ਸਟੇਟ ਅਵਾਰਡੀ ਸ. ਦਵਿੰਦਰਪਾਲ ਸਿੰਘ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ
ਮੋਗਾ,22 ਮਈ (ਜਸ਼ਨ): ਮਾਣਯੋਗ ਜ਼ਿਲਾ ਸੈਸ਼ਨ ਜੱਜ ਮੋਗਾ ਵੱਲੋਂ ਇੰਟਰਨਲ ਕੰਪਲੇਂਟ ਕਮੇਟੀ ਬਣਾਈ ਗਈ ਜੋ ਕਿ ਦਫਤਰਾਂ ਵਿਚ ਕੰਮ ਕਰ ਰਹੀਆਂ ਲੇਡੀਜ ਨੂੰ ਜੇਕਰ ਕੋਈ ਵਿਅਕਤੀ ਤੰਗ ਪ੍ਰੇਸਾਨ ਕਰਦਾ ਹੈ ਤਾਂ ਉਹ ਇਸ ਕਮੇਟੀ ਕੋਲ ਆਪਣੀਆਂ ਸਮੱਸਿਆਵਾਂ ਬਾਰੇ ਸਕਿਾਇਤ ਦਰਜ ਕਰਵਾ ਸਕਦੀਆਂ ਹਨ। ਕਮੇਟੀ ਦੇ ਚੇਅਰਪਰਸਨ ਮਿਸਿਜ ਜਗਦੀਪ ਕੌਰ ਵਿਰਕ, ਪਿ੍ਰੰਸੀਪਲ ਜੱਜ ਫੈਮਿਲੀ ਕੋਰਟ ਮੋਗਾ, ਮੈਂਬਰ ਮਿਸਿਜ ਅਮਨਦੀਪ ਕੌਰ ਚਾਹਲ, ਸਿਵਲ ਜੱਜ ਮੋਗਾ ਮਿਸਿਜ ਜਸਵੰਤ ਕੌਰ ਅਤੇ ਸ. ਦਵਿੰਦਰਪਾਲ ਸਿੰਘ ਡਾਇਰੈਕਟਰ ਦੇਸ ਭਗਤ ਕਾਲਜ, ਚੇਅਰਮੈਨ ਕੈਂਬਰਿਜ ਇੰਟਰਨੈਸਨਲ ਸਕੂਲ ਅਤੇ ਪ੍ਰੈਜੀਡੈਂਟ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਹੋਣਗੇ। ਇਸ ਕਮੇਟੀ ਦਾ ਕਾਰਜਕਾਲ ਤਿੰਨ ਸਾਲ ਲਈ ਹੋਵੇਗਾ। ਸ. ਦਵਿੰਦਰ ਪਾਲ ਸਿੰਘ ਨੇ ਇਸ ਵਾਸਤੇ ਜਲ੍ਹਿਾ ਸੈਸਨ ਜੱਜ ਸ੍ਰੀਮਤੀ ਮਨਦੀਪ ਕੌਰ ਪੰਨੂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ।