ਵਿਨੋਦ ਬਾਂਸਲ ਵੱਲੋਂ ਸ਼ਹਿਰ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਸ਼ਹਿਰ ਦੇ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਣਗੇ: ਗੌਰਵ ਬੱਬਾ

ਮੋਗਾ, 31 ਮਈ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਵਾਰਡ ਨੰਬਰ 18 ‘ਚ ਉੱੱਘੇ ਸਮਾਜ ਸੇਵੀ ਅਨਿਲ ਮਿੱਤਲ ਭੋਲੂ ਦੇ ਨਿਵਾਸ ਸਥਾਨ ਵਿਖੇ ਪਹੁੰਚੇ। ਇਸ ਮੌਕੇ ਪੰਜਾਬ ਐਗਰੋ ਐਕਸਪੋਰਟ ਦੇ  ਡਾਇਰੈਕਟਰ ਗੌਰਵ ਬੱਬਾ, ਸ. ਦਵਿੰਦਰਪਾਲ ਸਿੰਘ ਰਿੰਪੀ, ਐਡਵੋਕੇਟ ਪਵਨ ਸ਼ਰਮਾ, ਮੋਨੂੰ ਡੀ, ਜੇ, ਰਾਜੇਸ਼ ਖੰਨਾ (ਹੈਪੀ ਸਕੂਲ ਵਾਲੇ), ਸੰਦੀਪ ਸੀਪਾ, ਅਮਿਤ ਧਵਨ,ਅੰਕਿਤ ਮਿੱਤਲ, ਸ਼ੇਖਰ ਚਿਲਗਾਨੀ, ਸਤਨਰਾਇਣ ਚਿਲਗਾਨੀ, ਬੱਬੂ ਵਰਮਾ, ਸਚਿਨ ਮਹੇਸ਼ਵਰੀ ਅਤੇ ਰਾਕੇਸ਼ ਸਿਤਾਰਾ ਆਦਿ ਨੇ ਚੇਅਰਮੈਨ ਬਾਂਸਲ ਦਾ ਨਿੱਘਾ ਸਵਾਗਤ ਕੀਤਾ। 
ਇਸ ਮੌਕੇ ਡਾਇਰੈਕਟਰ ਗੌਰਵ ਬੱਬਾ ਅਤੇ ਅਨਿਲ ਮਿੱਤਲ ਭੋਲੂ ਨੇ ਆਖਿਆ ਕਿ ਚੇਅਰਮੈਨ ਵਿਨੋਦ ਬਾਂਸਲ ਵੱਲੋਂ ਸ਼ਹਿਰ ਦੀ ਕਾਇਆ ਕਲਪ ਲਈ ਕੀਤੇ ਜਾ ਰਹੇ ਕੰਮ ਸ਼ਹਿਰ ਦੇ ਵਿਕਾਸ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਣਗੇ। ਉਹਨਾਂ ਚੇਅਰਮੈਨ ਬਾਂਸਲ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਵੱਖ ਵੱਖ ਪਾਰਕਾਂ ਵਿਚ ਲਗਵਾਏ ਜਾ ਰਹੇ ਓਪਨ ਜਿੰਮਾਂ ਲਈ ਸ਼੍ਰੀ ਬਾਂਸਲ ਦਾ ਧੰਨਵਾਦ ਕੀਤਾ। ਉਹਨਾਂ ਚੇਅਰਮੈਨ ਬਾਂਸਲ ਅਤੇ ਆਏ ਪਤਵੰਤਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹਿਰ ਦੀ ਭਲਾਈ ਲਈ ਸ਼੍ਰੀ ਬਾਂਸਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ । ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਨੇ ਸਮਾਜ ਸੇਵੀ ਅਨਿਲ ਮਿੱਤਲ ਭੋਲੂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ’ਤੇ ਚੱਲਦਿਆਂ ਉਹ ਮੋਗਾ ਸ਼ਹਿਰ ਦੇ ਹਰ ਬਸ਼ਿੰਦੇ ਦੀ ਜੀਵਨ ਸ਼ੈਲੀ ਵਿਚ ਉਸਾਰੂ ਬਦਲਾਅ ਲਿਆਉਣ ਲਈ ਲਗਨ ਨਾਲ ਕੰਮ ਕਰਦੇ ਰਹਿਣਗੇ।