ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰੋ: ਸਰੋਜ ਸੂਦ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ

ਮੋਗਾ, 27 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਪ੍ਰੋ: ਸਰੋਜ ਸੂਦ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਡਾ ਹਰਜੋਤ ਕਮਲ ਐਮ ਐਲ ਏ ਮੋਗਾ ਦੇ ਨਾਲ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕਮਿਸ਼ਨਰ ਅਨੀਤਾ ਦਰਸ਼ੀ, ਜਗਦੀਪ ਸਿੰਘ ਸੀਰਾ ਲੰਢੇਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਨਵੀਨ ਸਿੰਗਲਾ ਪ੍ਰਧਾਨ ਨਈਂ ਉਡਾਨ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ, ਕੌਮੀ ਯੂਥ ਆਗੂ ਵਿਕਰਮਜੀਤ ਸਿੰਘ ਪੱਤੋ, ਪਾਇਲ ਬਾਂਸਲ ਮੈਂਬਰ ਐੱਫ ਐਂਡ ਸੀ ਸੀ, ਤੀਰਥ ਸਿੰਘ ਮੈਂਬਰ ਐੱਫ ਐਂਡ ਸੀ ਸੀ, ਅੰਜੂ ਸਿੰਗਲਾ, ਮਾਲਵਿਕਾ ਸੂਦ ਤੋਂ ਇਲਾਵਾ ਜਸਵਿੰਦਰ ਸਿੰਘ ਕਾਕਾ ਲੰਢੇ ਕੇ, ਪ੍ਰਵੀਨ ਮੱਕੜ, ਜਸਵਿੰਦਰ ਸਿੰਘ ਛਿੰਦਾ ਬਰਾੜ, ਵਿਜੈ ਖੁਰਾਣਾ, ਸਾਹਿਲ ਅਰੋੜਾ, ਅਰਵਿੰੰਦਰ ਸਿੰਘ ਹੈਪੀ ਕਾਹਨਪੁਰੀਆ, ਅਮਰਜੀਤ ਅੰਬੀ, ਕੁਲਵਿੰਦਰ ਕੌਰ, ਜਗਜੀਤ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਗੋਗਾ, ਕੁਲਵਿੰਦਰ ਸਿੰਘ ਗਿੱਲ (ਸਾਰੇ ਕੌਂਸਲਰ), ਰਵਿੰਦਰ ਸਿੰਘ ਰਾਜੂ ਲੰਢੇਕੇ, ਦੀਪਕ ਭੱਲਾ, ਐਡਵੋਕੇਟ ਨਵੀਨ ਗੋਇਲ, ਡਾ. ਨਵੀਨ ਸੂਦ, ਨਰਿੰਦਰ ਬਾਲੀ , ਗੌਰਵ ਗਰਗ, ਲਖਵਿੰਦਰ ਸਿੰਘ ਲੱਖਾ, ਜਸਵਿੰਦਰ ਸਿੰਘ, ਨਰਿੰਦਰ ਬਾਲੀ , ਗੁਰਮਿੰਦਰਜੀਤ ਸਿੰਘ ਬੱਬਲੂ ਸਾਬਕਾ ਕੌਂੋਸਲਰ , ਕੁਲਦੀਪ ਸਿੰਘ ਬੱਸੀਆਂ, ਨਿਰਮਲ ਸਿੰਘ ਮੀਨੀਆ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦੇ ਮਨ ਵਿਚ ਪ੍ਰੋ. ਸਰੋਜ ਸੂਦ ਲਈ ਬੇਹੱਦ ਸਤਿਕਾਰ ਹੈ ਇਸੇ ਕਰਕੇ ਉਹਨਾਂ ਮੈਡਮ ਸੂਦ ਦੀ ਯਾਦ ਨੂੰ ਚਿਰ ਸਦੀਵੀ ਬਣਾਉਣ ਲਈ ਉਹਨਾਂ ਦੇ ਨਾਮ ’ਤੇ ਪੁਰਾਣੀ ਦੁਸਹਿਰਾ ਗਰਾਊਂਡ ਰੋਡ ਦਾ ਨਾਮ ਬਦਲਿਆ ਸੀ ਤੇ ਅੱਜ ਇਸ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਉਪਰੰਤ ਇਹ ਸੜਕ ਸ਼ਹਿਰ ਦੀਆਂ ਬਾਕੀ ਸੜਕਾਂ ਵਾਂਗ ਤਾਮੀਰ ਹੋਣ ਉਪਰੰਤ ਰਾਹਗੀਰਾਂ ਲਈ ਰਾਹਤ ਦਾ ਸਬੱਬ ਬਣੇਗੀ। ਉਹਨਾਂ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਮੋਗਾ ਸ਼ਹਿਰ ਨੂੰ ਸੁੰਦਰ ਸ਼ਹਿਰ ਵਜੋਂ ਤਾਮੀਰ ਕਰਕੇ ਪੰਜਾਬ ਦੇ ਉੱਤਮ ਸ਼ਹਿਰਾਂ ਵਿਚ ਸ਼ੁਮਾਰ ਕਰਵਾਉਣ ਦੇ ਉਹਨਾਂ ਦੇ ਸੁਫ਼ਨੇ ਦੀ ਤਾਮੀਰ ਲਈ ਮੇਅਰ ਮੈਡਮ ਨੀਤਿਕਾ ਦੀ ਅਗਵਾਈ ਵਿਚ ਸਮੁੱਚੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ।
ਇਸ ਮੌਕੇ ਨਵੀਨ ਸਿੰਗਲਾ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੋਗਾ ਵਾਸੀ ਵਿਧਾਇਕ ਡਾ: ਹਰਜੋਤ ਕਮਲ ਦੇ ਰਿਣੀ ਹਨ ਜਿਹਨਾਂ ਨੇ ਪਿਛਲੇ ਇਕ ਸਾਲ ਦੌਰਾਨ ਹੀ ਮੋਗਾ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਹੈ । ਉਹਨਾਂ ਆਖਿਆ ਕਿ ਹੁਣ ਮੋਗਾ ਦੀ ਹਰ ਸੜਕ ’ਤੇ ਪ੍ਰੀਮਿਕਸ ਪੈ ਚੁੱਕਾ ਹੈ ਅਤੇ ਗਲੀਆਂ ਇੰਟਰਲਾਕ ਹੋਣ ਕਰਕੇ ਸ਼ਹਿਰ ਦਾ ਮੂੰਹ ਮੁਹਾਂਦਰਾ ਪੂਰੀ ਤਰਾਂ ਬਦਲ ਗਿਆ ਹੈ ਅਤੇ ਵਿਕਾਸ ਦੇ ਇਸ ਇਤਿਹਾਸਕ ਦੌਰ ਲਈ ਵਿਧਾਇਕ ਡਾ. ਹਰਜੋਤ ਵਧਾਈ ਦੇ ਪਾਤਰ ਹਨ।


