ਵਿਧਾਇਕ ਡਾ: ਹਰਜੋਤ ਕਮਲ ਨੇ ਛੱਤ ਡਿੱਗਣ ਦੀ ਘਟਨਾ ‘ਚ ਬਚੀ ਲੜਕੀ ਨੂੰ ਮੁੱਖ ਮੰਤਰੀ ਵੱਲੋਂ ਭੇਜੀ 4 ਲੱਖ ਦੀ ਰਾਸ਼ੀ ਦਾ ਚੈੱਕ ਸੌਂਪਿਆ

ਮੋਗਾ,6 ਮਈ (ਜਸ਼ਨ) ਮੋਗਾ ਦੇ ਰਾਮਗੰਜ ਇਲਾਕੇ ‘ਚ ਛੱਤ ਡਿੱਗਣ ਕਾਰਨ ਮਾਰੀਆਂ ਗਈਆਂ ਮਾਵਾਂ ਧੀਆਂ ਦੀ ਘਟਨਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਵਿਚ ਬਚੀ ਇਕੋ ਇਕ ਲੜਕੀ ਲਈ ਭੇਜੀ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵਿਧਾਇਕ ਡਾ: ਹਰਜੋਤ ਕਮਲ ਨੇ ਬੀਤੀ ਰਾਤ ਲੜਕੀ ਨੂੰ ਸੌਂਪਿਆ ।ਇਸ ਮੌਕੇ ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਢੱਠੇ ਮਕਾਨ ਦੀ ਪੁਨਰ ਉਸਾਰੀ ਲਈ ਵੀ ਉਹ ਯਤਨ ਕਰਨਗੇ ਅਤੇ ਇਸ ਲੜਕੀ ਲਈ ਤਮਾਮ ਉਮਰ ਸਿੱਖਿਆ ਅਤੇ ਸਮਾਜਿਕ ਜੀਵਨ ਵਿਚ ਹਮੇਸ਼ਾ ਉਸ ਦੇ ਸਿਰ ’ਤੇ ਹੱਥ ਰੱਖਣਗੇ।