ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਦਸ਼ਮੇਸ਼ ਪਾਰਕ ‘ਚ ਕੀਤਾ ਨਵੇਂ ਓਪਨ ਜਿੰਮ ਦਾ ਉਦਘਾਟਨ
ਮੋਗਾ, 24 ਮਈ (ਜਸ਼ਨ): ਸ਼ਹਿਰਵਾਸੀਆਂ ਦੀ ਤੰਦਰੁਸਤੀ ਲਈ ਮੋਗਾ ਦੇ ਕਸ਼ਮੀਰੀ ਪਾਰਕ, ਵੇਦਾਂਤਾ ਪਾਰਕ ਅਤੇ ਨੇਚਰ ਪਾਰਕ ‘ਚ ਓਪਨ ਜਿੰਮ ਦੇ ਉਦਘਾਟਨਾਂ ਤੋਂ ਬਾਅਦ ਅੱਜ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਦਸ਼ਮੇਸ਼ ਨਗਰ ਪਾਰਕ ‘ਚ ਓਪਨ ਜਿੰਮ ਸਥਾਪਿਤ ਕਰਨ ਉਪਰੰਤ ਇਸ ਨੂੰ ਲੋਕ ਅਰਪਿਤ ਕੀਤਾ। ਦਸ਼ਮੇਸ਼ ਨਗਰ ਪਾਰਕ ਪੁੱਜਣ ’ਤੇ ਦਸ਼ਮੇਸ਼ ਪਾਰਕ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਜਗਤਾਰ ਸਿੰਘ ਸੇਖੋਂ, ਕਮੇਟੀ ਮੈਂਬਰ ਐਡਵੋਕੇਟ ਹਰਜੀਤ ਸਿੰਘ ਨਿੱਧਾਂਵਾਲਾ ਅਤੇ ਹੋਰਨਾਂ ਨੇ ਚੇਅਰਮੈਨ ਵਿਨੋਦ ਬਾਂਸਲ ਨੂੰ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ।
ਦਸ਼ਮੇਸ਼ ਨਗਰ ਦੀ 10 ਨੰਬਰ ਗਲੀ ਵਿਚ ਸਥਿਤ ਦਸ਼ਮੇਸ਼ ਪਾਰਕ ‘ਚ ਨਵੇਂ ਜਿੰਮ ਦੀਆਂ ਉਦਘਾਟਨੀ ਰਸਮਾਂ ਨਿਭਾਉਂਦਿਆਂ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਪਿਛਲੇ ਇਕ ਸਾਲ ਤੋਂ ਉੱਪਰ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਲੋਕ ਘਰਾਂ ਵਿਚ ਰਹਿਣ ਨੂੰ ਮਜਬੂਰ ਹੋ ਗਏ ਹਨ ਜਿਸ ਨਾਲ ਉਹਨਾਂ ਦੀ ਸਰੀਰਕ ਕਸਰਤ ਨਾਂਹ ਦੇ ਬਰਾਬਰ ਹੋ ਗਈ ਹੈ , ਅਜਿਹੇ ਵਿਚ ਉਹਨਾਂ ਨੇ ਇੰਪਰੂਵਮੈਂਟ ਟਰੱਸਟ ਮੋਗਾ ਵੱਲੋਂ ਲੋਕਾਂ ਦੀ ਤੰਦਰੁਸਤੀ ਲਈ ਨਾ ਸਿਰਫ ਵੱਖ ਵੱਖ ਪਾਰਕਾਂ ਵਿਚ ਓਪਨ ਜਿੰਮ ਖੋਲ੍ਹਣ ਦਾ ਫੈਸਲਾ ਲਿਆ ਬਲਕਿ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਚੇਤਨ ਕਰਨ ਲਈ ਜਾਗਰੂੁਕਤਾ ਅਭਿਆਨ ਵੀ ਚਲਾਇਆ ਹੈ।
ਉਹਨਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹੋਣ ਦੇ ਨਾਤੇ ਉਹ ਮੋਗਾ ਸ਼ਹਿਰ ਦੀ ਸੁੰਦਰਤਾ ਲਈ ਨਿਰੰਤਰ ਯਤਨ ਕਰ ਰਹੇ ਹਨ ਅਤੇ ਨਾਲ ਦੀ ਨਾਲ ਸ਼ਹਿਰਵਾਸੀਆਂ ਦੀ ਬੀਮਾਰੀਆਂ ਤੋਂ ਸੁਰੱਖਿਆ ਲਈ ਵੱਖ ਵੱਖ ਖੇਤਰਾਂ ਵਿਚ ਸਥਿਤ ਪਾਰਕਾਂ ਵਿਚ ਟਰੱਸਟ ਵੱਲੋਂ ਓਪਨ ਜਿੰਮ ਲਗਵਾ ਰਹੇ ਹਨ ਤਾਂ ਕਿ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਲੋਕ ਖੁਲ੍ਹੇ ਵਾਤਾਵਰਣ ‘ਚ ਸਰੀਰਕ ਕਸਰਤ ਕਰ ਸਕਣ। ਉਹਨਾਂ ਆਖਿਆ ਕਿ ਹੁਣ ਤੱਕ ਪੰਜ ਪਾਰਕਾਂ ਵਿਚ ਓਪਨ ਜਿੰਮ ਸਥਾਪਿਤ ਕੀਤੇ ਜਾ ਚੁੱਕੇ ਹਨ । ਉਹਨਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਨੂੰ ਝੱਲਿਆ ਹੈ ਅਤੇ ਪਰ ਜੇਕਰ ਅਸੀਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਵਾਂਗੇ ਤਾਂ ਹੀ ਅਸੀਂ ਨੌਕਰੀਆਂ ਅਤੇ ਕਾਰੋਬਾਰਾਂ ਨੂੰ ਸੰਭਾਲਣ ਦੇ ਸਮਰੱਥ ਹੋ ਸਕਾਂਗੇ।
ਵਿਨੋਦ ਬਾਂਸਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੱਖ ਵੱਖ ਪਾਰਕਾਂ ਵਿਚ ਲਗਾਏ ਜਾ ਰਹੇ ਜਿੰਮਾਂ ਦੀ ਵਰਤੋਂ ਸੰਜੀਦਗੀ ਨਾਲ ਕਰਨ ਤਾਂ ਕਿ ਲੰਬਾ ਸਮਾਂ ਇਹਨਾਂ ਐਕਸਰਸਾਈਜ਼ ਕਰਨ ਵਾਲੇ ਉਪਕਰਣਾਂ ਤੋਂ ਲਾਹਾ ਲਿਆ ਜਾ ਸਕੇ।
ਇਸ ਮੌਕੇ ਦਸ਼ਮੇਸ਼ ਪਾਰਕ ਵਿਕਾਸ ਕਮੇਟੀ ਵੱਲੋਂ ਚੇਅਰਮੈਨ ਵਿਨੋਦ ਬਾਂਸਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਰਵਿੰਦਰ ਗੋਇਲ ਸੀ ਏ, ਰਾਕੇਸ਼ ਸਿਤਾਰਾ, ਰਮਨ ਮੱਕੜ ,ਕੌਂਸਲਰ ਕੁਲਵਿੰਦਰ ਸਿੰਘ ਚਕੀਆਂ ,ਹਰਪ੍ਰੀਤ ਸਿੰਘ ਸੰਧੂ ਈ ਓ, ਵਿਕਰਮ ਕੁਮਾਰ ਐਕਸੀਅਨ, ਅਮਿ੍ਰਤਪਾਲ ਸਿੰਘ ਐੱਸ ਡੀ ਓ, ਨਛੱਤਰ ਸਿੰਘ ਸੁਪਰਡੈਂਟ, ਹਰਪ੍ਰੀਤ ਸਿੰਘ ਸਹਾਇਕ, ਪਰਮਿੰਦਰ ਸਿੰਘ ਜੇ ਈ ਤੋਂ ਇਲਾਵਾ ਕਮੇਟੀ ਮੈਂਬਰ ਚਰਨ ਸਿੰਘ, ਮਾਸਟਰ ਇਕਬਾਲ ਸਿੰਘ ਸਿੱਧੂ, ਪਰਮਜੀਤ ਸਿੰਘ ਪ੍ਰਧਾਨ,ਪ੍ਰਦੀਪ ਪੁਰੀ, ਇੰਸ: ਨਛੱਤਰ ਸਿੰਘ, ਇੰਸ: ਰਸ਼ਪਾਲ ਸਿੰਘ ਸੰਧੂ, ਰੌਸ਼ਨ ਲਾਲ , ਰਣਜੀਤ ਸਿੰਘ ਭਾਊ, ਜਸਵੰਤ ਸਿੰਘ , ਐੱਸ ਐੱਸ ਬੇਦੀ, ਗੁਰਨੇਕ ਸਿੰਘ, ਅਮਰੀਕ ਸਿੰਘ ਵਿਰਕ, ਬੂਟਾ ਸਿੰਘ, ਪਰਮਜੀਤ ਸਿੰਘ ਬਾਠ, ਬੰਤ ਸਿੰਘ, ਕਰਿਸ਼ਨ ਕੁਮਾਰ, ਬਲਵਿੰਦਰ ਸਿੰਘ, ਪ੍ਰਦੀਪ ਪੁਰੀ ਅਤੇ ਸ਼ਹਿਰ ਦੇ ਕਾਰੋਬਾਰੀ ਹਾਜ਼ਰ ਸਨ।