ਸ਼੍ਰੀ ਸੁਸ਼ੀਲ ਨਾਥ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਮੋਗਾ, ਅਹੁਦਾ ਸੰਭਾਲਿਆ

ਮੋਗਾ, 30 ਅਪਰੈਲ (ਜਸ਼ਨ): ਸਿੱਖਿਆ ਵਿਭਾਗ ਵਿਚ ਸਹਾਇਕ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸ਼੍ਰੀ ਸੁਸ਼ੀਲ ਨਾਥ ਨੇ ਮੋਗਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਹੁਦਾ ਸੰਭਾਲ ਲਿਆ । ਸ਼੍ਰੀ ਸੁਸ਼ੀਲ ਨਾਥ ਦੇ ਅਹੁਦਾ ਸੰਭਾਲਣ ਮੌਕੇ ਡਿਪਟੀ ਡੀ ਈ ਓ ਰਾਕੇਸ਼ ਕੁਮਾਰ ਮੱਕੜ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਰਿੰਦਰਪਾਲ ਸਿੰਘ, ਸਾਬਕਾ ਡੀ ਈ ਓ ਜਸਪਾਲ ਸਿੰਘ ਔਲਖ, ਪਿ੍ਰੰ: ਅਵਤਾਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਪਿ੍ਰੰ:ਗੁਰਪ੍ਰੀਤ ਕੌਰ ਡਿਪਟੀ ਡੀ ਈ ਓ ਐਲੀਮੈਂਟਰੀ, ਆਈ ਸੀ ਟੀ ਕੋਆਰਡੀਨੇਟਰ ਦਿਲਬਾਗ ਸਿੰਘ, ਪਿ੍ਰੰਸੀਪਲ ਜਸਵਿੰਦਰ ਸਿੰਘ, ਪਿ੍ਰੰ: ਨਿਸ਼ਾਨ ਸਿੰਘ, ਪਿ੍ਰੰ:ਗੁਰਦਿਆਲ ਸਿੰਘ, ਮਨਪ੍ਰੀਤ ਕੌਰ,  ਪਿ੍ਰੰ:ਜਸਵਿੰਦਰ ਸਿੰਘ, ਪਿ੍ਰੰ: ਬਲਵਿੰਦਰ ਸਿੰਘ ਸੈਣੀ ਕਪੂਰੇ,  ਲੈਕ: ਸੁਖਚੈਨ ਸਿੰਘ ਹੀਰਾ, ਪਿ੍ਰੰ: ਜੁਗਰਾਜ ਸਿੰਘ,ਪਿ੍ਰੰ: ਹਰਜੀਤ ਸਿੰਘ,  ਵਿਜੇਪਾਲ, ਮੈਡਮ ਮੰਜੂ ,  ਮਨਮੀਤ ਸਿੰਘ ਰਾਏ, ਸਹਾਇਕ ਜਸਵੀਰ ਸਿੰਘ ,ਮਨਜੀਤ ਸਿੰਘ ਸਹਾਇਕ, ਸੁਪਰਡੈਂਟ ਸੁਖਬੀਰ ਕੌਰ, ਸਹਾਇਕ ਪਰਮਜੀਤ ਸਿੰਘ, ਸੋਸ਼ਲ ਮੀਡੀਆ ਕੋਆਰਡੀਨੇਟਰ ਹਰਸ਼ ਗੋਇਲ, ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਅਭਿਸ਼ੇਕ, ਪ੍ਰੀਤਮ ਸਿੰਘ ਹਾਜ਼ਰ ਸਨ। 
ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੀ ਸੁਸ਼ੀਲ ਨਾਥ ਸਿੱਖਿਆ ਵਿਭਾਗ ਪ੍ਰਤੀ ਅਜਿਹੀ ਵਚਨਬੱਧ ਸ਼ਖਸੀਅਤ ਹਨ ਜਿਹਨਾਂ ਦੀ  ਸਾਦਗੀ, ਅਣਥੱਕ ਕਾਰਜਸ਼ੈਲੀ  ,ਈਮਾਨਦਾਰੀ ਅਤੇ ਦਿਆਨਤਦਾਰੀ ਤੋਂ ਹਰ ਸ਼ਖਸ ਪ੍ਰਭਾਵਿਤ ਹੈ। ਉਹਨਾਂ ਕਿਹਾ ਕਿ ਅਜਿਹੀ ਵਿਲੱਖਣ ਸ਼ਖਸੀਅਤ ਅਤੇ ਮਿਹਨਤ ਦੇ ਮੁਜਸਮੇਂ ਸ਼੍ਰੀ ਸੁਸ਼ੀਲ ਨਾਥ ਦੇ ਮੋਗਾ ਵਿਖੇ ਤਾਇਨਾਤ ਹੋਣ ਨਾਲ ਨਿਸ਼ਚੈ ਹੀ ਮੋਗਾ ਜ਼ਿਲ੍ਹਾ ਸਿੱਖਿਆ ਦੇ ਖੇਤਰ ਵਿਚ ਨਵੇਂ ਆਯਾਮ ਸਿਰਜੇਗਾ। ਉਹਨਾਂ ਆਖਿਆ ਕਿ ਸਮੁੱਚੇ ਮੋਗਾ ਜ਼ਿਲ੍ਹੇ ਨੂੰ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ‘ਚ ਸ਼ੁਮਾਰ ਹੁੰਦਾ ਦੇਖਣ ਲਈ ਉਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਰਿੰਦਰਪਾਲ ਸਿੰਘ ਨਾਲ ਮਿਲ ਕੇ ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦਿ੍ਰੜਤਾ ਨਾਲ ਯਤਨ ਕਰਨਗੇ। 
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ ਨੇ ਆਖਿਆ ਕਿ  ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਮੋਗਾ ਜ਼ਿਲ੍ਹੇ ਵਿਚ ਸਿੱਖਿਆ ਵਿਭਾਗ ਦਾ ਹਰ ਜੰਗਜੂ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਨਿਰੰਤਰ ਯਤਨ ਕਰਦਿਆਂ ਉਹਨਾਂ ਨੂੰ ਸਹਿਯੋਗ ਦੇਵੇਗਾ। ਉਹਨਾਂ ਕਿਹਾ ਕਿ ਉਹ ਅਜਿਹੇ ਸਕੂਲਾਂ ਤੇ ਫੋਕਸ ਕਰਨਗੇ ਜਿਹੜਾ ਅਜੇ ਤੱਕ ਸਮਾਰਟ ਨਹੀਂ ਬਣ ਸਕੇ ਤਾਂ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਵਿਕਸਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਉਹ ਰੋਜ਼ਾਨਾ ਪੂਰਾ ਦਿਨ ਵੱਖ ਵੱਖ ਸਕੂਲਾਂ ਵਿਚ ਵਿਚਰਨਗੇ ਅਤੇ ਹਰ ਰੋਜ਼ 3 ਵਜੇ ਵਾਪਸ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਪਹੁੰਚ ਕੇ ਸਕੂਲਾਂ ਦਾ ਮੁਲਾਂਕਣ ਕਰਨਗੇ।