‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ‘ਚ ਮੇਅਰ ਨੀਤਿਕਾ ਭੱਲਾ ਦਾ ਹੋਇਆ ਸਨਮਾਨ

ਮੋਗਾ,25 ਮਈ (ਜਸ਼ਨ): ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਸੰਸਥਾ ਨੇ ਨਗਰ ਨਿਗਮ ਦੀ ਮੇਅਰ ਮੈਡਮ ਨੀਤਿਕਾ ਭੱਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਨਵੀਨ ਸਿੰਗਲਾ ਦੇ ਨਾਲ ਚੇਅਰਮੈਨ ਰਾਜਕਮਲ ਕਪੂਰ, ਪੈਟਰਨ ਰਾਜੇਸ਼ ਕੋਛੜ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਵੀਨ ਗੋਇਲ, ਜਨਰਲ ਸੈਕਟਰੀ ਅਮਿੱਤ ਸਿੰਗਲਾ, ਅਸ਼ਵਨੀ ਗੋਇਲ,ਸੁਰਿੰਦਰ ਕੁਮਾਰ ਡੱਬੂ, ਵਿਕਾਸ ਬਾਂਸਲ, ਕਰਮਵੀਰ ਕੌਸ਼ਿਕ ਵਾਇਸ ਪ੍ਰੈਜ਼ੀਡੈਂਟ, ਸੰਜੀਵ ਸਿੰਗਲਾ ਅਤੇ ਪਿਊਸ਼ ਗੋਇਲ ਆਦਿ ਹਾਜ਼ਰ ਸਨ ਇਸ ਮੌਕੇ ਨਵੀਨ ਸਿੰਗਲ ਨੇ ਆਖਿਆ ਕਿ ਜਿਨੀ ਸ਼ਿੱਦਤ ਨਾਲ ਮੋਗਾ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਆਪਣੇ ਨੁਮਾਇੰਦੇ ਵਜੋਂ ਚੁਣਿਆ ਸੀ ਉਸੇ ਭਰੋਸੇ ਨੂੰ ਕਾਇਮ ਰੱਖਣ ਅਤੇ ਮੋਗਾ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਵਿਧਾਇਕ ਨੇ ਪਹਿਲਾਂ ਨਗਰ ਨਿਗਮ ਚੋਣਾਂ ਦੌਰਾਨ ਨਾ ਸਿਰਫ਼ ਉਤਸ਼ਾਹੀ ਨੌਜਵਾਨਾਂ ਦੀ ਟੀਮ ਚੁਣੀ ਬਲਕਿ ਇਸ ਟੀਮ ਵਿਚ ਲੰਮੇ ਤਜ਼ਰਬੇ ਵਾਲੇ ਉਮੀਦਵਾਰ ਵੀ ਸ਼ਾਮਲ ਕੀਤੇ ਤੇ ਹੁਣ ਨਿਗਮ ਹਾਊਸ ਦੀ ਅਗਵਾਈ ਲਈ ਪੜ੍ਹੀ ਲਿਖੀ ਸੂਝਵਾਨ ਸ਼ਖਸੀਅਤ ਮੈਡਮ ਨੀਤਿਕਾ ਭੱਲਾ ਨੂੰ ਮੇਅਰ ਦੇ ਅਹੁਦੇ ਲਈ ਮਨੋਨੀਤ ਕੀਤਾ । ਉਹਨਾਂ ਆਖਿਆ ਕਿ ਮੈਡਮ ਨੀਤਿਕਾ ਭੱਲਾ ਅਤੇ ਉਹਨਾਂ ਦੇ ਪਤੀ ਦੀਪਕ ਭੱਲਾ ਆਪਣੇ ਪਿਤਾ ਮਰਹੂਮ ਸਿਆਸਤਦਾਨ ਸ਼੍ਰੀ ਬਾਲ ਿਸ਼ਨ ਭੱਲਾ ਵੱਲੋਂ ਮਿਲੇ ਸੰਸਕਾਰਾਂ ਸਦਕਾ ਲੋਕ ਹਿਤਾਂ ਨੂੰ ਪ੍ਰਣਾਏ ਹੋਏ ਹਨ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਮੇਅਰ ਮੈਡਮ ਨੀਤਿਕਾ ਭੱਲਾ ਸਮੁੱਚੀ ਨਿਗਮ ਟੀਮ ਨਾਲ ਮਿਲ ਕੇ ਮੋਗਾ ਦੀ ਨਕਸ਼ ਨੁਹਾਰ ਬਦਲਣ ਦੇ ਸਮਰੱਥ ਹੋਣਗੇ । ਇਸ ਮੌਕੇ ਮੇਅਰ ਮੈਡਮ ਨੀਤਿਕਾ ਭੱਲਾ ਨੇ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਵੱਲੋਂ ਉਹਨਾਂ ਦੇ ਕੀਤੇ ਸਨਮਾਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਬੇਸ਼ੱਕ ਨਿਗਮ ਹਾਊਸ ਦੀ ਸਮੁੱਚੀ ਟੀਮ ਉਹਨਾਂ ਨੂੰ ਮੋਗਾ ਦੇ ਵਿਕਾਸ ਲਈ ਸਹਿਯੋਗ ਦੇ ਰਹੀ ਹੈ ਪਰ ਫੇਰ ਵੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਉਹ ਛੇਤੀ ਹੀ ਮੋਗਾ ਨੂੰ ਸੂਬੇ ਦੇ ਅਹਿਮ ਸ਼ਹਿਰਾਂ ਵਿਚ ਸ਼ੁਮਾਰ ਹੋਣ ਵਾਲੇ ਸ਼ਹਿਰ ਵਜੋਂ ਵਿਕਸਤ ਕਰਨ ਵਿਚ ਸਫ਼ਲ ਹੋਣਗੇ।


