ਭਾਜਪਾ ਨੂੰ ਹਰਾਉਣ ਲਈ ਕਲਕੱਤਾ ਵਿੱਚ ਸੰਯੁਕਤ ਮੋਰਚੇ ਦੀ ਸਟੇਜ ਤੋਂ ਬੰਗਾਲੀ ਭਾਸ਼ਾ ਵਿੱਚ ਸ਼ੇਰ ਵਾਂਗ ਦਹਾੜਦਾ ਰਿਹਾ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਢੁੱਡੀਕੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ

ਅਜੀਤਵਾਲ, 14 ਮਈ (ਜਸ਼ਨ):  ਪਿੰਡ ਢੁੱਡੀਕੇ ਦੇ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਜੋ ਕਿਸਾਨੀ ਸੰਘਰਸ਼ ਵਿੱਚ ਆਪਣਾ ਤਨ, ਮਨ ਤੇ ਧੰਨ„ਲਾਕੇ ਕੁੱਦਿਆ ਹੋਇਆ, ਨੇ ਸੰਯੁਕਤ ਕਿਸਾਨ ਮੋਰਚਾ ਵਲੋਂ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਹਰਾਉਣ ਲਈ 20 ਦਿਨ ਕਲਕੱਤਾ ਵਿੱਚ ਸੰਯੁਕਤ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ ਨਾਲ ਭਾਜਪਾ ਨੂੰ ਹਰਾਉਣ ਲਈ ਬੰਗਾਲੀ ਭਾਸ਼ਾ ਵਿੱਚ ਅਪੀਲ ਕਰਦਾ ਰਿਹਾ। ਗੈਰੀ ਦੀ ਸਾਰੀ ਪੜਾਈ ਕਲਕੱਤੇ ਵਿੱਚ ਹੋਣ ਕਰਕੇ ਬੰਗਾਲੀ ਭਾਸ਼ਾ ਬੋਲਣ ਜਾਣਦਾ ਹੈ, ਪੱਛਮੀ ਬੰਗਾਲ ਤੋ ਵਾਪਿਸ ਆਉਦੇ ਸਮੇ ਪੁਲਿਸ ਨੇ ਉਸ ਤੇ ਝੂਠਾ ਕੇਸ ਪਾ ਦਿੱਤਾ ਸੀ ਤੇ ਅੱਜ ਜਮਾਨਤ ਹੋ ਕੇ ਪਿੰਡ ਪਹੁੰਚਿਆ ਜਿਸ ਦਾ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਹੈ॥ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਸ਼ਰਨ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਨੇ ਗੈਰੀ ਦੇ ਸਵਾਗਤ ਚ’ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਜਸਦੀਪ ਸਿੰਘ ਗੈਰੀ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਇਹ ਦਿੱਲੀ ਸਿੰਘੂ ਬਾਰਡਰ ਤੇ ਜਿਆਦਾ ਸਮਾਂ ਰਿਹਾ। ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਗੈਰੀ ਸਰਪੰਚ ਇਸ ਸੰਘਰਸ਼ ਵਿੱਚ ਮੂਹਰੇ ਹੋ ਕੇ ਲੜ ਰਿਹਾ, ਪੱਛਮੀ ਬੰਗਾਲ ਚੋਣਾਂ ਵਿੱਚ ਇੰਨਾ ਸਮਾਂ ਵੱਡੇ ਕਿਸਾਨ ਆਗੂਆਂ ਨਾਲ ਸਟੇਜਾਂ ਤੇ ਬੋਲਣਾ ਢੁੱਡੀਕੇ ਪਿੰਡ ਦਾ ਮਾਣ ਵਧਾਇਆ ਹੈ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ। ਜਸਦੀਪ ਸਿੰਘ ਗੈਰੀ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਹੁਣ ਸਮਾਂ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਹੈ, ਕਿਸਾਨ ਕਣਕ ਦੀ ਫਸਲ ਸੰਭਾਲ ਕੇ ਹੁਣ ਕੁੱਝ ਸਮੇਂ ਲਈ ਵਿਹਲੇ ਹਨ, ਕੱਲ ਤੋਂ ਫਿਰ ਉਹ ਦਿੱਲੀ ਸਿੰਘੂ ਬਾਰਡਰ ਤੇ ਜਾਵੇਗਾ । ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੋ ਪਿੰਡ ਤੇ ਇਲਾਕਾ ਨਿਵਾਸੀ ਜਸਦੀਪ ਸਿੰਘ ਗੈਰੀ ਦੇ ਸਵਾਗਤ ਲਈ ਅੱਜ ਇੱਥੇ ਪੁਹੰਚੇ ਹਨ ਸਾਰਿਆਂ ਦਾ ਧੰਨਵਾਦ  । ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਗੁਰਮੀਤ ਸਿੰਘ ਪੰਨੂ ,ਬਲਰਾਜ ਬੱਲੂ, ਜਗਰੂਪ ਸਿੰਘ, ਦਰਸ਼ਪਰੀਤ ਸਿੰਘ, ਰਸ਼ਵਿੰਦਰ ਸਿੰਘ ਬਿੱਟੂ, ਜੋਗਿੰਦਰ ਸਿੰਘ, ਚਮਕੌਰ ਸਿੰਘ,ਸਤਨਾਮ ਸਿੰਘ ਬਾਬਾ,ਚੰਨੀ, ਦਲਜੀਤ ਸਿੰਘ, ਪੰਚ ਬਿੱਕਰ ਸਿੰਘ, ਮਾਸਟਰ ਬਲਜੀਤ ਸਿੰਘ, ਇਕਬਾਲ ਸਿੰਘ ਨੰਬਰਦਾਰ, ਪੰਚ ਗੁਰਮੇਲ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਔਰਤ ਵਿੰਗ ਦੇ ਪ੍ਰਧਾਨ ਪਰਮਜੀਤ ਕੌਰ,  ਸੰਨਦੀਪ ਸਿੰਘ ਚੂਹੜਚੱਕ, ਜਰਨੈਲ ਸਿੰਘ ਸਾਬਕਾ ਪੰਚ, ਅਵਤਾਰ ਸਿੰਘ ਬੰਟੀ ਹਾਜਰ ਸਨ।