ਅਸ਼ੋਕ ਧਮੀਜਾ ਨੇ ਵਿਧਾਇਕ ਡਾ. ਹਰਜੋਤ ਕਮਲ ਦੀ ਰਹਿਨੁਮਾਈ ਵਿਚ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਵਜੋਂ ਅਹੁਦਾ ਸੰਭਾਲਿਆ

ਮੋਗਾ, 18 ਮਈ (ਜਸ਼ਨ):ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ਵਿਖੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਰਹਿਨੁਮਾਈ ਵਿਚ ਸ਼੍ਰੀ ਅਸ਼ੋਕ ਧਮੀਜਾ ਨੇ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ।  ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਅਸ਼ੋਕ ਧਮੀਜਾ ਦੇ ਗਲ ਵਿਚ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਭੂਸ਼ਣ ਟੀਟੂ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਵਿਜੇ ਖੁਰਾਣਾ, ਛਿੰਦਾ ਬਰਾੜ ਕੌਂਸਲਰ, ਕੌਂਸਲਰ ਜਗਜੀਤ ਜੀਤਾ, ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ ,ਨੀਲਾ ਧਮੀਜਾ, ਰਾਕੇਸ਼ ਸਿਤਾਰਾ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਅਸ਼ੋਕ ਧਮੀਜਾ ਨੂੰ ਮੁਬਾਰਕਾਂ ਦਿੱਤੀਆਂ । 
ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਸ਼੍ਰੀ ਅਸ਼ੋਕ ਧਮੀਜਾ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸਣ ਆਸ਼ੂ,ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਸਮੁੱਚੀ ਹਾਈ ਕਮਾਂਡ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਸ ਨੂੰ ਇਹ ਵੱਡੀ ਜ਼ੁਮੇਵਾਰੀ ਸੌਪੀਂ ਹੈ। ਉਹਨਾਂ ਕਿਹਾ ਕਿ ਮੋਗਾ ਦੇ ਲੋਕਾਂ ਨੇ ਜੋ ਆਸਾਂ ਉਹਨਾਂ ਤੋਂ ਲਗਾਈਆਂ ਹਨ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਰਹਿਨੁਮਾਈ ਵਿਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਆਰੰਭ ਕਰਵਾਉਣਗੇ ਤਾਂ ਕਿ ਮੋਗਾ ਸ਼ਹਿਰ ਨੂੰ ਪੰਜਾਬ ਦੇ ਬਿਹਤਰੀਨ ਸ਼ਹਿਰਾਂ ਵਿਚ ਸ਼ੁਮਾਰ ਕਰਵਾਉਣ ਦੇ ਡਾਕਟਰ ਹਰਜੋਤ ਕਮਲ ਦੇ ਸੁਪਨੇ ਦੀ ਪੂਰਤੀ ਹੋ ਸਕੇ । ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਵਾਰਡ ਵਿਚ ਬੇਸ਼ੁਮਾਰ ਵਿਕਾਸ ਕਾਰਜ ਕਰਵਾਏ ਹਨ ਅਤੇ ਹੁਣ ਸਾਰੇ ਵਾਰਡਾਂ ਵਿਚ ਉਹੀ ਨਿਰੰਤਰਤਾ ਬਣਾਈ ਰੱਖੀ ਜਾਵੇਗੀ।