ਐੱਨ.ਜੀ.ਓ ਦੇ ਵਫ਼ਦ ਨੇ ਸੀ.ਜੇ.ਐਮ ਨਾਲ ਕੀਤੀ ਮੀਟਿੰਗ

Tags: 

ਮੋਗਾ, 18 ਮਈ ()-ਐੱਨ.ਜੀ.ਓ ਦੇ ਇਕ ਵਫ਼ਦ ਨੇ ਸੀ.ਜੇ .ਐੱਮ ਅਮਰੀਸ਼ ਕੁਮਾਰ ਗੋਇਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਸਕੱਤਰ ਕਾਨੂੰਨੀ ਸੇਵਾਵਾਂ ਨਾਲ ਇਕ ਮੀਟਿੰਗ ਕੀਤੀ। ਇਹ ਵਫਦ ਐੱਨ.ਜੀ.ਓ ਐੱਸ.ਕੇ ਬਾਂਸਲ ਚੇਅਰਮੈਨ ਹੈਲਪ ਇੰਡੀਆ ਦੀ ਅਗਵਾਈ ਹੇਠ ਮਿਲਿਆ। ਇਸ ਮੌਕੇ ਅਨਮੋਲ ਯੋਗ ਸੇਵਾ ਸੰਮਤੀ ਤੋਂ  ਅਨਮੋਲ ਸ਼ਰਮਾ, ਸੋਨੂੰ ਸਚਦੇਵਾ, ਲਾਇਨਜ਼ ਕਲੱਬ ਮੋਗਾ ਵਿਸ਼ਾਲ ਤੋਂ ਦਵਿੰਦਰਪਾਲ ਸਿੰਘ ਰਿੰਪੀ, ਅਗਰਵਾਲ ਵੂਮੈਨ ਸੈੱਲ ਤੋਂ ਭਾਵਨਾ ਬਾਂਸਲ, ਸੋਸ਼ਲ ਵੈੱਲਫੇਅਰ ਕਲੱਬ ਦੇ ਓਮ ਪ੍ਰਕਾਸ਼ ਕੁਮਾਰ, ਗੋਪਾਲ ਗਊਸ਼ਾਲਾ ਮੋਗਾ ਦੇ ਪ੍ਰਧਾਨ ਚਮਨ ਲਾਲ ਗੋਇਲ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਮੋਗਾ ਦੇ ਪ੍ਰਧਾਨ ਵੇਦ ਪ੍ਰਕਾਸ਼ ਸੇਠੀ ਅਤੇ ਖਾਲਸਾ ਸੇਵਾ ਸੁਸਾਇਟੀ ਮੋਗਾ ਤੋਂ ਅਰਵਿੰਦਰ ਸਿੰਘ ਕਾਹਨਪੁਰੀਆ ਕੌਂਸਲਰ  ਆਦਿ ਹਾਜ਼ਰ ਸਨ। ਸੀ.ਜੇ.ਐਮ ਨੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਮੈਡੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਨੂੰਨੀ ਪਹਿਲੂਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਆਮ ਵਰਗ ਦੇ ਵਿਅਕਤੀ ਜਿਸ ਦੀ ਆਮਦਨ  3 ਲੱਖ ਰੁਪਏ ਤੋਂ ਘੱਟ ਹੈ ਜਾਂ ਕੋਈ ਸ਼ਡਿਊਲ ਕਾਸਟ, ਔਰਤ, ਬੱਚਾ, ਅਪੰਗ ਹਿਰਾਸਤ ਵਿਚ ਕੋਈ ਵੀ ਵਿਅਕਤੀ ਇਹ ਸਹਾਇਤਾ ਪ੍ਰਾਪਤ ਕਰ ਸਕਦਾ ਹੈ । ਜਿਸ ਵਿਚ ਉਨ੍ਹਾਂ ਨੂੰ ਕੇਸ ਲੜਨ ਲਈ ਮੁਫਤ ਵਕੀਲ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਹੋਰ ਕਾਨੂੰਨੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕੋਰੋਨਾ ਮਹਾਮਾਰੀ ਬਾਰੇ ਬੋਲਦਿਆਂ ਆਖਿਆ ਕਿ  ਜਲਦ ਹੀ ਐੱਨ.ਜੀ.ਓ. ਦੇ ਸਹਿਯੋਗ ਨਾਲ ਇਕ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸੰਸਥਾਵਾਂ ਦੇ ਮੈਂਬਰਾਂ ਨੂੰ ਇਸ ਸਬੰਧੀ ਜ਼ਰੂਰੀ ਲਿਟਰੇਚਰ ਆਦਿ ਵੀ ਮੁਹੱਈਆ ਕਰਵਾਇਆ ਅਤੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਉਹ ਆਉਣ ਵਾਲੇ ਸਮੇਂ ਵਿਚ ਵੀ ਕਰਦੇ ਰਹਿਣਗੇ।