‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ ’ ਦੇ ਪ੍ਰਧਾਨ ਗੌਰਵ ਗੁੱਡੂ ਗੁਪਤਾ ਕੌਂਸਲਰ ਦੀ ਅਗਵਾਈ ਵਿਚ ਵਾਰਡ ਨੰਬਰ 3 ਦੀ ਟੈਂਕੀ ਵਾਲੀ ਗਲੀ ਨੂੰ ਕੀਤਾ ਸੈਨੇਟਾਈਜ਼

ਮੋਗਾ,25 ਮਈ (ਜਸ਼ਨ):‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ ’ ਦੇ ਪ੍ਰਧਾਨ ਗੌਰਵ ਗੁੱਡੂ ਗੁਪਤਾ ਕੌਂਸਲਰ ਦੀ ਅਗਵਾਈ ਵਿਚ ਵਾਰਡ ਨੰਬਰ 42 ਦੀਆਂ ਗਲੀਆਂ ਨੂੰ ਸੈਨੇਟਾਈਜ਼ ਕਰਨ ਉਪਰੰਤ ਹੁਣ ਹੋਰਨਾਂ ਵਾਰਡਾਂ ਵਿਚ ਵੀ ਲੋਕਾਂ ਦੀ ਮੰਗ ’ਤੇ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਵਾਰਡ ਨੰਬਰ 3 ਦੇ ਟੈਂਕੀ ਵਾਲੀ ਗਲੀ ਦੇ ਵਾਸੀਆਂ ਵੱਲੋਂ ਗੌਰਵ ਗੁੱਡੂ ਗੁਪਤਾ ਨੂੰ ਕੀਤੀ ਬੇਨਤੀ ’ਤੇ ਕੌਂਸਲਰ ਗੁੱਡੂ ਗੁਪਤਾ ਦੀ ਅਗਵਾਈ ਵਿਚ ਸਮੁੱਚੀ ਟੀਮ ਸੈਨੇਟਾਈਜੇਸ਼ਨ ਕਰਨ ਪੁੱਜੀ ਅਤੇ ਮੰਦਿਰ ਨੇੜਲੇ ਖੇਤਰ ਵਿਚ ਸਪਰੇਅ ਕਰਕੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਮੌਕੇ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਆਪਣੇ ਹੱਥੀਂ ਸੈਨੇਟਾਈਜੇਸ਼ਨ ਕੀਤੀ ਜਦਕਿ ਉਹਨਾਂ ਦੀ ਟੀਮ ਨੇ ਡੇਂਗੂ ਤੋਂ ਬਚਾਅ ਲਈ ਨਾਲੀਆਂ ਉੱਪਰ ਫੌਗਿੰਗ ਅਤੇ ਮੱਛਰ ਮਾਰ ਦਵਾਈ ਛਿੜਕੀ।
ਇਸ ਮੌਕੇ ਵਾਰਡ ਵਾਸੀਆਂ ਨੇ ਕੌਂਸਲਰ ਗੌਰਵ ਗੁੱਡੂ ਗੁਪਤਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਖੇਤਰ ਵਿਚ ਖੁਲ੍ਹੀਆਂ ਨਾਲੀਆਂ ਹੋਣ ਕਰਕੇ ਅਕਸਰ ਸਫ਼ਾਈ ਦੀ ਘਾਟ ਰਹਿੰਦੀ ਹੈ ਅਤੇ ਮੱਛਰ ਪੈਦਾ ਹੋਣ ਨਾਲ ਡੇਂਗੂ ਦਾ ਡਰ ਬਣਿਆ ਰਹਿੰਦਾ ਹੈ ਪਰ ਸਪਰੇਅ ਨਾਲ ਕੁਝ ਦਿਨ ਸੁਰੱਖਿਅਤ ਬੀਤ ਜਾਣਗੇ। ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਆਖਿਆ ਕਿ ਉਹ ਅਤੇ ਉਹਨਾਂ ਦੀ ਟੀਮ ਸਮੁੱਚੇ ਸ਼ਹਿਰ ਪ੍ਰਤੀ ਸਮਰਪਿਤ ਹੈ ਅਤੇ ਜਿੱਥੇ ਕਿਤੋਂ ਵੀ ਲੋਕ ਉਹਨਾਂ ਨੂੰ ਪਿਆਰ ਨਾਲ ਬੁਲਾਉਂਦੇ ਹਨ ਉਹ ਖੁਸ਼ੀ ਖੁਸ਼ੀ ਸੇਵਾ ਨਿਭਾਉਂਦੇ ਹਨ । ਉਹਨਾਂ ਆਖਿਆ ਕਿ ਸੁਸਾਇਟੀ ਵੱਲੋਂ ਵੈਕਸੀਨੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਨ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ।


