘ਚ ਚਾਰ ਮੰਜ਼ਿਲਾਂ ਜੱਚਾ ਬੱਚਾ ਦੇਖਭਾਲ ਸੈਂਟਰ ਬਣਾਇਆ । ਉਹਨਾਂ ਆਖਿਆ ਕਿ ਕਰੋਨਾ ਮਹਾਂਮਾਰੀ ‘ਚ ਆਕਸੀਜ਼ਨ ਬੈਂਕ ਦੀ ਸ਼ੁਰੂਆਤ ਕਰਕੇ ਮਰੀਜ਼ਾਂ ਨੂੰ ਉਹਨਾਂ ਦੇ ਘਰਾਂ ਵਿਚ ਆਕਸੀਜ਼ਨ ਮੁਹੱਈਆ ਕਰਵਾਏ। ਉਹਨਾਂ ਆਖਿਆ ਕਿ ਦੁੱਨੇਕੇ ਵਿਖੇ ਫਨ ਪਾਰਕ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ।  ਉਹਨਾਂ ਆਖਿਆ ਕਿ ਡਾ. ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ 50 ਬੈੱਡਾਂ ਵਾਲਾ ਆਯੂਸ਼ ਹਸਪਤਾਲ ਤੋਂ ਇਲਾਵਾ ਜੀ ਟੀ ਰੋਡ ਤੇ ਟਰੌਮਾ ਸੈਂਟਰ ਅਤੇ ਸ਼ਹਿਰ ਵਿਚ ਮਲਟੀ ਪਾਰਕਿੰਗ ਲਈ ਆਵੇਦਨ ਕੀਤਾ ਗਿਆ ਹੈ । ਉਹਨਾਂ ਆਖਿਆ ਕਿ ਮੋਗਾ ਸ਼ਹਿਰ ਦੇ ਮੁੱਖ ਐਂਟਰੀ ਮਾਰਗਾਂ ਤੇ ਸਵਾਗਤੀ ਮੰਚਾਂ ਦਾ ਨਿਰਮਾਣ ਮੋਗੇ ਦੀ ਦਿੱਖ ਨੂੰ ਖੂਬਸੂਰਤ ਕਰਦਾ ਹੈ। ਉਹਨਾਂ ਕਿਹਾ ਕਿ ਵਿਧਾਇਕ ਡਾ. ਹਰਜੋਤ ਕਮਲ ਨੇ ਨਿਗਮ ਹਾਊਸ ‘ਚ ਸੂਝਵਾਨ ਅਤੇ ਪੜ੍ਹੀ ਲਿਖੀ ਮੇਅਰ ਬਣਾ ਕੇ ਸ਼ਹਿਰ ਵਿਚ ਰਹਿੰਦੇ ਅਧੂਰੇ ਕੰਮਾਂ ਨੂੰ ਵੀ ਜਲਦ ਤੋਂ ਜਲਦ ਪੂਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ।  ਐਡਵੋਕੇਟ ਵਰਮਾ ਅਤੇ ਗਰੋਵਰ ਨੇ ਕਿਹਾ ਕਿ ਵਿਧਾਇਕ ਡਾ. ਹਰਜੋਤ ਕਮਲ ਦੇ ਕੀਤੇ ਕੰਮਾਂ ਨੂੰ ਅਤੇ ਸ਼ਹਿਰ ਦੇ ਵਿਕਾਸ ਨੂੰ ਵੇਖਦੇ ਹੋਏ ਮੋਗਾ ਹਲਕੇ ਦੇ ਲੋਕ ਦੁਬਾਰਾ ਸਾਲ 2022 ਵਿੱਚ ਡਾ. ਹਰਜੋਤ ਕਮਲ ਨੂੰ ਹੀ ਵਿਧਾਇਕ ਦੇ ਤਾਜ ਨਾਲ ਨਿਵਾਜਣਗੇ ।