ਮੋਗਾ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ ਪੰਜ ਵਿਅਕਤੀ ਗੰਭੀਰ ਜ਼ਖਮੀ,ਬੱਚੇ ਦੀ ਮੌਤ

Tags: 

ਮੋਗਾ, 2 ਜੂਨ (ਜਸ਼ਨ): ਅੱਜ ਮੋਗਾ ਦੇ ਬੁੱਘੀਪੁਰਾ ਬਾਈਪਾਸ ਰੋਡ ’ਤੇ ਬਣੇ ਪੁਲ ਉੱਪਰ ਵਾਪਰੇ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 6 ਜੀਅ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ ਜਿਹਨਾਂ ਵਿਚੋਂ ਹਸਪਤਾਲ ਪਹੁੰਚ ਕੇ ਇਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਕੌਂਸਲਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਉਹ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਲੈ ਕੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਣ ਲਈ ਪਹੁੰਚੇ ਸਨ । ਉਹਨਾਂ ਦੱਸਿਆ ਕਿ ਪੁਲ ਉੱਪਰ ਰੇਤਾ ਵਾਲੀ ਟਰੈਕਟਰ  ਟਰਾਲੀ  ਜਾ ਰਹੀ  ਸੀ ਅਤੇ ਪੁਲ ਦੇ ਉੱਚਾ ਨੀਵਾਂ ਬਣੇ ਹੋਣ ਕਰਕੇ ਜਦੋਂ ਟਰੈਕਟਰ  ਦੇ ਡਰਾਈਵਰ ਨੇ ਟਰੈਕਟਰ  ਟਰਾਲੀ ਦੀ ਰਫ਼ਤਾਰ ਘਟਾਈ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਟਰੈਕਟਰ  ਮਗਰਲੇ ਟਰਾਲੇ ਦੇ ਪਿਛਲੇ ਪਾਸੇ ਟਕਰਾ ਗਈ। ਤੇਜ਼ ਰਫਤਾਰ ਕਾਰ ਰੇਤੇ ਵਾਲੇ ਟਰਾਲੇ  ਦੇ ਪਿੱਛੇ ਧੱਸ ਜਾਣ ਕਾਰਨ ਮੋਗਾ ਦੇ ਪਿੰਡ ਰੱਤੀਆਂ ਦੇ ਇਕੋ ਪਰਿਵਾਰ ਦੇ 6 ਮੈਂਬਰ ਬੁਰੀ ਤਰਾਂ ਜ਼ਖਮੀ ਹੋ ਗਏ ਅਤੇ ਕਰ ਦੇ ਪਰਖਚੇ ਉਡ ਗਏ। ਜ਼ਖਮੀਆਂ ਨੂੰ     ਗੰਭੀਰ ਹਾਲਤ ਵਿਚ ਨੇੜਲੇ ਮੈਡੀਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਤਿੰਨ ਸਾਲਾ ਬੱਚਾ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।  
ਮੈਡੀਸਿਟੀ ਹਸਪਤਾਲ ਦੇ ਨੁਮਾਇੰਦੇ ਦੇ ਦੱਸਣ ਮੁਤਾਬਕ ਜ਼ਖਮੀਆਂ ਵਿਚ ਜ਼ਖਮੀਆਂ ਵਿਚ ਦੋ ਔਰਤਾਂ, ਦੋ ਮਰਦ ਅਤੇ ਇਕ ਛੋਟੀ ਬੱਚੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਪੰਜੇ ਜੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਂਕਿ ਉਹਨਾਂ ਦੀਆਂ ਲੱਤਾਂ ਅਤੇ ਬਾਹਾਂ ਬੁਰੀ ਤਰਾਂ ਚਕਨਾਚੂਰ ਹੋ ਗਈਆਂ ਹਨ।