ਸੋ:ਅ:ਦ:(ਕਿਰਤੀ) ਨੇ ਬੀਬੀ ਅਮਰਜੀਤ ਕੌਰ ਲੰਗੇਆਣਾ ਨੂੰ ਹਲਕਾ ਬਾਘਾਪੁਰਾਣਾ ਇਸਤਰੀ ਵਿੰਗ ਦਾ ਪਰਧਾਨ ਥਾਪਿਆ

ਬਾਘਾਪੁਰਾਣਾ 23 ਮਈ (ਰਾਜਿੰਦਰ ਸਿੰਘ ਕੋਟਲਾ) -ਸੋ੍ਮਣੀ ਅਕਾਲੀ ਦਲ ਕਿਰਤੀ ਦੀ ਇੱਕ ਮੀਟਿੰਗ ਗੁ: ਚਰਨ ਕੰਵਲ ਸਾਹਿਬ ਬਾਘਾਪੁਰਾਣਾ ਵਿਖੇ ਜੱਥੇਬੰਦੀ ਦੇ ਕੌਮੀ ਕਨਵੀਨਰ ਬੂਟਾ ਸਿੰਘ ਰਣਸੀਂਹ ਦੀ ਪਰਧਾਨਗੀ ਅਤੇ ਯੂਥ ਵਿੰਗ ਦੇ ਜਿਲਾ ਪਰਧਾਨ ਗੁਰਪ੍ਰੀਤ ਸਿੰਘ ਬਾਬਲ ਦੇ ਪਰਬੰਧਾਂ ਹੇਠ ਹੋਈ। ਇਸ ਮੌਕੇ ਪਾਰਟੀ ਦੀ ਮਜਬੂਤੀ ਲਈ ਜੱਥੇ:ਬੂਟਾ ਸਿੰਘ ਰਣਸੀਂਹ ਨੇ ਬੀਬੀ ਅਮਰਜੀਤ ਕੌਰ ਲੰਗੇਆਣਾ ਨੂੰ ਹਲਕਾ ਬਾਘਾਪੁਰਾਣਾ ਦਾ ਇਸਤਰੀ ਵਿੰਗ ਦੀ ਪਰਧਾਨ ਨਿਯੁਕਤ ਕੀਤਾ ਗਿਆ ਅਤੇ ਜੱਥੇਬੰਦੀ ਨੂੰ ਮਜਬੂਤ ਕਰਨ ਦੇ ਅਧਿਕਾਰ ਵੀ ਦਿੱਤੇ। ਇਸ ਮੌਕੇ ਬੀਬੀ ਅਮਰਜੀਤ ਕੌਰ ਨੇ ਕਿਹਾ ਵੱਲੋਂ ਸੌਪੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੀ। ਇਸ ਮੌਕੇ ਜੱਥੇ:ਬੂਟਾ ਸਿੰਘ ਰਣਸੀਂਹ ਨੇ ਪਾਰਟੀ ਵੱਲੋਂ ਬੀਬੀ ਅਮਰਜੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਡੁਬਦੇ ਪੰਜਾਬ ਬਚਾਉਣ ਲਈ ਹਰ ਇੱਕ ਪੰਜਾਬੀ ਨੂੰ ਅੱਗੇ ਹੋਕੇ ਲੜਾਈ ਲੜਨੀ ਚਾਹੀਦੀ ਹੈ। ਇਸ ਲਈ ਘਰ ਦੀ ਅੌਰਤ ਨੂੰ ਇਸ ਲੜਾਈ ਵਿੱਚ ਵੱਧ ਚੜਕੇ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਜੱਥੇ:ਹਰਨੇਕ ਸਿੰਘ ਬਾਘਾਪੁਰਾਣਾ, ਸੁਰਿੰਦਰ ਸਿੰਘ ਰੋਡੇ, ਬਿੰਦਰ ਸਿੰਘ, ਛਿੰਦਰ ਸਿੰਘ, ਬਿੰਦਰ ਕੌਰ ਪਰਧਾਨ, ਦਵਿੰਦਰ ਸਿੰਘ ਰੋਡੇ, ਸੁਰਜੀਤ ਕੌਰ, ਗੁਰਮੀਤ ਕੌਰ, ਬਲਜੀਤ ਕੌਰ, ਮਨਜੀਤ ਕੌਰ, ਮਾਇਆ ਕੌਰ, ਪਰਮਜੀਤ ਕੌਰ, ਪਰਮਜੀਤ ਕੌਰ, ਰਾਣੀ ਕੌਰ ਲੰਗੇਆਨਾ, ਸੀਲਾ ਰਾਣੀ ਸੈਕਟਰੀ, ਜੰਗੀਰ ਸਿੰਘ, ਗੁਰਚਰਨ ਸਿੰਘ,ਅਤੇ ਸੋਮਾ ਸਿੰਘ ਵੀ ਹਾਜਰ ਸਨ।


