ਨਿਤਿਕਾ ਭੱਲਾ ਨੇ ਵਿਧਾਇਕ ਡਾ. ਹਰਜੋਤ ਕਮਲ ਦੀ ਰਹਿਨੁਮਾਈ ਵਿਚ, ਨਗਰ ਨਿਗਮ ਮੋਗਾ ਦੀ ਪਹਿਲੀ ਮਹਿਲਾ ਮੇਅਰ ਵਜੋਂ ਅਹੁਦਾ ਸੰਭਾਲਿਆ

ਮੋਗਾ, 14 ਮਈ (ਜਸ਼ਨ):   ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ਵਿਖੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਰਹਿਨੁਮਾਈ ਵਿਚ ਸ੍ਰੀਮਤੀ ਨਿਤਿਕਾ ਭੱਲਾ ਨੇ  ਨਗਰ ਨਿਗਮ ਮੋਗਾ ਦੇ ਮੇਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ।  ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਐੱਫ ਐਂਡ ਸੀ ਕਮੇਟੀ ਮੈਂਬਰ ਸ਼੍ਰੀਮਤੀ ਪਾਇਲ ਗਰਗ , ਸ਼੍ਰੀ ਤੀਰਥ ਰਾਮ ਅਤੇ ਸਾਰੇ ਕੌਂਸਲਰ ਵੀ ਹਾਜ਼ਰ ਸਨ। ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਨਿਤਿਕਾ ਭੱਲਾ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸਣ ਆਸ਼ੂ,ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਸਮੁੱਚੀ ਹਾਈ ਕਮਾਂਡ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਸ ਨੂੰ ਇਹ ਵੱਡੀ ਜ਼ੁਮੇਵਾਰੀ ਸੌਪੀਂ ਹੈ। ਉਹਨਾਂ ਕਿਹਾ ਕਿ ਉਹ  ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਉਪਰਾਲੇ ਕਰਨਗੇ ਇਸ ਕਰਕੇ ਦੇ ਸਮੂਹ ਪੰਜਾਹ ਕੌਂਸਲਰ ਉਹਨਾਂ ਨੂੰ ਸਹਿਯੋਗ ਦੇਣ । ਉਹਨਾਂ ਕਿਹਾ ਕਿ ਉਹ ਹੁਣ ਸਮੁੱਚੀ ਟੀਮ ਨਾਲ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਰਹਿਨੁਮਾਈ ਵਿਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਆਰੰਭ ਕਰਵਾਉਣਗੇ ਤਾਂ ਕਿ ਮੋਗਾ ਸ਼ਹਿਰ ਨੂੰ ਪੰਜਾਬ ਦੇ ਬਿਹਤਰੀਨ ਸ਼ਹਿਰਾਂ ਵਿਚ ਸ਼ੁਮਾਰ ਕਰਵਾਉਣ ਦੇ ਡਾਕਟਰ ਹਰਜੋਤ ਕਮਲ ਦੇ ਸੁਪਨੇ ਦੀ ਪੂਰਤੀ ਹੋ ਸਕੇ ਅਤੇ ਸ਼ਹਿਰਵਾਸੀਆਂ ਦੀ ਜੀਵਨ ਸ਼ੈਲੀ ਵਿਚ ਉਸਾਰੂ ਬਦਲਾਅ ਲਿਆਂਦਾ ਜਾ ਸਕੇ। ਉਹਨਾਂ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਹਿਯੋਗ ਦੇਣ ਅਤੇ ਦਿਨਾਂ ਵਿਚ ਹੀ ਸ਼ਹਿਰ ਦੀ ਨਕਸ਼ ਨੁਹਾਰ ਬਦਲੀ ਨਜ਼ਰ ਆਉਣ ਲੱਗੇਗੀ ।
ਇਸ ਮੌਕੇ  ਵਿਧਾਇਕ ਡਾਕਟਰ ਹਰਜੋਤ ਕਮਲ ਨੇ ਆਖਿਆ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਨੀਤੀ ’ਤੇ ਚੱਲਦਿਆਂ ਮੋਗਾ ਦੇ ਕੌਂਸਲਰਾਂ ਨੇ ਨਿਤੀਕਾ ਨੂੰ ਮੋਗਾ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਬਣਾ ਕੇ ਮਹਿਲਾਵਾਂ ਦਾ ਸਨਮਾਨ ਵਧਾਇਆ ਹੈ ਅਤੇ ਹੁਣ ਨਿਤੀਕਾ ਅਤੇ ਸਮੁੱਚੀ ਟੀਮ ਸ਼ਹਿਰਵਾਸੀਆਂ ਦੀਆਂ ਆਸਾਂ ’ਤੇ ਪੂਰਾ ਉਤਰਨ ਲਈ ਦਿਨ ਰਾਤ ਮਿਹਨਤ ਕਰੇਗੀ । ਉਹਨਾਂ ਸ਼ਹਿਰਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪਹਿਲਾਂ ਦੀ ਤਰਾਂ ਦਿ੍ਰੜ ਸੰਕਲਪ ਹੋ ਕੇ ਵਿਕਾਸ ਦੀ ਲੈਅ ਨੂੰ ਬਣਾਈ ਰੱਖਣਗੇ । ਉਹਨਾਂ ਕਿਹਾ ਕਿ ਬੇਸ਼ੱਕ ਸੜਕਾਂ , ਸੀਵਰੇਜ, ਲਾਈਟਾਂ ਅਤੇ ਹੋਰ ਵਿਕਾਸ ਕਾਰਜ ਨੇਪਰੇ ਚਾੜੇ੍ਹ ਜਾ ਚੁੱਕੇ ਨੇ ਪਰ ਫੇਰ ਵੀ ਨਿਗਮ ਦਾ ਕਮਿਊਨਟੀ ਹਾਲ, ਫ਼ਨ ਪਾਰਕ ਅਤੇ ਹੋਰ ਵੱਡੇ ਪ੍ਰੌਜੈਕਟ ਹਰ ਹਾਲ ਇਸੇ ਸਾਲ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿ੍ਰੜ ਸੰਕਲਪ ਹੈ। ਇਸ ਮੌਕੇ ਨਈਂ ਉਡਾਨ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਨਵੀਨ ਸਿੰਗਲਾ, ਵਾਈਸ ਚੇਅਰਮੈਨ ਸੀਰਾ ਲੰਢੇਕੇ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਵਿਕਰਮ ਸਿੰਘ ਪੱਤੋ ਇੰਚਾਰਜ ਮੋਗਾ ਕਾਂਗਰਸ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ,ਕੌਂਸਲਰ ਛਿੰਦਾ ਬਰਾੜ,ਕੌਂਸਲਰ ਤੀਰਥ ਰਾਮ, ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ ,ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਰਾਕੇਸ਼ ਕੁਮਾਰ ਕਿੱਟਾ ਸਾਬਕਾ ਸਰਪੰਚ, ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ,ਨਿਰਮਲ ਮੀਨੀਆ ਆਦਿ ਨੇ ਨਗਰ ਨਿਗਮ ਮੋਗਾ ਦੀੇ ਮੇਅਰ ਨਿਤਿਕਾ ਭੱਲਾ ਨੂੰ ਮੁਬਾਰਕਾਂ ਦਿੱਤੀਆਂ।