ਵਾਰਡ ਨੰਬਰ 12 ਵਿਚ ਡਿਪਟੀ ਮੇਅਰ ਅਸ਼ੋਕ ਧਮੀਜਾ ਅਤੇ ਸੀਰਾ ਚਕਰ ਨੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਕਰਵਾਈ ਆਰੰਭਤਾ

ਮੋਗਾ, 29 ਮਈ  (ਜਸ਼ਨ): ਨਗਰ ਨਿਗਮ ਦੇ ਹਾਊਸ ਦਾ ਗਠਨ ਹੁੰਦਿਆਂ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਸ਼ਹਿਰ ਦੇ ਕਰਵਾਏ ਤੇਜ਼ ਵਿਕਾਸ ਦੀ ਲੈਅ ਨੂੰ ਹੋਰ ਤੇਜ਼ ਕਰਦਿਆਂ ਜਿੱਥੇ ਪਿਛਲੇ ਦਿਨੀਂ ਵਿਧਾਇਕ ਦੀ ਅਗਵਾਈ ਵਿਚ ਪ੍ਰੋ: ਸਰੋਜ ਸੂਦ ਰੋਡ ’ਤੇ ਪ੍ਰੀਮਿਕਸ ਪਾਇਆ ਗਿਆ ਉੱਥੇ ਅੱਜ ਡਿਪਟੀ ਮੇਅਰ ਅਸ਼ੋਕ ਧਮੀਜਾ ਅਤੇ ਵਿਧਾਇਕ ਡਾ. ਹਰਜੋਤ ਕਮਲ ਦੇ ਭਰਾ ਸੀਰਾ ਚਕਰ  ਨੇ ਨਾਨਕ ਨਗਰੀ ਇਲਾਕੇ ਦੇ ਵਾਰਡ ਨੰਬਰ 12 ਵਿਚ ਗਲੀਆਂ ਦੇ ਪੁਨਰ ਨਿਰਮਾਣ ਲਈ ਇੰਟਰਲਾਕਿੰਗ ਟਾਇਲਾਂ ਲਗਾ ਕੇ ਗਲੀਆਂ ਦੇ ਪੁਨਰ ਨਿਰਮਾਣ ਦੇ ਕਾਰਜ ਦਾ ਉਦਘਾਟਨ ਕੀਤਾ। ਖੁਸ਼ੀ ਵਿਚ ਖੀਵੇ ਹੋਏ ਵਾਰਡ ਵਾਸੀਆਂ ਅਤੇ ਕਾਰੋਬਾਰੀਆਂ ਨੇ ਵਿਧਾਇਕ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਚੋਣਾਂ ਤੋਂ ਪਹਿਲਾਂ ਵੀ ਵਾਰਡ ਦਾ ਭਰਪੂਰ ਵਿਕਾਸ ਕਰਵਾਇਆ ਸੀ ਪਰ ਹੁਣ ਬਤੌਰ ਡਿਪਟੀ ਮੇਅਰ ਉਹਨਾਂ ਦੇ ਐਕਸ਼ਨ ਵਿਚ ਆਉਣ ’ਤੇ ਅੱਜ ਇੰਟਰਲਾਕਿੰਗ ਦਾ ਕੰਮ ਆਰੰਭ ਹੋ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਲੋਕ ਹੁਣ ਸ਼ਹਿਰ ਦੇ ਵਿਕਾਸ ਤੋਂ ਪੂਰੀ ਤਰਾਂ ਖੁਸ਼ ਹਨ । ਉਹਨਾਂ ਕਿਹਾ ਕਿ  ਉਹ ਵਿਧਾਇਕ ਡਾ. ਹਰਜੋਤ ਕਮਲ ਅਤੇ ਨਿਗਮ ਦੇ ਮੇਅਰ , ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਅਗਵਾਈ ਵਿਚ ਵਿਕਾਸ ਦੀ ਲੈਅ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ ਦੀ ਦਿੱਖ ਨਿਖਾਰਨ ਲਈ ਬਿਨਾ ਰੁਕਿਆਂ ਚੱਲਦੇ ਜਾ ਰਹੇ ਨੇ । 
ਇਸ ਮੌਕੇ ਨੀਲਾ ਧਮੀਜਾ, ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ, ਹਰਿੰਦਰ ਸਿੰਘ, ਰਾਜੇਸ਼ ਕੁਮਾਰ, ਜਤਿੰਦਰਜੀਤ ਬਾਜਵਾ, ਸੰਤੋਖ ਸਿੰਘ, ਅਸ਼ੋਕ ਪੋਪਲੀ, ਮਨੋਹਰ ਪੋਪਲੀ, ਹਰਜੀਤ ਸਿੰਘ, ਸੰਜੀਵ ਕੁਮਾਰ, ਬਲਦੇਵ ਸਿੰਘ, ਸੇਵਕ ਸਿੰਘ, ਦੇਸ਼ ਰਾਜ , ਚਰਨਜੀਤ ਸਿੰਘ ਬੱਸੀਆਂ, ਕੇਵਲ ਸਿੰਘ, ਦਾਰਾ ਸ਼ਰਮਾ ਅਤੇ ਵਾਰਡ ਵਾਸੀ ਵੀ ਵਿਸ਼ੇਸ਼ ਤੌਰ ਹਾਜ਼ਰ ਸਨ।