ਸਰਕਲ ਪ੍ਰਧਾਨ ਰਾਜਪਾਲ ਭੰਗੂ ਦੀ ਪ੍ਰੇਰਨਾ ਸਦਕਾ ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਹੋਏ ਸ਼ੋ੍ਰਮਣੀ ਅਕਾਲੀ ਦਲ ‘ਚ ਸ਼ਾਮਲ, ਮੱਖਣ ਬਰਾੜ ਨੇ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ

ਮੋਗਾ, 1 ਮਈ (ਜਸ਼ਨ): ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਵਾਰਡ ਨੰਬਰ 3 ਦੇ ਇੰਚਾਰਜ ਰਾਜਪਾਲ ਸਿੰਘ ਭੰਗੂ ਦੀ ਪ੍ਰੇਰਨਾ ਸਦਕਾ, ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਜੁਆਇੰਟ ਸੈਕਟਰੀ ਬਾਰ ਐਸੋਸੀਏਸ਼ਨ ਮੋਗਾ, ਸ਼ੋ੍ਰਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਹੋਈ ਇਕੱਤਰਤਾ ਦੌਰਾਨ ਮੱਖਣ ਬਰਾੜ ਨੇ ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ । ਸ. ਬਰਾੜ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਇਸ ਦੇ ਜੁਝਾਰੂ ਵਰਕਰ ਪਾਰਟੀ ਦੀ ਸ਼ਾਨ ਹਨ। ਉਹਨਾਂ ਕਿਹਾ ਕਿ ਇਸ ਵਾਰ ਨਿਗਮ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਵਿਰੋਧੀਆਂ ਨੂੰ ਫਸਵੀਂ ਟੱਕਰ ਦਿੱਤੀ। ਉਹਨਾਂ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰਾਂ ਤਿਆਰ ਹਨ ਅਤੇ ਪਾਰਟੀ ਦੀ ਮਜਬੂਤੀ ਅਤੇ ਇਸ ਦੇ ਪਾਸਾਰ ਲਈ ਹਲਕੇ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੇ ਹਨ। ਉਹਨਾਂ ਰਾਜਪਾਲ ਸਿੰਘ ਭੰਗੂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਸ. ਭੰਗੂ ਟਕਸਾਲੀ ਅਕਾਲੀ ਪਰਿਵਾਰ ਤੋਂ ਹਨ ਅਤੇ ਸਮੁੱਚਾ ਭੰਗੂ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਦੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ।  
ਇਸ ਮੌਕੇ ਗੁਰਪ੍ਰੀਤ ਸਿੰਘ ਧੱਲੇਕੇ (ਸਰਕਲ ਪ੍ਰਧਾਨ), ਸੁੱਖ ਭੰਗੂ, ਓਂਕਾਰਪ੍ਰੀਤ ਸਿੰਘ ਸਿੱਧੂ, ਦਲਜੀਤਪਾਲ ਸਿੰਘ,ਰਾਜਾ ਮਹਿਣਾ,ਰਾਜੂ ਮਹਿਣਾ,ਹਰਮਨ ਮਹਿਣਾ,ਰੁਪਿੰਦਰ ਰਾਣਾ,ਗਗਨਦੀਪ ਸਿੰਘ,ਕਰਨ ਸ਼ਰਮਾ ਅਤੇ ਹਰਬੀਰ ਸਿੱਧੂ  ਹਾਜ਼ਰ ਸਨ।